Punjabi Khabarsaar
ਬਠਿੰਡਾ

ਪਹਿਲੇ ਫੇਜ ਚ 0.5 ਤੇ 1 ਕਿਲੋਵਾਟ ਦੇ 5532 ਸੋਲਰ ਪੈਨਲ ਲਗਾਏ ਜਾਣਗੇ ਮੁਫ਼ਤ : ਮਨਪ੍ਰੀਤ ਬਾਦਲ

ਬਠਿੰਡਾ ਵਿੱਚ ਪਾਇਲਟ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਬਠਿੰਡਾ ਦੀਆਂ ਸਲੱਮ ਅਤੇ ਗਰੀਬ ਬਸਤੀਆਂ ਵਿਚ ਲੋੜਵੰਦ ਪਰਿਵਾਰਾਂ ਦੀਆਂ ਛੱਤਾਂ ਤੇ ਪਹਿਲੇ ਫੇਜ ਦੌਰਾਨ 0.5 ਤੇ 1 ਕਿਲੋਵਾਟ ਦੇ 5532 ਸੋਲਰ ਪੈਨਲ ਮੁਫ਼ਤ ਲਗਾਏ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਬੇਅੰਤ ਨਗਰ ਵਿਚ ਸੋਲਰ ਪੈਨਲ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਕੀਤਾ। ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਕਿਹਾ ਕਿ ਸੋਲਰ ਪੈਨਲ ਪਿੱਛਲੇ ਦੋ ਸਾਲ ਤੋਂ ਕੰਮ ਕਰ ਰਹੇ ਸੀ। ਇਸ ਪ੍ਰੋਜੈਕਟ ਤਹਿਤ ਜਿੱਥੇ ਨਵਿਆਉਣਯੋਗ ਊਰਜਾ ਵੱਲ ਇਕ ਕਦਮ ਵਧਾਵਾਂਗੇ ਉੱਥੇ ਹੀ ਇਸ ਨਾਲ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਵੀ ਘੱਟਣਗੇ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਸ ਯੋਜਨਾ ਨੂੰ ਬਠਿੰਡਾ ਅਤੇ ਪੂਰੇ ਪੰਜਾਬ ਦੇ ਘਰਾਂ ਤੱਕ ਵਧਾਉਣ ਦਾ ਹੈ। ਉਨ੍ਹਾਂ ਬੇਅੰਤ ਸਿੰਘ ਨਗਰ ਦੀਆਂ ਗਲੀਆਂ-ਨਾਲੀਆਂ ਬਣਾਉਣ ਦੇ ਲਈ 10 ਲੱਖ ਰੁਪਏ ਅਤੇ ਵਾਲਮੀਕਿ ਧਰਮਸਾਲਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਜੇਕਰ ਗਰੀਬ ਤੋਂ ਗਰੀਬ ਆਦਮੀ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ, ਐਮ.ਐਲ.ਏ, ਮਿਉਂਸਪਲ ਕੌਂਸਲਰ ਅਤੇ ਪਿੰਡ ਦਾ ਪ੍ਰਧਾਨ ਬਣ ਸਕਦਾ ਹੈ, ਉਹ ਸਭ ਕਾਂਗਰਸ ਪਾਰਟੀ ਦੀ ਹੀ ਦੇਣ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਲੜਕੀਆਂ ਲਈ 33 ਫੀਸਦੀ ਰਾਖਵਾਕਰਨ ਦਿੱਤਾ ਜਾਂਦਾ ਹੈ, ਉਹ ਸਭ ਕਾਂਗਰਸ ਪਾਰਟੀ ਦੀ ਹੀ ਦੇਣ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਸੇ ਵੀ ਆਟੋ ਚਾਲਕ ਤੋਂ ਆਟੋ ਟੈਕਸ ਦੀ ਵਸੂਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਆਟੋ ਚਾਲਕ ਦਾ ਚਲਾਨ ਨਹੀਂ ਹੋਵੇਗਾ। ਇਸ ਮੌਕੇ ਵਿੱਤ ਮੰਤਰੀ ਦੇ ਧਰਮ ਪਤਨੀ ਸ੍ਰੀਮਤੀ ਵੀਨੂੰ ਬਾਦਲ, ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ ਅਗਰਵਾਲ, ਸਾਬਕਾ ਮੰਤਰੀ ਸ੍ਰੀ ਚਿਰੰਜੀ ਲਾਲ ਗਰਗ, ਐਡੀਸ਼ਨਲ ਡਾਇਰੈਕਟਰ ਪੇਡਾ ਜਸਪਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਪ੍ਰਮੁੱਖ ਸਖਸੀਅਤਾਂ ਹਾਜਰ ਸਨ।

Related posts

ਜ਼ਿਲ੍ਹਾ ਚੋਣ ਅਫਸਰ ਨੇ ਕਾਊਟਿੰਗ ਸੈਂਟਰਾਂ ਤੇ ਸਟਰਾਂਗ ਰੂਮਾਂ ਦਾ ਕੀਤਾ ਦੌਰਾ

punjabusernewssite

ਕੌਟੜਾ ਕੌੜਾ ਦੀ ਗ੍ਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਤੋਂ ਨਜਾਇਜ਼ ਕਬਜੇ ਛੁਡਵਾਇਆ

punjabusernewssite

ਚੇਅਰਮੈਨ ਇੰਦਰਜੀਤ ਸਿੰਘ ਮਾਨ ਵੱਲੋਂ ਖੇਤੀ ਅਧਾਰਿਤ ਇਕਾਈ ਦਾ ਉਦਘਾਟਨ

punjabusernewssite