ਡਿਪਟੀ ਕਮਿਸਨਰ ਅਤੇ ਐਸ.ਐਸ.ਪੀ ਨੇ ਸੀਯੂਪੀਬੀ-ਡੀਏਸੀਈ ਦੇ ਅਕਾਦਮਿਕ ਉਦਘਾਟਨ ਸੈਸਨ ਦੌਰਾਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਯੂਪੀਐਸਸੀ ਪ੍ਰੀਖਿਆ ਪਾਸ ਕਰਨ ਲਈ ਉਤਸਾਹਿਤ ਕੀਤਾ
ਸੀਯੂਪੀਬੀ-ਡੀਏਸੀਈ ਯੂਪੀਐਸਸੀ ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਰਾਹੀਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਿੱਚ ਪ੍ਰਬੰਧਕੀ ਸਮਰੱਥਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ – ਵਾਈਸ ਚਾਂਸਲਰ ਪ੍ਰੋ. ਤਿਵਾਰੀ
ਸੀਯੂਪੀਬੀ-ਡੀਏਸੀਈ ਦੁਆਰਾ ਰਾਸਟਰੀ ਪੱਧਰ ਦੀ ਦਾਖਲਾ ਪ੍ਰੀਖਿਆ ਰਾਹੀਂ ਕੁੱਲ 100 ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਲਈ ਮੁਫਤ ਕੋਚਿੰਗ ਲਈ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ ਜ?ਿਆਦਾਤਰ ਪੰਜਾਬ ਦੇ ਵਿਦਿਆਰਥੀ ਹਨ
ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ (ਡੀਏਸੀਈ) ਵੱਲੋਂ ਸਨੀਵਾਰ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸਨ ਸਿਵਲ ਸਰਵਿਸਿਜ ਪ੍ਰੀਖਿਆ 2023 ਲਈ ਸਿਖਲਾਈ ਦੇਣ ਵਾਸਤੇ ਮੁਫਤ ਕੋਚਿੰਗ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇਹ ਮੁਫਤ ਕੋਚਿੰਗ ਕਲਾਸਾਂ ਸਮਾਜਿਕ ਨਿਆਂ ਅਤੇ ਸਸਕਤੀਕਰਨ ਮੰਤਰਾਲੇ ਦੇ ਡਾ. ਅੰਬੇਡਕਰ ਫਾਊਂਡੇਸਨ ਦੀ ਸਰਪ੍ਰਸਤੀ ਹੇਠ ਸੀਯੂਪੀਬੀ ਕੈਂਪਸ ਵਿੱਚ ਨਵੇਂ ਸਥਾਪਿਤ ਕੀਤੇ ਗਏ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ (ਡੀਏਸੀਈ) ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੀਯੂਪੀਬੀ-ਡੀਏਸੀਈ ਦੇ ਅਕਾਦਮਿਕ ਉਦਘਾਟਨੀ ਸੈਸਨ ਵਿੱਚ ਬਠਿੰਡਾ ਦੇ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ (ਆਈਏਐਸ) ਅਤੇ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਜੇ. ਇਲਨਚੇਲੀਅਨ (ਆਈਪੀਐਸ) ਨੇ ਵਿਸੇਸ ਮਹਿਮਾਨ ਵਜੋਂ ਸਿਰਕਤ ਕੀਤੀ। ਪ੍ਰੋਗਰਾਮ ਦੀ ਸੁਰੂਆਤ ਵਿੱਚ ਸਮਾਗਮ ਦੇ ਪ੍ਰਬੰਧਕਾਂ ਅਤੇ ਆਏ ਹੋਏ ਮਹਿਮਾਨਾਂ ਨੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਨੂੰ ਸਰਧਾਂਜਲੀ ਭੇਟ ਕੀਤੀ। ਪ੍ਰੋਗਰਾਮ ਦਾ ਉਦਘਾਟਨੀ ਭਾਸਣ ਬਠਿੰਡਾ ਦੇ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ (ਆਈਏਐਸ) ਨੇ ਦਿੱਤਾ। ਉਨ੍ਹਾਂ ਨੇ “ਭਾਰਤ ਦੀ ਪ੍ਰਸਾਸਨਿਕ ਸੇਵਾ: ਸਟੇਟਸ ਸਿੰਬਲ ਜਾਂ ਰਾਸਟਰ ਨਿਰਮਾਣ ਵਿੱਚ ਯੋਗਦਾਨ“ ਵਿਸੇ ‘ਤੇ ਗੱਲ ਕੀਤੀ। ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਜੇ. ਇਲਨਚੇਲੀਅਨ (ਆਈਪੀਐਸ) ਨੇ “ਭਾਰਤੀ ਪੁਲਿਸ ਸੇਵਾ: ਚੁਣੌਤੀਆਂ ਅਤੇ ਮੌਕੇ“ ਵਿਸੇ ‘ਤੇ ਵਿਚਾਰ ਪੇਸ ਕੀਤੇ। ਉੱਘੇ ਬੁਲਾਰਿਆਂ ਨੇ ਯੂਪੀਐਸਸੀ ਪਰੀਖਿਆ ਦੀ ਤਿਆਰੀ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੂਪੀਐਸਸੀ ਪਰੀਖਿਆ ਦੀ ਇਮਾਨਦਾਰੀ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਵਿਸੇਸ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਸੀਯੂਪੀਬੀ-ਡੀਏਸੀਈ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਤੇ ਬਾਹਰੀ ਵਿਸਾ ਮਾਹਿਰਾਂ ਦੁਆਰਾ ਵਿਸੇਸ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਵਾਈ-ਫਾਈ ਕਨੈਕਟੀਵਿਟੀ, ਲਾਇਬ੍ਰੇਰੀ ਪਹੁੰਚ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਸੀਯੂਪੀਬੀ-ਡੀਏਸੀਈ ਯੂਪੀਐਸਸੀ ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਰਾਹੀਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਿੱਚ ਪ੍ਰਬੰਧਕੀ ਸਮਰੱਥਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪ੍ਰੋਗਰਾਮ ਦੀ ਸ਼ੁਰੂਆਤ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰਿਕਾ ਦੇ ਸਵਾਗਤੀ ਭਾਸਣ ਦੇ ਨਾਲ ਹੋਈ। ਇਸ ਤੋਂ ਬਾਅਦ ਸੀਯੂਪੀਬੀ-ਡੀਏਸੀਈ ਦੇ ਨੋਡਲ ਅਫਸਰ ਡਾ. ਵਿਨੋਦ ਆਰੀਆ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਲਈ ਇੱਕ ਸਾਲ ਦਾ ਸਮੇਂ ਦੀ ਮੁਫਤ ਕੋਚਿੰਗ ਪ੍ਰਦਾਨ ਕਰਨ ਲਈ ਰਾਸਟਰੀ ਪੱਧਰ ਦੀ ਪ੍ਰੀਖਿਆ ਰਾਹੀਂ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕੁੱਲ 100 ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ ਚੁਣਿਆ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ ਇਮਤਿਹਾਨ ਦੀ ਮੁੱਢਲੀ ਅਤੇ ਮੁੱਖ ਪ੍ਰੀਖਿਆ ਲਈ ਮੁਫਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਫੈਕਲਟੀ, ਖੋਜ ਵਿਦਵਾਨ ਅਤੇ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ ਦੇ ਵਿਦਿਆਰਥੀਆਂ ਨੇ ਭਾਗ ਲਿਆ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਕਲਾਸਾਂ ਸੁਰੂ"