ਸੁਖਜਿੰਦਰ ਮਾਨ
ਚੰਡੀਗੜ੍ਹ, 19 ਜੁਲਾਈ: ਹਰਿਆਣਾ ਦੇ ਕਿਸਾਨਾਂ ਨੂੰ ਆਤਮਨਿਰਭਰ ਬਨਾਉਣ ਲਈ ਹਿਸਾਰ ਵਿਚ ਪਸ਼ੂਆਂ ਦੀ ਨਸਲ ਸੁਧਾਰ ਲਈ ਐਕਸੀਲੈਂਸ ਕੇਂਦਰ ਬ੍ਰਾਜੀਲ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਸ਼ੂਆਂ ਦੇ ਭੋਜਨ ਵਿਚ ਪ੍ਰੋਟੀਨ ਦੀ ਗਿਣਤੀ ਨੂੰ ਵਧਾਉਣ ਲਈ ਕੇਨੈਡਾਦੀ ਕੰਪਨੀ ਵੱਲੋਂ ਇਕ ਸੈਂਟਰ ਰਾਜ ਵਿਚ ਖੋਲਿਆ ਜਾਵੇਗਾ ਜਿਸ ਦੇ ਤਹਿਤ ਇਸ ਕੰਪਨੀ ਦਾ ਇਕ ਵਫਦ ਜਲਦੀ ਹੀ ਹਰਿਆਣਾ ਦਾ ਦੌਰਾ ਕਰੇਗਾ ਅਤੇ ਉਸ ਦੇ ਬਾਅਦ ਇਕ ਸਮਝੌਤਾ ਮੈਮੋ ਹੋਵੇਗਾ।ਇਹ ਜਾਦਕਾਰੀ ਅੱਜ ਇੱਥੇ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਜੇਪੀ ਦਲਾਲ ਨੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਦਿੱਤੀ।
ਬ੍ਰਾਜੀਲ ਦੌਰੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਬ੍ਰਾਜੀਲ ਵਿਚ ਸਾਲ 1911 ਵਿਚ ਭਾਵਨਗਰ ਦੇ ਰਾਜਾ ਨੇ ਗਿਰ ਨਸਲ ਦੀ ਗਾਂਵਾਂ ਨੂੰ ਦਾਨ ਸਵਰੂਪ ਬ੍ਰਾਜੀਲ ਨੂੰ ਦਿੱਤਾ ਸੀ ਅਤੇ ਉਸ ਦੇ ਬਾਅਦ ਬ੍ਰਾਜੀਲ ਨੇ ਇੰਨ੍ਹਾਂ ਗਾਂਵਾਂ ਦੀ ਨਸਲ ਸੁਧਾਰ ਵਿਚ ਕੰਮ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬ੍ਰਾਜੀਲ ਵਿਚ ਗਿਰ ਗਾਂ ਦੀ ਨਸਲ ਵਿਚ ਸੁਧਾਰ ਕਰ ਗਿਰਲੈਂਡੋ ਨਸਲ ਨੂੰ ਤਿਆਰ ਕੀਤਾ ਗਿਆ ਹੈ, ਜੋ ਔਸਤਨ 15 ਲੀਟਰ ਦੁੱਧ ਦਿੰਦੀ ਹੈ ਜਿਸ ਵਿਚ 99 ਫੀਸਦੀ ਜੈਨੇਟਿਕਸ ਸਾਡੇ ਦੇਸ਼ ਦੀ ਗਿਰ ਗਾਂ ਦੇ ਪਾਏ ਜਾਂਦੇ ਹਨ। ਸ੍ਰੀ ਦਲਾਲ ਨੇ ਕਿਹਾ ਕਿ ਗਿਰ ਗਾਂ ਦੀ ਨਸਲ ਸੁਧਾਰ ਦੀ ਤਰਜ ‘ਤੇ ਦੇਸੀ, ਹਰਿਆਣਾ, ਮਾਹੀਵਾਲ ਅਤੇ ਰਾਠੀ ਗਾਂ ਦੀ ਨਸਲਾਂ ਵਿਚ ਸੁਧਾਰ ਹੋਵੇ।
ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਨਸਲ ਦੀ ਗਾਂਵਾਂ ਦੇ ਵਿਕਾਸ ਤਹਿਤ ਏਂਬਾਪਾ, ਬ੍ਰਾਜੀਲ ਦੇ ਸਹਿਯੋਗ ਨਾਲ ਹਰਿਆਣਾ ਵਿਚ ਐਕਸੀਲੈਂਸ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। ਬ੍ਰਾਜੀਲਿਅਲ ਏਸੋਸਇਏਸ਼ਨ ਆਫ ਜੇਬੂ ਬੀਡਰਸ (ਏਬੀਸੀਜੇਡ) ਤੋਂ ਗਿਰ ਜਰਮਨਪਲਾਜਮ (ਸੀਮਨ/ਭਰੂਣ) ਦਾ ਆਯਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਬ੍ਰਾਜੀਲ ਦੀ ਇਕ ਜੀਨੋਮਿਕਸ ਕੰਪਨੀ ਏਲਡਾ ਜੈਨੇਟਿਕਸ ਨੂੰ ਗੁਣਵੱਤਾ ਵਾਲੇ ਮੁਰਰਾਹ ਜਰਮਨਪਲਾਜਮ ਦੇ ਨਿਰਯਾਤ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਉਨ੍ਹਾਂ ਨੇ ਦਸਿਆ ਕਿ ਏਂਬ੍ਰਾਪਾ ਨਾਲ ਏਂਬ੍ਰਾਪੋ ਟ੍ਰਾਂਸਫਰ ਤਕਨਾਲੋਜੀ (ਈਟੀਟੀ) ਅਤੇ ਇੰਨ-ਵਿਟ੍ਰੋ ਫਰਟੀਲਾਈਜੇਸ਼ਨ (ਆਈਵੀਐਫ) ‘ਤੇ ਹਰਿਆਣਾ ਸਰਕਾਰ ਦੇ ਮਨੁੱਖ ਸੰਸਾਧਨ ਦੀ ਸਿਖਲਾਈ ਵੀ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਵਿਚ ਖੇਤੀਬਾੜੀ ਖੇਤਰ ਵਿਚ ਵਪਾਰ ਦੇ ਮੌਕੇ ਤਲਾਸ਼ਨ ਤਹਿਤ ਇੰਡੋ ਬ੍ਰਾਜੀਲਿਅਨ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਰਾਜ ਵਿਚ ਡੇਅਰੀ ਵਿਕਾਸ ਅਤੇ ਦੇਸੀ ਪਸ਼ੂ ਨਸਲਾਂ ਦੇ ਸੁਧਾਰ ਦੇ ਖੇਤਰ ਵਿਚ ਆਪਸੀ ਰੂਪ ਨਾਲ ਲਾਭਕਾਰੀ ਸਬੰਧਾਂ ਨੂੰ ਹੋਰ ਵੱਧ ਮਜਬੂਤ ਕਰਨ ਤੋਂ ਇਲਾਵਾ ਏਂਬ੍ਰਯੋ ਟ੍ਰਾਂਸਫਰ ਤਕਨਾਲੋਜੀ (ਈਟੀਟੀ) ਅਤੇ ਇਨ-ਵਿਟ੍ਰੋ ਫਰਟੀਲਾਈਜੇਸ਼ਨ (ਆਈਵੀਐਫ) ਵਰਗੀ ਤਕਨਾਲੋਜੀਆਂ ਦਾ ਸੰਯੁਕਤ ਖੋਜ ਅਤੇ ਆਦਾਨ ਪ੍ਰਦਾਨ ਵੀ ਹੋਵੇਗਾ।
ਕੈਨੇਡਾ ਦੌਰੇ ਦੇ ਸਬੰਧ ਵਿਚ ਉਨ੍ਹਾਂ ਨੇ ਦਸਿਆ ਕਿ ਸਰਕਾਰੀ ਪਸ਼ੂਧਨ ਫਾਰਮ, ਹਿਸਾਰ ਵਿਚ ਜਨਤਕ-ਨਿਜੀ ਭਾਗੀਦਾਰੀ (ਪੀਪੀਪੀ) ਨਾਲ ਸੂਰ ਪਾਲਣ (200 ਸਮਰੱਥਾ ਪ੍ਰਜਨਨ ਫਾਰਮ) ਲਈ ਐਕਸੀਲੈਂਸ ਕੇਂਦਰ ਦੀ ਸਥਾਪਨਾ ਕਰਨਾ, ਸਰਕਾਰੀ ਪਸ਼ੂਧਨ ਫਾਰਮ, ਹਿਸਾਰ ਵਿਚ ਸਵੱਛ ਦੁੱਧ ਉਤਪਾਦਨ ਤਹਿਤ ਆਧੁਨਿਕ ਪ੍ਰਬੰਧਨ ਡੇਅਰੀ ਫਾਰਮ ਪ੍ਰਥਾਵਾਂ ਸਮੇਤ ਅੱਤਆਧੁਨਿਕ ਡੇਅਰੀ ਫਾਰਮ ਸਥਾਪਿਤ ਕਰਨਾ, ਸਵਦੇਸ਼ੀ ਗਾਂਵਾਂ ਅਤੇ ਮੱਝਾਂ ਦੇ ਲਈ ਹਿਸਾਰ ਵਿਚ ਸੈਕਸਡ ਸੋਰਟਿਡ ਸੀਮਨ ਸੰਸਥਾਨ ਦੀ ਸਥਾਪਨ ਤਹਿਤ ਸੀਮੇਕਸ ਜੈਨੇਟਿਕਸ ਤੋਂ ਸਹਿਯੋਗ ਮਿਲੇਗਾ। ਇਸ ਤੋਂ ਇਲਾਵਾ, ਅਗਲੇ ਸਾਲ ਮਈ ਮਹੀਨੇ ਵਿਚ ਏਂਬ੍ਰਯੋ ਟ੍ਰਾਂਸਫਰ ਤਕਨਾਲੋਜੀ ਦੀ ਸਿਖਲਾਈ ਤਹਿਤ ਮਨੁੱਖ ਸੰਸਾਧਨ ਰੈਗੂਲੇਸ਼ਨ, ਜਿਸ ਦੇ ਲਈ ਇਹ ਸਹਿਮਤੀ ਬਣੀ ਹੈ ਕਿ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਵੱਲੋਂ ਸਾਸਕਾਚੇਵਾਨ ਯੂਨੀਵਰਸਿਟੀ ਵਿਚ ਸਿਖਲਾਈ ਤਹਿਤ ਵਿਭਾਗ ਦੇ 2-3 ਅਧਿਕਾਰੀ ਨੂੰ ਨਾਮਜਦ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਦੇ ਨਾਲ ਮਿਲ ਕੇ ਕੈਨੇਡਾ ਵਿਚ ਖੇਤੀਬਾੜੀ ਅਤੇ ਸਬੰਧਿਤ ਖੇਤਰ ਵਿਚ ਕਾਰੋਬਾਰ ਦੇ ਮੌਕੇ ਦਾ ਪਤਾ ਲਗਾਉਣਾ ਅਤੇ ਪੂਰਕ ਸਹਿਯੋਗ ਤਹਿਤ ਖੇਤੀਬਾੜੀ ਅਤੇ ਸਬੰਧਿਤ ਖੇਤਰ ਦੀ ਤਕਨਾਲੋਜੀਆਂ ਵਿਚ ਹਰਿਆਣਾ ਰਾਜ ਵਿਚ ਨਿਵੇਸ਼ ਕਰਨ ਦੇ ਲਈ ਸੰਯੁਕਤ ਉਦਮ ਸਮੂਹਾਂ ਦੀ ਪਹਿਚਾ ਕਰਨਾ ਕੈਨੇਡਾ ਵਿਚ ਪਸ਼ੂ ਭੋਜਨ ਨਿਰਮਾਣ ਵਿਚ ਮੋਹਰੀ ਉਤਪਾਦਕਾਂ ਵਿੱਚੋਂ ਇਕ ਪ੍ਰੋਵਿਟਾ ਵੱਲੋਂ ਪਸ਼ੂ ਚਾਰਾ ਸਮੱਗਰੀ ਨਿਰਮਾਣ ਪਲਾਂਟਾਂ ਦੀ ਸਥਾਪਨਾ ਸ਼ਾਮਿਲ ਹੈ। ਇਸ ਤੋਂ ਇਲਾਵਾ, ਹਰਿਆਣਾ ਰਾਜ ਵਿਚ ਖੇਤੀਬਾੜੀ ਖੇਤਰ ਵਿਚ ਸਮਾਰਟ ਸੀਡਰ ਤਕਨਾਲੋਜੀ ਵਰਗੀ ਤਕਨਾਲੋਜੀਆਂ ਅਪਨਾਉਣ ਤਹਿਤ ਸਾਸਕਾਢੂਨ, ਸਾਸਕਾਚੇਵਾਨ, ਕੈਨੇਡਾ ਵਿਚ ਕਲੀਨ ਸੀਡ ਪ੍ਰੋਡਕਸ਼ਨ ਪ੍ਰਾਈਵੇਟ ਲਿਮੀਟੇਡ ਕੰਪਨੀ ਦਾ ਦੌਰਾ ਕੀਤਾ ਅਿਾ। ਸਮਾਰਟ ਸੀਡਰ ਤਕਨਾਲੋਜੀ ਅਪਨਾਉਣ ਨਾਲ ਭਾਰਤੀ ਖੇਤੀਬਾੜੀ ਪ੍ਰਣਾਲੀ ਦੀ ਪ੍ਰਾਥਮਿਕ ਲਗਾਤ ਘੱਟ ਕਰਨ, ਫਸਲ ਉਤਪਾਦਕਤਾ ਅਤੇ ਮਿੱਟੀ ਦੀ ਫਰਟੀਲਾਈਜਰ ਸ਼ਕਤੀ ਵਧਾਉਣ ਵਿਚ ਮਦਦ ਮਿੇਲਗੀ।
ਬ੍ਰਾਜੀਲ ਦੌਰੇ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਬ੍ਰਾਜੀਲ ਦੌਰੇਦੌਰਾਨ ਹਰਿਆਣਾ ਦੇ ਬਾਰੇ ਵਿਚ ਵੀ ਸੰਸਥਾਵਾਂ, ਸੰਗਠਨਾਂ ਤੇ ਸਰਕਾਰਾਂ ਦੇ ਅਧਿਕਾਰੀਆਂ ਨੂੰ ਦਸਿਆ ਗਿਆ ਕਿ ਹਰਿਆਣਾ ਖੇਤੀਬਾੜੀ ਦੇ ਖੇਤਰ ਵਿਚ ਨੰਬਰ ਇਕ ਹੈ, ਦੁੱਧ ੁਤਪਾਦਨ ਵਿਚ ਨੰਬਰ-2 ਹੈ, ਉਦਯੋਗ ਵਿਚ ਮੋਹਰੀ ਹੈ, ਆਈਟੀ ਦਾ ਹੱਬ ਹੈ, 500 ਫਾਰਚਿਯੂਨ ਕੰਪਨੀਆਂ ਦੇ ਦਫਤਰ ਹਰਿਆਣਾ ਵਿਚ ਹਨ। ਇਸ ਮੋਕੇ ‘ਤੇ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਦੇ ਚੇਅਰਮੈਨ ਰਣਧੀਨ ਸਿੰਘ ਗੋਲਨ, ਹਰਿਆਣਾ ਵਨ ਵਿਕਾਸ ਨਿਗਮ ਦੇ ਚੇਅਰਮੈਨ ਧਰਮਪਾਲ ਗੋਂਦਰ, ਹਰਿਆਣਾ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
Share the post "ਬ੍ਰਾਜੀਲ ਦੇ ਸਹਿਯੋਗ ਨਾਲ ਹਿਸਾਰ ਵਿਚ ਪਸ਼ੂਆਂ ਦੀ ਨਸਲ ਸੁਧਾਰ ਲਈ ਐਕਸੀਲੇਂਸ ਕੇਂਦਰ ਖੋਲਿਆ ਜਾਵੇਗਾ: ਜੇਪੀ ਦਲਾਲ"