ਦਿਵਯਾਂਗ ਐਸੋਸੀਏਸਨ ਵਲੋਂ ਇੱਕ ਝੰਡੇ ਥੱਲੇ ਇਕਜੁਟ ਹੋਣ ਦਾ ਫੈਸਲਾ

0
43
+2

ਫ਼ਗਵਾੜਾ, 29 ਅਗਸਤ: ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਫਗਵਾੜਾ ਵਿਖੇ ਨੇੜੇ ਬੱਸ ਸਟੈਂਡ ਗੈਸਟ ਹਾਉਸ ਵਿਖੇ ਪੰਜਾਬ ਦਿਵਯਾਂਗ ਐਕਸ਼ਨ ਕਮੇਟੀ ਪੰਜਾਬ ਨਾਲ ਹੋਈ, ਜਿਸ ਵਿਚ ਪੂਰੇ ਪੰਜਾਬ ਦੀਆਂ ਜੱਥੇਬੰਦੀਆਂ ਨੇ ਹਿਸਾ ਲਿਆ। ਇਸ ਮੀਟਿੰਗ ਵਿੱਚ ਸਾਰੀਆਂ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਸਾਰੀਆਂ ਦਿਵਯਾਂਗ ਜੱਥੇਬੰਦੀਆਂ ਨੂੰ ਇੱਕ ਝੰਡੇ ਥੱਲੇ ਆ ਕੇ ਪੂਰੇ ਪੰਜਾਬ ਵਿੱਚ ਦਿਵਯਾਂਗ ਵਰਗ ਦੀਆਂ ਹੱਕੀ ਮੰਗਾਂ ਲਈ ਇਕਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ਼ ਸੰਘਰਸ਼ ਵਿਡਣ ਦਾ ਫ਼ੈਸਲਾ ਕੀਤਾ ਗਿਆ।

Chandigarh Police ਦਾ ਵੱਡਾ ਐਕਸ਼ਨ, ‘ਆਪ’ ਪਾਰਟੀ ਵਿਧਾਇਕ ਦੀ ਗੱਡੀ ਦਾ ਕੱਟਿਆ ਚਲਾਨ

ਜਾਣਕਾਰੀ ਦਿੰਦਿਆਂ ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ ਦੇ ਸਟੇਟ ਜੁਆਇੰਟ ਸੈਕਟਰੀ ਅਜੈ ਕੁਮਾਰ ਸਾਂਸੀ ਅਤੇ ਜਿਲਾ ਪ੍ਰਧਾਨ ਬਠਿੰਡਾ ਲੱਖਾ ਸਿੰਘ ਸੰਘਰ ਨੇ ਦਸਿਆ ਕਿ ਜਲਦੀ ਹੀ ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ ਅਤੇ ਬਾਕੀ ਸਾਰੀਆਂ ਪੰਜਾਬ ਦੀਆਂ ਜੱਥੇਬੰਦੀਆਂ ਮਿਲ ਕੇ ਪੂਰੇ ਪੰਜਾਬ ਵਿੱਚ ਦਿਵਯਾਂਗ ਵਰਗ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਗੀਆਂ।

 

+2

LEAVE A REPLY

Please enter your comment!
Please enter your name here