ਬਠਿੰਡਾ, 23 ਨਬੰਵਰ: ਅੱਜ ਤਾਲਮੇਲ ਕਮੇਟੀ ਪੈਰਾਮੈਡੀਕਲ ਬਠਿੰਡਾ ਦੇ ਸੱਦੇ ਉੱਪਰ ਪਸਸਫ ਵਿਗਿਆਨਕ ਦੇ ਸੂਬਾ ਪ੍ਰਧਾਨ ਅਤੇ ਪੈਰਾਮੈਡੀਕਲ ਕਮੇਟੀ ਦੇ ਜ਼ਿਲਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਅਗੁਵਾਈ ਹੇਠ ਐਸ ਐਮ ਓ ਤਲਵੰਡੀ ਸਾਬੋ ਦੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਅਤੇ ਕਾਰਵਾਈ ਕਰਵਾਉਣ ਲਈ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਤੈਅ ਕੀਤਾ ਗਿਆ ਕਿ ਐਸ ਐਮ ਓ ਵਿਰੁਧ ਸੰਘਰਸ਼ ਨੂੰ ਲਾਮਬੰਦ ਕੀਤਾ ਜਾਵੇਗਾ। ਜਿਸਦੀ ਕੜੀ ਤਹਿਤ ਮਿਤੀ 5 ਦਸੰਬ ਵਫ਼ਦ ਦੇ ਰੂਪ ਵਿਚ ਸਿਵਲ ਸਰਜਨ ਨੂੰ ਮਿਲਿਆ ਜਾਵੇਗਾ ਅਤੇ ਜੇਕਰ ਸਿਵਲ ਸਰਜਨ ਵੱਲੋਂ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਵੱਡੇ ਪੱਧਰ ਉੱਪਰ ਜਥੇਬੰਦੀ ਵੱਲੋਂ ਸੰਘਰਸ਼ ਉਲੀਕੇ ਜਾਣਗੇ।
ਪੰਜਾਬ ਦੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ 17ਵੇਂ ਦਿਨ ਵਿਚ ਦਾਖਲ
ਮੰਗ ਕੀਤੀ ਗਈ ਕਿ ਟਾਰਗੇਟਡ ਕਰਕੇ ਕੀਤੀਆਂ ਜਾ ਰਹੀਆਂ ਝੂਠੀਆਂ ਚੈਕਿੰਗਾਂ ਬੰਦ ਕੀਤੀਆਂ ਜਾਣ ਅਤੇ ਜਾਣਬੁੱਝ ਕੇ ਜਥੇਬੰਦੀ ਦੇ ਆਗੂਆਂ ਵਿਰੁੱਧ ਸਟਾਫ਼ ਵੱਲੋਂ ਹੀ ਝੂਠੀਆਂ ਸ਼ਿਕਾਇਤਾਂ ਕਰਵਾ ਕਿ ਇਨਕੁਆਰੀ ਦੇ ਨਾਮ ਉੱਪਰ ਆਗੂਆਂ ਨੂੰ ਡਰਾਉਣ-ਧਮਕਾਉਣ ਦਾ ਸਿਲਸਿਲਾ ਬੰਦ ਕੀਤਾ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ ਫਾਰਮਾਸਿਸਟ, ਸੁਖਦੀਪ ਸਿੰਘ ਪ੍ਰਧਾਨ ਗੋਨੇਆਣਾ, ਕੁਲਦੀਪ ਸਿੰਘ ਸੰਗਤ ਮੰਡੀ ਮਨਪ੍ਰੀਤ ਸਿੰਘ ਨਾਨਾ , ਮਲਕੀਤ ਸਿੰਘ ਭਗਤਾ,ਅਮਨਦੀਪ ਸ਼ਰਮਾ, ਮੁਨੀਸ਼ ਕੁਮਾਰ, ਅਮਨਦੀਪ ਸਿੰਘ ਗਿਆਨਾ, ਕੁਲਦੀਪ ਸਿੰਘ ਸੰਗਤ, ਰਜੇਸ਼ ਕੁਮਾਰ ਮੌੜ, ਭੂਪਿੰਦਰ ਸਿੰਘ ਬਠਿੰਡਾ,ਅਮੀ ਲਾਲ ਕੁੱਲ ਹਿੰਦ ਮਜ਼ਦੂਰ ਏਕਤਾ ਆਦਿ ਯੂਨੀਅਨ ਆਗੂ ਹਾਜ਼ਰ ਸਨ।