7 Views
ਸੁਖਜਿੰਦਰ ਮਾਨ
ਬਠਿੰਡਾ , 27 ਦਸੰਬਰ: ਬਾਬਾ ਫ਼ਰੀਦ ਕਾਲਜ ਦੇ ਬਾਇਉਟੈਕਨਾਲੋਜੀ ਵਿਭਾਗ ਵੱਲੋਂ ਬੀ.ਐਸ.ਸੀ. ਬਾਇਉਟੈਕਨਾਲੋਜੀ (ਆਨਰਜ਼) ਸਮੈਸਟਰ ਪੰਜਵਾਂ ਦੇ ਵਿਦਿਆਰਥੀਆਂ ਲਈ ਇੱਕ ਦਿਨ ਦਾ ਉਦਯੋਗਿਕ ਦੌਰਾ ਆਯੋਜਿਤ ਕੀਤਾ ਗਿਆ। ਜਿਸ ਤਹਿਤ ਵਿਦਿਆਰਥੀਆਂ ਨੇ ਡਾ. ਦੀਪਿਕਾ ਭਾਟੀਆ ਅਤੇ ਡਾ. ਸੁਨੀਲ ਸੈਣੀ ਦੀ ਅਗਵਾਈ ਹੇਠ ਚੰਡੀਗੜ੍ਹ ਡਿਸਟਿਲਰਜ਼ ਐਂਡ ਬੋਟਲਰਜ਼ ਲਿਮਟਿਡ ਬਨੂੜ ਦਾ ਦੌਰਾ ਕਰਵਾਇਆ ਗਿਆ। ਇਹ ਉਦਯੋਗਿਕ ਦੌਰਾ ਮੁੱਖ ਤੌਰ ‘ਤੇ ਉਦਯੋਗਿਕ ਫਰਮੈਂਟੇਸ਼ਨਾਂ ਦੀਆਂ ਬੁਨਿਆਦੀ ਧਾਰਨਾਵਾਂ ਅਤੇ ਸ਼ਬਦਾਵਲੀ ਨੂੰ ਸਮਝਣ ‘ਤੇ ਕੇਂਦਰਿਤ ਸੀ। ਜਿਸ ਦੌਰਾਨ ਪ੍ਰਮੁੱਖ ਫਰਮੈਂਟੇਸ਼ਨ ਸਕੀਮਾਂ, ਸੰਚਾਲਨ ਅਭਿਆਸਾਂ ਅਤੇ ਵਿਭਿੰਨ ਉਦਯੋਗਿਕ ਫਰਮੈਂਟਰਾਂ ਬਾਰੇ ਚਰਚਾ ਕੀਤੀ ਗਈ ਅਤੇ ਇਸ ਦਾ ਪ੍ਰਦਰਸ਼ਨ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਬਾਇਉਟੈਕਨਾਲੋਜੀ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ।