ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੂੜ ਜਾਣਗੇ ਜੇਲ੍ਹ? ਕੋਰਟ ਨੇ ਪਲਟਿਆ ਫੈਸਲਾਂ

0
48
+1

ਪਾਕਿਸਤਾਨ: ਤੋਖਖਾਨਾ ਮਾਮਲੇ ‘ਚ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆ ਰਿਹਾਈ ਦੇ ਹੁੱਕਮ ਦਿੱਤੇ ਸਨ। ਰਿਹਾਈ ਦੇ ਹੁਕਮ ਆਉਣ ਤੋਂ ਬਾਅਦ ਇਮਰਾਨ ਖਾਨ ਦੇ ਸਮਰਥਕ ਖੁਸ਼ੀਆਂ ਮਨਾ ਰਹੇ ਸੀ। ਪਰ ਇਹ ਖੁਸ਼ੀ ਜਿਆਦਾ ਦੇਰ ਨਹੀਂ ਰਹੀ ਸਕੀ ਕਿਉਂਕਿ ਰਿਹਾਈ ਦੇ ਹੁਕਮਾਂ ਤੋਂ ਤੁਰੰਤ ਬਾਅਦ ਹੇਠਲੀ ਅਦਾਲਤ ਨੇ ਹਾਈਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਹੈ, ਜਿਸ ਕਰਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਮੂੜ ਜੇਲ੍ਹ ਦੇ ਅੰਦਰ ਜਾਣਾ ਪੈ ਸਕਦਾ ਹੈ। ਇਸ ਤੋਂ ਪਹਿਲਾ ਇਸਲਾਮਾਬਾਦ ਹਾਈਕੋਰਟ ਨੇ ਇਮਰਾਨ ਖ਼ਾਨ ਨੂੰ ਤੋਖਖਾਨਾ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਸੀ।

ਦਿਵਯਾਂਗ ਐਸੋਸੀਏਸਨ ਵਲੋਂ ਇੱਕ ਝੰਡੇ ਥੱਲੇ ਇਕਜੁਟ ਹੋਣ ਦਾ ਫੈਸਲਾ

ਮਹੱਤਵਪੂਰਨ ਗੱਲ ਇਹ ਹੈ ਕਿ 5 ਅਗਸਤ ਨੂੰ ਇਸਲਾਮਾਬਾਦ ਦੀ ਇੱਕ ਹੇਠਲੀ ਅਦਾਲਤ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦੁਆਰਾ ਦਾਇਰ ਇੱਕ ਕੇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੂੰ ਦੋਸ਼ੀ ਠਹਿਰਾਇਆ ਸੀ, ਜਿਸ ਵਿੱਚ ਸਰਕਾਰੀ ਤੋਹਫ਼ਿਆਂ ਦੇ ਵੇਰਵੇ ਛੁਪਾਉਣ ਦੇ ਮਾਮਲੇ ਸ਼ਾਮਲ ਸਨ। ਇਸ ਮਾਮਲੇ ਵਿੱਚ ਉਸ ਨੂੰ ਤਿੰਨ ਸਾਲ ਦੀ ਜੇਲ੍ਹ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਪੰਜ ਸਾਲ ਲਈ ਚੋਣ ਲੜਨ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਮਰਾਨ ਖਾਨ ਨੇ ਆਪਣੀ ਸਜ਼ਾ ਖਿਲਾਫ ਹਾਈ ਕੋਰਟ ‘ਚ ਅਪੀਲ ਦਾਇਰ ਕੀਤੀ ਹੈ। ਉਸ ਨੇ ਹਾਈ ਕੋਰਟ ਵੱਲੋਂ ਕੇਸ ਨੂੰ ਟਰਾਇਲ ਕੋਰਟ ਦੇ ਜੱਜ ਨੂੰ ਵਾਪਸ ਭੇਜਣ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਸੀ।

+1

LEAVE A REPLY

Please enter your comment!
Please enter your name here