ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ : ਬਾਬਾ ਫ਼ਰੀਦ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਾਲਜ ਦੇ ਫਿਜ਼ਿਕਸ ਵਿਭਾਗ ਨੇ ਵਿਦਿਆਰਥੀਆਂ ਲਈ ‘ਸਾਡੇ ਅਲੂਮਨੀ ਨੂੰ ਮਿਲੋ’ ਗਤੀਵਿਧੀ ਤਹਿਤ ਇੱਕ ਅਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆ । ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਵਿੱਚ ਗਰੈਜੂਏਸ਼ਨ ਅਤੇੇ ਪੋਸਟ ਗਰੈਜੂਏਸ਼ਨ ਕਰਨ ਤੋਂ ਬਾਅਦ ਦੇ ਵੱਖ-ਵੱਖ ਕੈਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ । ਵਿੱਚ ਬਾਬਾ ਫ਼ਰੀਦ ਕਾਲਜ ਦੀ ਐਮ.ਐਸ.ਸੀ.(ਫਿਜ਼ਿਕਸ) ਬੈਚ (2018-20) ਦੇ ਪੁਰਾਣੇ ਵਿਦਿਆਰਥੀ (ਅਲੂਮਨੀ) ਹਰਮਨਦੀਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਜੋ ਅਨੰਦ ਸਾਗਰ ਸਕੂਲ ਵਿਖੇ ਲੈਕਚਰਾਰ (ਫਿਜ਼ਿਕਸ) ਵਜੋਂ ਸੇਵਾਵਾਂ ਦੇ ਰਿਹਾ ਹੈ। ਇਸ ਸੈਸ਼ਨ ਵਿੱਚ ਬੀ.ਐਸ.ਸੀ.(ਨਾਨ ਮੈਡੀਕਲ/ਕੰਪਿਊਟਰ ਸਾਇੰਸ) ਪਹਿਲਾ ਸਾਲ, ਬੀ.ਐਸ.ਸੀ. (ਆਨਰਜ਼) ਫਿਜ਼ਿਕਸ ਅਤੇ ਐਮ.ਐਸ.ਸੀ.(ਫਿਜ਼ਿਕਸ) ਪਹਿਲਾ ਸਾਲ ਦੇ ਲਗਭਗ 70 ਵਿਦਿਆਰਥੀਆਂ ਨੇ ਹਿੱਸਾ ਲਿਆ। ਕਨਵੀਨਰ ਡਾ. ਜਸਮੀਤ ਕੌਰ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮਹਿਮਾਨ ਅਲੂਮਨੀ ਦਾ ਸਵਾਗਤ ਕੀਤਾ। ਆਪਣੇ ਭਾਸ਼ਣ ਦੇ ਆਰੰਭ ਵਿੱਚ ਅਲੂਮਨੀ ਹਰਮਨਦੀਪ ਸਿੰਘ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਬਾਬਾ ਫ਼ਰੀਦ ਕਾਲਜ ਵਿੱਚ ਆਪਣੇ ਅਧਿਐਨ ਦੇ ਤਜਰਬੇ ਬਾਰੇ ਦੱਸਿਆ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਫਿਜ਼ਿਕਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਬਾਬਾ ਫ਼ਰੀਦ ਕਾਲਜ ਦੇ ਫਿਜ਼ਿਕਸ ਵਿਭਾਗ ਨੇ ਅਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆ
7 Views