ਬਠਿੰਡਾ, 24 ਅਗਸਤ : ਚੰਦਰਯਾਨ 3 ਦੇ ਚੰਦਰਮਾ ‘ਤੇ ਸਫਲ ਲੈਂਡਿੰਗ ਦੀ ਖ਼ੁਸੀ ’ਚ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਜਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਨਿਰਦੇਸ਼ਾਂ ਹੇਠ ਆਗੂਆਂ ਤੇ ਵਰਕਰਾਂ ਵਲੋਂ ਸਥਾਨਕ ਸਦਭਾਵਨਾ ਚੌਂਕ ਵਿੱਚ ਲੱਡੂ ਵੰਡੇ ਗਏ ਅਤੇ ਆਤਿਸ਼ਬਾਜੀ ਕਰਕੇ ਖ਼ੁਸੀ ਮਨਾਈ ਗਈ। ਜਿਲਾ ਜਨਰਲ ਸਕੱਤਰ ਉਮੇਸ਼ ਸ਼ਰਮਾ ਤੇ ਪ੍ਰਿਤਪਾਲ ਸਿੰਘ ਬੀਬੀਵਾਲਾ ਅਤੇ ਜਿਲਾ ਉਪ ਪ੍ਰਧਾਨ ਵਰਿੰਦਰ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਦੇਸ਼ ਦੇ ਵਿਗਿਆਨੀਆਂ ਦੀ ਬਦੌਲਤ ਅੱਜ ਭਾਰਤ ਦਾ ਨਾਂ ਪੂਰੇ ਵਿਸਵ ਵਿਚ ਊੱਚਾ ਹੋਇਆ, ਜਿਸਦੇ ਚੱਲਦੇ ਸਮੂਹ ਨਾਗਰਿਕਾਂ ਨੂੰ ਇਸਰੋ ਦੇ ਵਿਗਿਆਨੀਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ, ਤਾਂ ਜੋ ਉਹ ਭਵਿੱਖ ਵਿੱਚ ਹੋਰ ਸਾਰੇ ਮਿਸ਼ਨਾਂ ਨੂੰ ਸਫ਼ਲ ਬਣਾ ਸਕਣ।
Chandigarh News: ਸਾਬਕਾ ਉਪ ਮੁੱਖ ਮੰਤਰੀ ਦੀ ਵਧੀਆਂ ਮੁਸ਼ਕਲਾਂ, ਬੇਟੇ ਨੇ ਹਾਟਲ ‘ਚ ਕਰਤਾ ਵੱਡਾ ਕਾਂਡ!
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਦੇ ਲਈ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਸਮੇਂ-ਸਮੇਂ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਉਤਸ਼ਾਹਿਤ ਕੀਤਾ। ਭਾਜਪਾ ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਰੋ ਕੋਲ ਚੰਦਰਮਾ ਸਬੰਧੀ ਬਹੁਤ ਸਾਰੀ ਜਾਣਕਾਰੀ ਇਕੱਠੀ ਹੋਵੇਗੀ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਮੋਹਨ ਲਾਲ ਗਰਗ, ਨਰਿੰਦਰ ਮਿੱਤਲ, ਰਾਜੇਸ਼ ਜਿੰਦਲ ਨੋਨੀ, ਵਿਜੇ ਸਿੰਗਲਾ, ਕੰਚਨ ਜਿੰਦਲ, ਰਮੇਸ਼ ਗਰਗ ਜਤਿੰਦਰ ਅਰੋੜਾ, ਰਕੇਸ਼ ਬਾਂਸਲ, ਸੰਜੀਵ ਬਾਂਸਲ, ਸਰੋਜ ਰਾਣੀ, ਗੋਰਵ ਨਿਧਾਨੀਆ, ਵਿਨੋਦ ਖਟਕ, ਵਿਕਰਮ ਗਰਗ, ਦੀਪਕ ਕਲੌਈ, ਬਰਿੰਦਰ ਸੰਧੂ, ਵੀਨੂ ਗੋਇਲ, ਸਤੀਸ਼ ਗੁਪਤਾ, ਅਨੰਦ ਗੁਪਤਾ, ਸ਼ਾਮਸੁੰਦਰ ਅਗਰਵਾਲ, ਸਾਂਤਨੂੰ ਸ਼ਰਮਾ, ਰਜੇਸ਼ ਬਾਂਸਲ, ਰਕੇਸ਼ ਗਰਗ ਸਮੇਤ ਭਾਰੀ ਸੰਖਿਆ ਵਿੱਚ ਭਾਜਪਾ ਵਰਕਰ ਹਾਜ਼ਰ ਸਨ।