ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਦਸੰਬਰ : ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਦੀ ਜਮੀਨ ਪੱਵਿਤਰ ਭੂਮੀ ਹੈ ਅਤੇ ਇੱਥੇ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਦੀ ਲੜਾਈ ਇੱਥੇ ਤੋਂ ਸ਼ੁਰੂ ਹੋਈ ਅਤੇ ਬਾਅਦ ਵਿਚ ਹੀ ਦੇਸ਼ ਨੂੰ ਆਜ਼ਾਦੀ ਮਿਲੀ ਅਤੇ ਅੱਜ ਅਸੀਂ ਆਜ਼ਾਦ ਦੇਸ਼ ਵਿਚ ਸਾਂਹ ਲੈ ਰਹੇ ਹਾਂ। ਸ੍ਰੀ ਵਿਜ ਕਲ੍ਹ ਦੇਰ ਸ਼ਾਮ ਅੰਬਾਲਾ ਛਾਉਣ ਦੇ ਸੁਭਾਸ਼ ਪਾਰਕ ਵਿਚ ਓਪਨ ਏਅਰ ਥਇਏਟਰ ਵਿਚ ਦਾਸਤਾਨ-ਏ-ਅੰਬਾਲਾ ਨਾਟਕ ਤੋਂ ਬਾਅਦ ਹਾਜ਼ਿਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਨਾਟਕ ਦੇ ਕਲਾਕਾਰਾਂ ਦੀ ਤਾਲੀਆਂ ਬਜਾ ਕੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਾਟਕ ਵਿਚ ਕਲਾਕਾਰਾਂ ਨੇ ਵਧੀਆ ਐਕਟਿੰਗ ਕਰਦੇ ਹੋਏ ਇਸ ਨੂੰ ਜਿਊਂਦਾ ਕੀਤਾ ਹੈ, ਜਿਸ ਵਿਚ 1857 ਵਿਚ ਕ੍ਰਾਂਤੀ ਦੀ ਸ਼ੁਰੂਆਤ ਅੰਬਾਲਾ ਛਾਉਣ ਤੋੋਂ ਕਿਵੇਂ ਸ਼ੁਰੂ ਹੋਈ ਇਸ ਨੂੰ ਪੂਰੀ ਤਰ੍ਹਾਂ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਨੇ ਅਪੀਲ ਕੀਤੇ ਕਿ ਨਾਟਕ ਨੂੰ ਸਮੁੱਚੇ ਹਰਿਆਣਾ ਵਿਚ ਪ੍ਰਦਰਸ਼ਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋੋਕ ਪਤਾ ਲੱਗ ਸਕੇ ਕਿ 1857 ਦੀ ਕ੍ਰਾਂਤੀ ਅੰਬਾਲਾ ਤੋਂ ਕਿਵੇਂ ਸ਼ੁਰੂ ਹੋਈ। ਗ੍ਰਹਿ ਮੰਤਰੀ ਨੇ ਕਿਹਾ ਕਿ ਨਾਟਕ ਦੇ ਕਲਾਕਾਰਾਂ ਨੇ ਵਧੀਆ ਐਕਟਿੰਗ ਕੀਤੀ ਹੈ ਅਤੇ ਉਹ ਅੰਬਾਲਾ ਛਾਉਣ ਦੀ ਸਾਰੀ ਜਨਤਾ ਵੱਲੋਂ ਕਲਾਕਾਰਾਂ ਦਾ ਧੰਨਵਾਦ ਕਰਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਅੰਬਾਲਾ-ਏ-ਦਾਸਤਾਨ ਨਾਟਕ 8 ਦਸੰਬਰ ਤਕ ਚਲੇਗਾ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਇਸ ਨਾਟਕ ਵਿਚ ਅੰਬਾਲਾ ਦੀ ਉਸ ਸਮੇਂ ਕੀ-ਕੀ ਘਟਨਾਵਾਂ ਵਪਾਰੀਆਂ ਅਤੇ ਕਿਵੇਂ ਅੰਬਾਲਾ ਤੋਂ ਆਜ਼ਾਦੀ ਦੀ ਪਹਿਲੀ ਲੜਾਈ ਮੇਰਠ ਤੋਂ 9 ਘੰਟੇ ਪਹਿਲਾਂ ਅੰਬਾਲਾ ਛਾਉਣੀ ਸਥਿਤ 60ਵੀਂ ਨੇਟਿਵ ਇੰਫੇਂਟਰੀ ਤੋਂ ਸ਼ੁਰੂ ਹੋਈ ਇਸ ਦਾ ਪੂਰਾ ਵਰਣਨ ਕੀਤਾ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਜ਼ਾਦੀ ਦੀ ਪਹਿਲੀ ਲੜਾਈ ਨੂੰ ਸਮਰਪਿਤ ਸ਼ਹੀਦ ਸਮਾਰਕ ਜੀ.ਟੀ. ਰੋਡ ’ਤੇ ਬਣਾਇਆ ਜਾ ਰਿਹਾ ਹੈ, ਜੋ ਕਿ 400 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਯਾਦਗ਼ਾਰੀ ਵਿਚ ਵੱਖ-ਵੱਖ ਤਰੀਕਿਆਂ ਨਾਲ ਜੰਗੇ-ਏ-ਆਜ਼ਾਦੀ ਨੂੰ ਵਿਖਾਇਆ ਜਾਵੇਗਾ। ਪਹਿਲੇ ਹਿੱਸੇ ਵਿਚ ਅੰਬਾਲਾ ਛਾਉਣ ਵਿਚ ਕ੍ਰਾਂਤੀ ਨੂੰ ਵੱਖ-ਵੱਖ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ। ਸਾਨੂੰ ਇਹ ਪੜਾਇਆ ਗਿਆ ਕਿ ਆਜ਼ਾਦੀ ਦੀ ਲੜਾਈ ਕਾਂਗਰਸ ਨੇ ਲੜੀ, ਮਗਰ ਕਾਂਗਰਸ ਦਾ ਜਨਮ 1885 ਵਿਚ ਹੋਇਆ ਸੀ, ਮਗਰ ਉਸ ਨਾਲ 28 ਸਾਲ ਪਹਿਲੇ 1857 ਵਿਚ ਲੋਕਾਂ ਨੇ ਲੜਾਈ ਲੜੀ। ਪਰ ਉਨ੍ਹਾਂ ਨੂੰ ਕਦੇ ਯਾਦ ਨਹੀਂ ਕੀਤਾ ਗਿਆ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਇਹ ਸੱਭ ਜਾਣਨ ਲਈ ਹਿੰਦੂਸਤਾਨ ਦੇ 6 ਮੁੱਖ ਇਤਿਹਾਸਕਾਰਾਂ ਦੀ ਕਮੇਟੀ ਬਣਾਈ, ਜਿਸ ਵਿਚ ਅੰਬਾਲਾ ਦੇ 2 ਇਤਿਹਾਸਕਾਰਾਂ ਨੂੰ ਜਿੰਨ੍ਹਾਂ ਵਿਚ ਪ੍ਰੋ.ਯੂਵੀ ਸਿੰਘ ਤੇ ਤੇਜਿੰਦਰ ਸਿੰਘ ਵਾਲਿਆ ਨੂੰ ਸ਼ਾਮਿਲ ਕੀਤਾ ਹੈ, ਜੋ ਕਿ ਇਕ-ਇਕ ਤੱਥ ਨੂੰ ਕੱਢ ਦੇ ਸ਼ਹੀਦ ਯਾਦਗਾਰ ਵਿਚ ਪ੍ਰਦਰਸ਼ਿਤ ਕਰੇਗਾ। 1857 ਦੀ ਕ੍ਰਾਂਤੀ ਵਿਚ ਰੋਟੀ ਅਤੇ ਕਮਲ ਦੇ ਫੁੱਲ ਦਾ ਮਹੱਤਵ ਸੀ ਅਤੇ ਸ਼ਹੀਦੀ ਯਾਦਗ਼ਾਰ ਵਿਚ 70 ਫੁੱਟ ਉੱਚਾ ਕਮਲ ਦਾ ਫੁੱਲ ਬਣਾਇਆ ਜਾਵੇਗਾ। ਸ਼ਹੀਦੀ ਅਜਾਇਬਘਰ ਵਿਚ 85 ਫੀਸਦੀ ਸਿਵਲ ਕੰਮ ਪੂਰੇ ਹੋ ਚੁੱਕੇ ਹਨ, ਜਦੋਂ ਕਿ ਆਰਟ ਵਰਕ ਦੇ ਜਲਦ ਟੈਂਡਰ ਹੋਣਗੇ।
ਦੇਸ਼ ਦੀ ਪਹਿਲੀ ਲੜਾਈ ਅੰਬਾਲ ਤੋਂ ਸ਼ੁਰੂ ਹੋਈ ਸੀ – ਗ੍ਰਹਿ ਮੰਤਰੀ
11 Views