ਪੰਥਕ ਜਥੇਬੰਦੀਆਂ ਨੇ ਘਟਨਾ ’ਤੇ ਜਤਾਇਆ ਵਿਰੋਧੀ, ਸ਼੍ਰੋਮਣੀ ਕਮੇਟੀ ਨੇ ਵੀ ਸ਼ੁਰੂ ਕੀਤੀ ਜਾਂਚ
ਬਠਿੰਡਾ, 20 ਸਤੰਬਰ: ਬੀਤੇ ਕੱਲ ਸਥਾਨਕ ਸਹਿਰ ਦੇ ਪਰਸਰਾਮ ਨਗਰ ਚੌਕ ’ਚ ਸਥਿਤ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਟਾਫ਼ ਵਲੋਂ ਵਿਦਿਆਰਥੀਆਂ ਦੇ ਹੱਥਾਂ ਵਿਚ ਪਹਿਨੇ ਕੜਿਆਂ ਨੂੰ ਉਤਾਰਨ ਦਾ ਮਾਮਲਾ ਅੱਜ ਸਾਰਾ ਦਿਨ ਗਰਮਾਇਆ ਰਿਹਾ। ਇਸ ਮਾਮਲੇ ਵਿਚ ਸਿੱਖ ਜਥੇਬੰਦੀਆਂ ਵਲੋਂ ਜਤਾਏ ਸਖ਼ਤ ਵਿਰੋਧ ਅਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ ਜਾਂਚ ਸੁਰੂ ਕਰਨ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਨੇ ਸਿੱਖ ਕੌਮ ਤੋਂ ਮੁਆਫ਼ੀ ਮੰਗਦਿਆਂ ਅੱਗੇ ਤੋਂ ਸਕੂਲ ਵਿਚ ਅਜਿਹੀ ਕੋਈ ਘਟਨਾ ਨਾ ਵਾਪਰਨ ਦੇਣ ਦਾ ਭਰੋਸਾ ਦਿਵਾਇਆ ਹੈ।
ਬਠਿੰਡਾ ਦੇ ਗੁਰੂਘਰ ’ਚ ਗਰੰਥੀ ਸਿੰਘਾਂ ਨੇ ਚਾੜਿਆ ਚੰਨ: ਦੋ ਲੜਕੀਆਂ ਦਾ ਆਪਸ ’ਚ ਕੀਤਾ ਸਮÇਲੰਗੀ ਵਿਆਹ
ਇਸ ਮੌਕੇ ਉਨ੍ਹਾਂ ਆਖਿਆ ਕਿ ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ, ਬਲਕਿ ਵਿਦਿਆਰਥੀਆਂ ’ਚ ਹੋ ਰਹੀ ਆਪਸੀ ਲੜਾਈ ਦੌਰਾਨ ਉਨ੍ਹਾਂ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਸਕੂਲ ਦੇ ਸਟਾਫ਼ ਤੇ ਸੁਰੱਖਿਆ ਮੁਲਾਜਮ ਵਲੋਂ ਕੀਤੀ ਗਈ ਕਾਰਵਾਈ ਸੀ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਬੀਤੇ ਕੱਲ ਸੋਸਲ ਮੀਡੀਆ ’ਤੇ ਇੱਕ ਵੀਡੀਓ ਵਾਈਰਲ ਹੋ ਗਈ ਸੀ। ਇਸ ਘਟਨਾ ਦੌਰਾਨ ਸੁਰੱਖਿਆ ਮੁਲਾਜਮ ਤੇ ਸਕੂਲ ਦਾ ਸਟਾਫ਼ ਵਿਦਿਆਰਥੀਆਂ ਦੇ ਹੱਥਾਂ ਵਿਚੋਂ ਕੜੇ ਉਤਰਾਵੇ ਕੇ ਇੱਕ ਥਾਂ ਇਕੱਠੇ ਕਰ ਰਿਹਾ ਹੈ ਤੇ ਇਸ ਦੌਰਾਨ ਵੀਡੀਓ ਬਣਾ ਰਹੇ ਸਖ਼ਸ ਨੂੰ ਵੀ ਸਕੂਲ ਦੇ ਕੁੱਝ ਅਧਿਆਪਕਾਂ ਵਲੋਂ ਰੋਕਣ ਦਾ ਯਤਨ ਕੀਤਾ ਜਾਂਦਾ ਹੈ ਪ੍ਰੰਤੂ ਹੁਣ ਇਹ ਵੀਡੀਓ ਵਾਈਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਜਤਾਏ ਰੋਸ਼ ਤੋਂ ਬਾਅਦ ਸਕੂਲ ਸਟਾਫ਼ ਵਲੋਂ ਘਟਨਾ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ।
ਟੋਲ ਪਲਾਜ਼ਾ ਦੀ ਜਗਾ ਵਧਾਉਣ ਲਈ ਪ੍ਰਸ਼ਾਸ਼ਨ ’ਤੇ ਕਿਸਾਨਾਂ ਦੀ ਝੋਨੇ ਦੀ ਫਸਲ ਅਤੇ ਬਾਗ ਉਜਾੜਣ ਦਾ ਦੇਸ਼
ਇਸ ਸਬੰਧ ਵਿਚ ਅੱਜ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਪੁੱਜੀਆਂ ਹੋਈਆਂ ਸਨ, ਜਿੰਨ੍ਹਾਂ ਸਕੂਲ ਅੱਗੇ ਧਰਨਾ ਦਿੰਦਿਆਂ ਰੋਸ਼ ਵਜੋਂ ਸਕੂਲ ਪ੍ਰਬੰਧਕਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਸਿੱਖ ਆਗੂਆਂ ਦਾ ਤਰਕ ਸੀ ਕਿ ਸਿੱਖ ਧਰਮ ਵਿਚ ਕੜੇ ਨੂੰ ਪੰਜ ਕਕਾਰਾਂ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸਦੇ ਚੱਲਦੇ ਉਸਨੂੰ ਵੱਖ ਕਰਨਾ ਵੱਡਾ ਜੁਰਮ ਹੈ।
ਮੰਤਰੀ ਨਾਲ ਮੀਟਿੰਗ ਬਾਅਦ ਪੀਆਰਟੀਸੀ/ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਹੜਤਾਲ ਕੀਤੀ ਸਮਾਪਤ
ਉਧਰ ਇਹ ਵੀ ਪਤਾ ਲੱਗਿਆ ਹੈ ਕਿ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਘਟਨਾ ’ਤੇ ਰੋਸ਼ ਜਤਾਉਂਦਿਆਂ ਜਬਰੀ ਕੜੇ ਉਤਰਵਾਉਣ ਵਾਲੇ ਸਕੂਲ ਪ੍ਰਬੰਧਕਾਂ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਉਨ੍ਹਾਂ ਸੋਸਲ ਮੀਡੀਆ ’ਤੇ ਪਾਈ ਪੋਸਟ ਵਿਚ ਕੜੇ ਨੂੰ ਸਿੱਖ ਕੌਮ ਦੀ ਅਦੁੱਤੀ ਪਹਿਚਾਣ ਦਸਦਿਆਂ ਕਿਹਾ ਕਿ ਜਿੱਥੇ ਕੁੱਝ ਦਿਨ ਪਹਿਲਾਂ ਪੰਜਾਬ ਦੀ ਧਰਤੀ ’ਤੇ ਹੈਲਮੇਟ ਨਾ ਪਾਏ ਜਾਣ ਕਾਰਨ ਇੱਕ ਸਿੱਖ ਖਿਡਾਰੀ ਨੂੰ ਖੇਡਣ ਤੋਂ ਮਨਾਂ ਕਰ ਦਿੱਤਾ ਸੀ, ਉਥੇ ਹੁਣ ਬਠਿੰਡਾ ਦੇ ਸਰਕਾਰੀ ਸਕੂਲ ਵਿਚ ਵਿਦਿਆਰਥੀਆਂ ਦੇ ਜਬਰੀ ਕੜੇ ਉਤਾਰਨ ਦੀ ਘਟਨਾ ਕਾਫ਼ੀ ਸਰਮਨਾਕ ਹੈ।
ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ’ਚ ਸੱਜਣ ਕੁਮਾਰ ਤੇ ਹੋਰਾਂ ਨੂੰ ਬਰੀ ਕਰਨਾ ਦੁਖਦਾਈ- ਐਡਵੋਕੇਟ ਧਾਮੀ
ਜਾਣਬੁੱਝ ਕੇ ਨਹੀਂ, ਅਣਜਾਣੇ ਵਿਚ ਬੱਚਿਆਂ ਦੀ ਭਲਾਈ ਲਈ ਚੁੱਕਿਆ ਸੀ ਕਦਮ: ਪ੍ਰਿੰਸੀਪਲ
ਬਠਿੰਡਾ: ਇਸ ਮਾਮਲੇ ’ਚ ਸਕੂਲ ਦਾ ਪੱਖ ਰੱਖਦਿਆਂ ਪ੍ਰਿੰਸੀਪਲ ਗੁਰਮੇਲ ਸਿੰਘ ਨੇ ਕਿਹਾ ਕਿ ਇਹ ਘਟਨਾ ਜਾਣਬੁੱਝ ਕੇ ਨਹੀਂ, ਬਲਕਿ ਅਣਜਾਣੇ ਵਿਚ ਬੱਚਿਆਂ ਦੀ ਭਲਾਈ ਲਈ ਚੁੱਕਿਆ ਗਿਆ ਕਦਮ ਸੀ ਪ੍ਰੰਤੂ ਫ਼ਿਰ ਵੀ ਜੇਕਰ ਇਸਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਪੂਰੀ ਸਿੱਖ ਕੌਮ ਤੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਦਸਿਆ ਕਿ ਪਿਛਲੇ ਦਿਨਾਂ ’ਚ ਇੱਕ ਬੱਚੇ ਨੇ ਦੂਜੇ ਬੱਚੇ ਦੇ ਸਿਰ ਵਿਚ ਤਿੱਖਾਂ ਕੜਾ ਮਾਰ ਦਿੱਤਾ ਸੀ, ਜਿਸ ਕਾਰਨ ਉਸਨੂੰ ਸੱਟ ਲੱਗ ਗਈ ਸੀ। ਉਨ੍ਹਾਂ ਕਿਹਾ ਕਿ ਜਿਆਦਾਤਰ ਉਹ ਕੜੇ ਉਤਰਾਵੇ ਗਏ ਸਨ, ਜਿਹੜੇ ਸਾਇਜ਼ ਵਿਚ ਕਾਫ਼ੀ ਵੱਡੇ ਸਨ ਪ੍ਰੰਤੂ ਹੁਣ ਅੱਗੇ ਤੋਂ ਉਹ ਅਜਿਹਾ ਨਹੀਂ ਹੋਣ ਦੇਣਗੇ।
Share the post "ਬਠਿੰਡਾ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਦੇ ਕੜ੍ਹੇ ਉਤਾਰਨ ਦੇ ਮਾਮਲੇ ’ਚ ਪ੍ਰਿੰਸੀਪਲ ਨੇ ਮੰਗੀ ਮੁਆਫ਼ੀ"