ਮੋਬਾਇਲਾਂ ਦੀ ਦੁਕਾਨ ‘ਤੇ ਪਿਸਤੌਲ ਦੀ ਨੌਕ ’ਤੇ ਹਜ਼ਾਰਾਂ ਦੀ ਕੀਤੀ ਲੁੱਟ
ਬਠਿੰਡਾ, 18 ਨਵੰਬਰ: ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿਚ ਲੁੱਟਮਾਰ ਤੇ ਕੁੱਟਮਾਰ ਦੀਆਂ ਘਟਨਾਵਾਂ ਵਧਣ ਦੇ ਚੱਲਦੇ ਲੁਟੇਰਿਆਂ ਤੇ ਗੈਗਸਟਰਾਂ ਦਾ ਡਰ ਲੋਕਾਂ ਵਿਚ ਵਧਣ ਲੱਗਿਆ ਹੈ ਜਦੋ ਕਿ ਗੈਰ-ਸਮਾਜੀ ਅਨਸਰਾਂ ਵਿਚ ਪੁਲਿਸ ਦਾ ਭੈਅ ਘਟਣ ਲੱਗਿਆ ਹੈ। ਜੇਕਰ ਤਾਜਾ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਦੇਰ ਸ਼ਾਮ ਸਹਿਰ ਦੀ ਸੁਭਾਸ ਮਾਰਕੀਟ ਵਿਚ ਦੋ ਨਕਾਬਪੋਸ਼ ਮੋਟਰਸਾਈਕਲ ਲੁਟੇਰਿਆਂ ਵਲੋਂ ਇੱਕ ਮੋਬਾਇਲ ਫ਼ੋਨ ਦੀ ਦੁਕਾਨ ਦੇ ਮੁਲਾਜਮ ਤੋਂ ਹਜ਼ਾਰਾਂ ਦੀ ਨਗਦੀ, ਮੋਬਾਇਲ ਫ਼ੋਨ ਅਤੇ ਘੜੀਆਂ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਭੇਜਿਆ ਲੀਗਲ ਨੋਟਿਸ
ਹਾਲਾਂਕਿ ਇਸ ਸਬੰਧ ਵਿਚ ਕੋਤਵਾਲੀ ਪੁਲਿਸ ਵਲੋਂ ਦੁਕਾਨਦਾਰ ਦੀ ਸਿਕਾਇਤ ’ਤੇ ਪਰਚਾ ਦਰਜ਼ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਸਬੰਧ ਵਿਚ ਦੁਕਾਨ ਦੇ ਮਾਲਕ ਅਮਿਤ ਗਰਗ ਨੇ ਦਸਿਆ ਕਿ ਬੀਤੀ ਸ਼ਾਮ ਉਹ ਕੁੱਝ ਸਮਾਂ ਪਹਿਲਾਂ ਦੁਕਾਨ ਤੋਂ ਚਲਿਆ ਗਿਆ ਤੇ ਜਾਂਦਾ ਹੋਇਆ ਦਿਨ ਦੀ ਵੱਟਤ ਦਾ ਕੈਸ਼ ਵੀ ਨਾਲ ਲੈ ਗਿਆ। ਇਸ ਦੌਰਾਨ ਜਦ ਦੁਕਾਨ ਉਪਰ ਮੁਲਾਜਮ ਪ੍ਰਦੀਪ ਮੌਜੂਦ ਸੀ ਤਾਂ ਕਰੀਬ ਸਾਢੇ ਅੱਠ ਵਜੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਲੁਟੇਰੇ ਆਏ, ਜਿੰਨ੍ਹਾਂ ਦੇ ਮੂੁੰਹ ਬੰਨੇ ਹੋਏ ਸਨ।
ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ
ਇਕ ਲੁਟੇਰਾ ਮੋਟਰਸਾਈਕਲ ਸਟਾਰਟ ਕਰਕੇ ਖ਼ੜ ਗਿਆ ਜਦ ਦੂਜੇ ਨੇ ਮੁਲਾਜਮ ’ਤੇ ਪਿਸਤੌਲ ਤਾਣ ਕੇ ਉਸਨੂੰ ਨਗਦੀ ਦੇਣ ਲਈ ਕਿਹਾ ਪ੍ਰੰਤੂ ਨਗਦੀ ਉਹ ਲੈ ਗਿਆ ਤੇ ਦੁਕਾਨ ਉਪਰ ਸਿਰਫ਼ ਅੱਠ ਕੁ ਹਜ਼ਾਰ ਰੁਪਏ ਮੌਜੂਦ ਸੀ। ਜਿਸਦੇ ਚੱਲਦੇ ਉਕਤ ਨਗਦੀ ਤੋਂ ਇਲਾਵਾ ਕਰੀਬ 90 ਹਜ਼ਾਰ ਦੀ ਕੀਮਤ ਦੇ ਤਿੰਨ ਮੋਬਾਇਲ ਫ਼ੋਨ ਅਤੇ ਪੰਜ ਘੜੀਆਂ ਵੀ ਲੈ ਗਏ। ਇਸ ਸਬੰਧ ਵਿਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੀਸੀਟੀਵੀ ਫ਼ੁਟੇਜ਼ ਚੈਕ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰਿਆਂ ਦਾ ਖੁਰਾ ਖੋਜ ਲੱਭ ਲਿਆ ਜਾਵੇਗਾ।