ਬੀਤੇ ਕੱਲ ਹੀ ਖੇਤੀਬਾੜੀ ਮੰਤਰੀ ਨੇ ਬਣਾਈਆਂ ਸਨ ਟੀਮਾਂ
ਸੁਖਜਿੰਦਰ ਮਾਨ
ਬਠਿੰਡਾ, 13 ਜੁਲਾਈ: ਸੂਬੇ ’ਚ ਨਕਲੀ ਖਾਦਾਂ ਤੇ ਕੀਟਨਾਸ਼ਕਾਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁਧ ਕਾਨੂੰਨੀ ਸਿਕੰਜ਼ਾ ਕਸਣ ਲਈ ਖੇਤੀਬਾੜੀ ਮੰਤਰੀ ਦੀਆਂ ਹਿਦਾਇਤਾਂ ’ਤੇ ਗਠਨ ਫਲਾਇੰਗ ਸੁਕਾਇਅਰਡ ਟੀਮਾਂ ਵਲੋਂ ਅੱਜ ਬਠਿੰਡਾ ਜ਼ਿਲ੍ਹੇ ਦੇ ਖਾਦ ਤੇ ਪੈਸਟੀਸਾਈਡ ਦੇ ਗਡਾਊਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਟੀਮਾਂ ਵੱਲੋਂ ਡੈਟਸਜੈਨ ਲਾਇਵ ਸਾਇੰਸ ਦੇ ਗਡਾਊਨਾਂ ਵਿੱਚੋਂ ਭਾਰੀ ਮਾਤਰਾ ਵਿੱਚ ਨਕਲੀ ਖਾਦ ਅਤੇ ਕੀੜੇਮਾਰ ਦਵਾਈਆਂ ਪਾਈਆਂ ਗਈਆਂ। ਟੀਮਾਂ ਵੱਲੋਂ ਇਨ੍ਹਾਂ ਖਾਦ ਅਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਵੀ ਟੈਸਟ ਕਰਨ ਹਿਤ ਡਰਾਅ ਕੀਤੇ ਗਏ। ਟੀਮਾਂ ਵੱਲੋਂ ਸਵਾਸਤਿਕ, ਵਜਰਾ ਕਰਾਪ ਸਾਇੰਸ, ਲਾਇਵ ਕਰਾਪ ਸਾਇੰਸ ਕੰਪਨੀਆਂ ਦੇ ਗੋਦਾਮਾਂ ਅਤੇ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਡੀਲਰ, ਕੰਪਨੀ ਨਿਰਮਾਤਾ ਨਕਲੀ ਖੇਤੀ ਖਾਦ ਅਤੇ ਕੀੜੇਮਾਰ ਦਵਾਈਆਂ ਵੇਚਦਾ ਜਾਂ ਰੱਖਦਾ ਹੈ, ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਏ.ਪੀ.ਪੀ.ਓ. ਬਠਿੰਡਾ ਡਾ. ਡੂੰਗਰ ਸਿੰਘ ਬਰਾੜ, ਏ.ਡੀ.ਓ. (ਪੀ.ਪੀ) ਡਾ. ਅਸਮਾਨਪ੍ਰੀਤ ਸਿੰਘ ਅਤੇ ਏ.ਡੀ.ਓ (ਇੰਨਫੋ.) ਡਾ. ਗੁਰਚਰਨ ਸਿੰਘ ਆਦਿ ਅਧਿਕਾਰੀ ਮੌਕੇ ਤੇ ਹਾਜਰ ਸਨ।
Share the post "ਬਠਿੰਡਾ ’ਚ ਖੇਤੀਬਾੜੀ ਵਿਭਾਗ ਦੀ ਚੈਕਿੰਗ ਦੌਰਾਨ ਭਾਰੀ ਮਾਤਰਾਂ ’ਚ ਨਕਲੀ ਖਾਦ ਤੇ ਕੀੜੇਮਾਰ ਦਵਾਈਆਂ ਬਰਾਮਦ"