ਸਕੂਲ ਦੇ ਬੱਚਿਆਂ ਦੀ ਕਾਰਗੁਜਾਰੀ ਬੇਮਿਸਾਲ : ਵਿਜੇ ਸਾਂਪਲਾ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਡਿਫ੍ਰੈਂਟ ਕਾਨਵੈਂਟ ਸਕੂਲ ਘੁੱਦਾ ਵਿਖੇ “ਓ ਪਾਲਨਹਾਰੇ“ ਦੇ ਨਾਮ ‘ਤੇ ਸਾਲਾਨਾ ਪ੍ਰੋਗ੍ਰਾਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਕੌਮੀ ਐਸ.ਸੀ ਕਮਿਸਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਦੌਰਾਨ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਫੈਡਰੇਸਨ ਆਫ ਪੰਜਾਬ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵਿਸੇਸ ਮਹਿਮਾਨ ਵਜੋਂ ਹਾਜਰ ਹੋਏ। ਪ੍ਰੋਗ੍ਰਾਮ ਦੀ ਪ੍ਰਧਾਨਗੀ ਪ੍ਰਸਿੱਧ ਸਮਾਜ ਸੇਵੀ ਵੀਨੂੰ ਗੋਇਲ ਵੱਲੋਂ ਕੀਤੀ ਗਈ। ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਵੱਲੋਂ ਮੁੱਖ ਤੇ ਵਿਸੇਸ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਕਿਹਾ ਗਿਆ, ਜਦਕਿ ਪ੍ਰੋਗ੍ਰਾਮ ਦੀ ਸੁਰੂਆਤ ਮਹਿਮਾਨਾਂ ਵੱਲੋਂ ਸਮਾਂ ਰੌਸਨ ਕਰਕੇ ਕੀਤੀ ਗਈ। ਪ੍ਰੋਗ੍ਰਾਮ ਦਾ ਆਗਾਜ “ਸ੍ਰੀ ਗਣੇਸ ਵੰਦਨਾ“ ਅਤੇ “ਸਿੱਖ ਗੁਰੂ ਦਾ“ ਦੀ ਪੇਸਕਾਰੀ ਨਾਲ ਹੋਇਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ “ਐਂਡਲੈਸ ਯੂਜ ਆਫ ਮੁਬਾਈਲ”, “ਧਰਤੀ ਤੇ ਰੂਪ ਮਾਂ ਬਾਪ ਦਾ”, “ਅਤੁਲਿਆ ਭਾਰਤ”, “ਪੰਜਾਬੀ ਵਿਰਸਾ”, “ਸਕੂਲ ਥੀਮ”, “ਸੰਸਕਿ੍ਰਤੀ” ਵਰਗੀਆਂ ਵੱਖ-ਵੱਖ ਪ੍ਰਕਾਰ ਦੀਆਂ ਪੇਸਕਾਰੀਆਂ ਪੇਸ ਕਰਕੇ ਸਮਾਜ ਨੂੰ ਸੁਨੇਹਾ ਦਿੱਤਾ ਗਿਆ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਨੇ ਦੱਸਿਆ ਕਿ ਸਕੂਲ ਦਾ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਇਸ ਮੌਕੇ ਸਕੂਲ ਪਿ੍ਰੰਸੀਪਲ ਵੱਲੋਂ ਰਿਪੋਰਟ ਪੜ੍ਹ ਕੇ ਸੁਣਾਈ ਗਈ, ਜਿਸ ਤਹਿਤ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਿਜੇ ਸਾਂਪਲਾ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਸਫਲ ਪ੍ਰੋਗ੍ਰਾਮ ਲਈ ਸੁਭ ਕਾਮਨਾਵਾਂ ਦਿੱਤੀਆਂ। ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੀ ਨੀਂਹ ਰੱਖਣ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਆਪਸੀ ਤਾਲਮੇਲ ਜਰੂਰੀ ਹੈ। ਇਸ ਮੌਕੇ ਅਮਿਤ ਰਤਨ ਕੋਟਫੱਤਾ ਨੇ ਸਕੂਲ ਪ੍ਰਬੰਧਕਾਂ ਨੂੰ ਸਫਲ ਪ੍ਰੋਗ੍ਰਾਮ ਲਈ ਵਧਾਈ ਦਿੱਤੀ। ਪ੍ਰੋਗ੍ਰਾਮ ਵਿੱਚ 450 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸਕਾਰੀਆਂ ਸਲਾਘਾਯੋਗ ਸਨ। ਇਸ ਦੌਰਾਨ ਯਾਮਿਨੀ ਦੱਤ, ਐਮਐਲ ਅਰੋੜਾ, ਸੁਖਪਾਲ ਸਰਾਂ, ਐਡਵੋਕੇਟ ਅਸੋਕ ਭਾਰਤੀ, ਆਸੂਤੋਸ ਤਿਵਾੜੀ, ਵਿਜੇ ਲਹਿਰੀ, ਪ੍ਰੋਫੈਸਰ ਗੈਵੀ, ਪ੍ਰੋਫੈਸਰ ਐਨਕੇ ਗੋਸਾਈਂ, ਸੰਦੀਪ ਅਗਰਵਾਲ, ਤਰੁਣ ਅਰੋੜਾ, ਐਡਵੋਕੇਟ ਰਾਹੁਲ ਝੁੰਬਾ, ਐਡਵੋਕੇਟ ਗਣੇਸ ਦੱਤ ਸਰਮਾ ਆਦਿ ਹਾਜਰ ਸਨ।
ਡਿਫ੍ਰੈਂਟ ਕਾਨਵੈਂਟ ਸਕੂਲ ਘੁੱਦਾ ’ਚ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ
9 Views