2 Views
ਨਿਗਮ ‘ਚ ਤੈਨਾਤ ਆਪਣੇ ਇੱਕ ਸੀਨੀਅਰ ਅਧਿਕਾਰੀ ‘ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼
ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ 19 ਜੂਨ: ਪਿਛਲੇ ਕੁੱਝ ਸਾਲਾਂ ਤੋਂ ਭਿ੍ਸਟਾਚਾਰ ਅਤੇ ਨਜਾਇਜ ਇਮਾਰਤਾਂ ਦੀਆਂ ਧੜਾਧੜ ਹੋ ਰਹੀਆਂ ਉਸਾਰੀਆਂ ਕਾਰਨ ਚਰਚਾ ਵਿੱਚ ਚੱਲੇ ਆ ਰਹੇ ਬਠਿੰਡਾ ਨਗਰ ਨਿਗਮ ਦੇ ਇੱਕ ਮੁਲਾਜਮ ਵਲੋਂ ਅੱਜ ਆਪਣੇ ਦਫਤਰ ਵਿਚ ਸੋਸਲ ਮੀਡੀਆ ‘ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਸ਼ਨਾਖਤ ਸੈਨੇਟਰੀ ਸੁਪਰਵਾਈਜ਼ਰ ਰਜਿੰਦਰ ਸਿੰਘ ਨੇਗੀ ਵਜੋਂ ਹੋਈ ਹੈ, ਜਿਹੜਾ 50 ਸਾਲਾਂ ਦਾ ਦਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਮੋਬਾਇਲ ਰਾਹੀ ਪਾਈ ਵੀਡੀਓ ਵਿੱਚ ਰਾਜਿੰਦਰ ਸਿੰਘ ਨੇਗੀ ਅਪਣੇ ਵਲੋਂ ਇਹ ਕਦਮ ਚੁੱਕਣ ਪਿੱਛੇ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਉਪਰ ਤੰਗ ਪਰੇਸ਼ਾਨ ਕਰਨ ਦੇ ਦੋਸ ਲਗਾਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ਅਗਲੀ ਕਾਰਵਾਈ ਲਈ ਸਿਕਾਇਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਅਪਣੇ ਵਲੋਂ ਬਣਾਈ ਵੀਡੀਓ ਵਿੱਚ ਮਿ੍ਤਕ ਨੇਗੀ ਸਾਫ ਕਹਿ ਰਿਹੈ ਕਿ ਉਸਨੂੰ ਨਿਗਮ ਦਾ ਆਧਿਕਾਰੀ ਸੰਦੀਪ ਕਟਾਰੀਆ ਤੰਗ ਪਰੇਸ਼ਾਨ ਕਰਦਾ ਹੈ ਅਤੇ ਉਹਦੀਆਂ ਸ਼ਿਕਾਇਤਾਂ ਕਰਕੇ ਉਸ ਨੂੰ ਟਰਮੀਨੇਟ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵੀਡੀਓ ਵਿੱਚ ਅਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਉਸਨੇ ਨਗਰ ਨਿਗਮ ਦੇ ਕੁਝ ਮੁਲਾਜ਼ਮਾਂ ਤੋਂ ਮਾਫ਼ੀ ਵੀ ਮੰਗੀ ਗਈ ਹੈ ਅਤੇ ਆਪਣੇ ਬੱਚਿਆਂ ਤੋਂ ਵੀ ਮੁਆਫੀ ਮੰਗੀ ਹੈ ਕਿ ਮੈਨੂੰ ਮੁਆਫ ਕੀਤਾ ਜਾਵੇ ਮੈਂ ਦੁਖੀ ਹੋ ਕੇ ਅਜਿਹਾ ਗਲਤ ਕਦਮ ਉਠਾਉਣ ਜਾ ਰਿਹਾਂ ਹਾਂ ।
Share the post "ਨਗਰ ਨਿਗਮ ਦੇ ਚੀਫ ਸੈਨੇਟਰੀ ਸੁਪਰਵਾਈਜ਼ਰ ਨੇ ਸੋਸਲ ਮੀਡੀਆ ‘ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ"