ਸੁਖਜਿੰਦਰ ਮਾਨ
ਬਠਿੰਡਾ । ਬਠਿੰਡਾ ਵਿੱਚ ਪਟਿਆਲਾ ਫਾਟਕ ਦੇ ਕੋਲ ਉਸਾਰੀ ਅਧੀਨ ਪੁੱਲ ਬਾਰੇ ਆਮ ਆਦਮੀ ਪਾਰਟੀ ਦੀ ਬੈਠਕ ਐਡਵੋਕੇਟ ਨਵਦੀਪ ਸਿੰਘ ਜੀਦਾ ਮੁੱਖ ਬੁਲਾਰੇ ਆਮ ਆਦਮੀ ਪਾਰਟੀ ਦੀ ਅਗੁਵਾਈ ਵਿੱਚ ਹੋਈ । ਜਿਸ ਵਿੱਚ ਇਸ ਪੁੱਲ ਨੂੰ ਲਾਲ ਸਿੰਘ ਨਗਰ ਵਾਲੀ ਸਾਇਡ ਤੋਂ ਨਾ ਜੋੜਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਦੌਰਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਇਸ ਪੁੱਲ ਨੂੰ ਲਾਲ ਸਿੰਘ ਨਗਰ ਨਾਲ ਨਾ ਜੋੜਨਾ ਵਿੱਤ ਮੰਤਰੀ ਦੀ ਬਹੁਤ ਵੱਡੀ ਗਲਤੀ ਹੈ । ਪੁੱਲ ਬਣਨ ਲਾਲ ਸਿੰਘ ਨਗਰ, ਬੀੜ ਰੋਡ, ਮੁਲਤਾਨਿਆ ਰੋਡ, ਸੁਭਾਸ਼ ਬਸਤੀ, ਸੁਰਖਪੀਰ ਰੋਡ ਅਤੇ ਨਾਲ ਲੱਗਦੇ ਪਿੰਡਾਂ ਜੈ ਸਿੰਘ ਵਾਲਾ, ਮੁਲਤਾਨਿਆ ਵਾਲੀ ਸਾਇਡ ਵਾਲੇ ਪਿੰਡ ਨਿਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਣਾ ਪੈ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਪੁੱਲ ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੁਆਰਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਪੁੱਲ ਦੀ ਇੱਕ ਸ਼ਾਖਾ ਨੂੰ ਲਾਇਨੋਂਪਾਰ ਇਲਾਕੇ ਲਾਲ ਸਿੰਘ ਨਗਰ ਨਾਲ ਜੋੜਿਆ ਜਾਵੇਗਾ ਅਤੇ ਇਸਦੇ ਪੁਰਾਣੇ ਨਕਸ਼ੇ ਵਿੱਚ ਵੀ ਇਹ ਵਿਖਾਇਆ ਗਿਆ ਸੀ, ਪਰ ਹੁਣ ਤਾਜ਼ਾ ਨਕਸ਼ੇ ਵਿੱਚ ਇਸ ਸ਼ਾਖਾ ਨੂੰ ਕੱਟ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਸ਼ਾਖਾ ਨੂੰ ਪਟਿਆਲਾ ਫਾਟਕ ਪੁੱਲ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਬੀਕਾਨੇਰ ਵਾਲੀ ਲਾਈਨ ਵਾਲੇ ਫਾਟਕ ਤੋਂ ਲੱਗਭਗ ਇੱਕ ਲੱਖ ਲੋਕਾਂ ਨੂੰ ਰਾਹਤ ਮਿਲੇਗੀ, ਕਿਉਂਕਿ ਬੀਕਾਨੇਰ ਲਾਈਨ ਵਾਲਾ ਫਾਟਕ ਬੰਦ ਹੋਣ ਕਰਕੇ ਹਰੀ ਨਗਰ ਅਤੇ ਸੰਗੁਆਨਾ ਬਸਤੀ ਦੇ ਨਿਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਣਾ ਪੈਂਦਾ ਹੈ । ਇੱਥੋਂ ਦੇ ਵਸਨੀਕਾਂ ਦੇ ਘਰਾਂ ਦੇ ਬਾਹਰ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਤੇ ਹਰੀ ਨਗਰ ਅਤੇ ਸੰਗੁਆਨਾ ਬਸਤੀ ਦੇ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਕਾਰ, ਸਕੂਟਰ ਆਦਿ ਵਾਹਨ ਕੱਢਣੇ ਵੀ ਮੁਸ਼ਕਲ ਹੋ ਜਾਂਦੇ ਹਨ, ਕਿਉਂਕਿ ਬੀਕਾਨੇਰ ਫਾਟਕ ਵਾਲੀ ਸੜਕ ਬਹੁਤ ਘੱਟ ਚੌੜੀ ਹੈ ਅਤੇ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਹੈ । ਇਸ ਦੌਰਾਨ ਰਣਜੀਤ ਰੱਬੀ, ਕੁਲਵਿੰਦਰ ਮਾਕੜ, ਬਲਜਿੰਦਰ ਸਿੰਘ, ਗੁਰਜੰਟ ਸਿੰਘ ਧੀਮਾਨ, ਦੀਪਕ ਕੁਮਾਰ, ਬਲਜੀਤ ਬੱਲੀ, ਦਰਸ਼ਨ ਸਿੰਘ ਬੀੜ ਰੋਡ, ਨੰਦ ਸਿੰਘ ਢਿੱਲੋਂ, ਜਸਪਾਲ ਪਾਲੀ, ਨਿੰਮਾ ਬਰਾਡ਼, ਰਾਜਾ ਸਿੰਘ, ਮਨਿੰਦਰ ਮਾਹਿਓ, ਦਵਿੰਦਰ ਸੰਧੂ, ਦਰਸ਼ਨ ਪ੍ਰਧਾਨ, ਜਸਕਰਣ ਸਿੰਘ ਕਟਾਰ ਸਿੰਘ ਵਾਲਾ, ਲਖਵਿੰਦਰ ਸ਼ਰਮਾ, ਜਰਨੈਲ ਸਿੰਘ ਪ੍ਰਧਾਨ ਟੇਲਰ ਯੂਨੀਅਨ, ਵੀਰਪਾਲ ਕੌਰ ਬਰਾਡ਼, ਕਰਮਜੀਤ ਕੌਰ ਅਟਵਾਲ, ਮਨਜੀਤ ਐਮਸੀ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਅਤੇ ਹੋਰ ਮੇਂਬਰ ਮੌਜੂਦ ਸਨ ।