5 Views
ਕੇਂਦਰ ਨੇ ਆਈ.ਟੀ.ਬੀ.ਪੀ ’ਚ ਬਤੌਰ ਏਡੀਜੀਪੀ ਕੀਤੀ ਨਿਯੁਕਤੀ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 20 ਅਕਤੂਬਰ: ਕੈਪਟਨ ਸਰਕਾਰ ਦੌਰਾਨ ਨਸ਼ਾ ਤਸਕਰਾਂ ਨੂੰ ਭਾਜੜਾਂ ਪਾਉਣ ਵਾਲੇ ਪੰਜਾਬ ਦੇ ਚਰਚਿਤ ਆਈ.ਪੀ.ਐਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਕੇਂਦਰ ਨੇ ਡੈਪੁੂਟੇਸ਼ਨ ’ਤੇ ਸੱਦਿਆ ਹੈ। ਉਨ੍ਹਾਂ ਨੂੰ ਆਈ.ਟੀ.ਬੀ.ਪੀ ’ਚ ਐਡੀਸ਼ਨਲ ਡਾਇਰੈਕਟਰ ਜਨਰਲ ਲਗਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਇਹ ਨਿਯੁਕਤੀ ਚਾਰ ਸਾਲਾਂ ਲਈ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਅੰਡਰ ਸੈਕਟਰੀ ਸੰਜੀਵ ਕੁਮਾਰ ਦੇ ਦਸਖ਼ਤਾਂ ਹੇਠ ਜਾਰੀ ਇਸ ਪੱਤਰ ਵਿਚ ਪੰਜਾਬ ਦੇ ਮੁੱਖ ਸਕੱਤਰ ਨੂੰ ਹਰਪ੍ਰੀਤ ਸਿੰਘ ਸਿੱਧੂ ਨੂੰ ਤੁਰੰਤ ਡਿਊਟੀ ਤੋਂ ਰਿਲੀਵ ਕਰਨ ਲਈ ਕਿਹਾ ਗਿਆ ਹੈ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਐਸ.ਟੀ.ਐਫ਼ ਦੇ ਮੁਖੀ ਦੇ ਨਾਲ ਨਾਲ ਜੇਲ੍ਹ ਮੁਖੀ ਦੇ ਤੌਰ ’ਤੇ ਵੀ ਸਿੱਧੂ ਨੇ ਕੰਮ ਕੀਤਾ ਹੈ। ਇਸ ਨਿਯੁਕਤੀ ਦੌਰਾਨ ਹੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਪ੍ਰਵਾਰ ਨੇ ਉਨ੍ਹਾਂ ਉਪਰ ਗੰਭੀਰ ਦੋਸ਼ ਲਗਾਏ ਸਨ।