ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਵਿਚੋਂ 5 ਉਪ ਪ੍ਰਧਾਨ, ਇੱਕ ਜਨਰਲ ਤੇ ਚਾਰ ਨੂੰ ਬਣਾਇਆ ਸਕੱਤਰ
ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਬਣੀ ਮਹਿਲਾ ਮੋਰਚਾ ਦੀ ਪ੍ਰਧਾਨ
ਚੰਡੀਗੜ੍ਹ, 17 ਸਤੰਬਰ: ਪੰਜਾਬ ’ਚ ਇਕੱਲਿਆ ਅਪਣੀ ਸਿਆਸੀ ਹੌਦ ਬਣਾਉਣ ਲਈ ਭੱਜਦੋੜ ਕਰ ਰਹੀ ਭਾਰਤੀ ਜਨਤਾ ਪਾਰਟੀ ਵਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਅੱਜ ਸੂਬਾਈ ਅਹੁੱਦੇਦਾਰਾਂ ਦੀ ਜਾਰੀ ਲਿਸਟ ਵਿਚ ਅਪਣੇ ਟਕਸਾਲੀ ਭਾਜਪਾਈਆਂ ਨੂੰ ਤਰਜੀਹ ਦਿੱਤੀ ਗਈ ਹੈ, ਉਥੇ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਵੀ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਬਠਿੰਡਾ ਦੇ ਉੱਘੇ ‘ਕਲੌਨੀਨਾਈਜਰ’ ਨੇ ‘ਨਿਗਮ’ ਨੂੰ ਸੌਂਪੀ ‘ਜਮੀਨ’ ਦੇ ਚੁੱਕੇ ਕਰੋੜਾਂ ਰੁਪਏ ਹੁਣ ਵਿਆਜ਼ ਸਹਿਤ ਕੀਤੇ ਵਾਪਸ
ਕੁੱਝ ਮਹੀਨੇ ਪਹਿਲਾਂ ਅਸਵਨੀ ਸ਼ਰਮਾ ਨੂੰ ਗੱਦੀਓ ਉਤਾਰ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਬਣਾਏ ਗਏ ਸੁਨੀਲ ਜਾਖੜ ਦੀ ਨਿਯੁਕਤੀ ਤੋਂ ਬਾਅਦ ਹੀ ਟਕਸਾਲੀ ਭਾਜਪਾਈਆਂ ’ਚ ਪਾਈ ਜਾ ਰਹੀ ਨਰਾਜਗੀ ਨੂੰ ਦੇਖਦਿਆਂ ਹਾਈਕਮਾਂਡ ਵਲੋਂ ਜਾਰੀ ਇਸ ਲਿਸਟ ਵਿਚ ਪੂਰਾ ਸੰਤੁਲਨ ਬਣਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਸ ਲਿਸਟ ਵਿਚ ਸ਼ਾਮਲ ਇੱਕ ਦਰਜ਼ਨ ਉਪ ਪ੍ਰਧਾਨਾਂ ਵਿਚੋਂ ਅੱਧੀ ਦਰਜ਼ਨ ਕਾਂਗਰਸ ਜਾਂ ਅਕਾਲੀ ਪਿਛੋਕੜ ਵਾਲੇ ਹਨ।
ਅਕਾਲੀ ਦਲ ਤੇ ਭਾਜਪਾ ’ਚ ਹੋਇਆ ਗਠਜੋੜ! ਜਲਦੀ ਹੋਵੇਗਾ ਐਲਾਨ
ਇੰਨ੍ਹਾਂ ਵਿਚ ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ੍ਹ, ਅਰਵਿੰਦ ਖੰਨਾ, ਫ਼ਤਿਹਜੰਗ ਸਿੰਘ ਬਾਜਵਾ ਤੋਂ ਇਲਾਵਾ ਸਾਬਕਾ ਅਕਾਲੀ ਆਗੂ ਜਗਦੀਪ ਸਿੰਘ ਨਕਈ ਤੇ ਜੈਸਮੀਨ ਸੰਧਾਵਾਲੀਆਂ ਦਾ ਨਾਂ ਸ਼ਾਮਲ ਹੈ। ਹਾਲਾਂਕਿ ਬਾਕੀ ਅੱਧੀ ਦਰਜ਼ਨ ਉਪ ਪ੍ਰਧਾਨਾਂ ਵਿਚ ਟਕਸਾਲੀ ਭਾਜਪਾਈ ਸੁਰਜੀਤ ਕੁਮਾਰ ਜਿਆਣੀ, ਕੇ.ਡੀ.ਭੰਡਾਰੀ, ਸੁਭਾਸ਼ ਸਰਮਾ, ਰਾਜੇਸ਼ ਬੱਗਾ, ਮੋਨਾ ਜੈਸਵਾਲ ਅਤੇ ਬਿਕਰਮਜੀਤ ਸਿੰਘ ਬਾਜਵਾ ਦੇ ਨਾਂ ਸ਼ਾਮਲ ਹਨ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪੁਲਿਸ ਮੁਲਾਜਮਾਂ ਕੋਲ ਬਰਾਮਦ ਦੋ ਕਿਲੋਂ ਹੈਰੋਇਨ ਦੀ ਜੂਡੀਸ਼ੀਅਲ ਜਾਂਚ ਮੰਗੀ
ਜੇਕਰ ਜਨਰਲ ਸਕੱਤਰਾਂ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਪ੍ਰਧਾਨ ਅਸਵਨੀ ਸ਼ਰਮਾ ਵਲੋਂ ਬਣਾਏ ਗਏ ਪੰਜਾਂ ਜਨਰਲ ਸਕੱਤਰਾਂ ਨੂੰ ਬਦਲ ਦਿੱਤਾ ਗਿਆ ਹੈ। ਹੁਣ ਨਵੇਂ ਜਨਰਲ ਸਕੱਤਰਾਂ ਵਿਚ ਕਿਸੇ ਸਮੇਂ ਬਿਕਰਮ ਮਜੀਠਿਆ ਦੇ ਖਾਸਮਖ਼ਾਸ ਰਹੇ ਪਰਮਿੰਦਰ ਸਿੰਘ ਬਰਾੜ ਨੂੰ ਛੱਡ ਬਾਕੀ ਭਾਜਪਾ ਦੇ ਟਕਸਾਲੀ ਆਗੂ ਦੱਸੇ ਜਾ ਰਹੇ ਹਨ। ਇੰਨ੍ਹਾਂ ਰਾਕੇਸ਼ ਰਾਠੋੜ, ਦਿਆਲ ਸੋਢੀ, ਅਨਿਲ ਸਰੀਨ ਤੇ ਸਾਬਕਾ ਆਈਏਐਸ ਜਗਮੋਹਨ ਰਾਜੂ ਦੇ ਨਾਂ ਸ਼ਾਮਲ ਹਨ।
ਮੁੱਖ ਮੰਤਰੀ ਵੱਲੋਂ ਲੁਧਿਆਣਾ ਦੇ ਉਦਯੋਗ ਲਈ ਵੱਡੀਆਂ ਪਹਿਲਕਦਮੀਆਂ ਦਾ ਐਲਾਨ
ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨੂੰ ਖ਼ੁਸ ਰੱਖਣ ਲਈ ਉਨ੍ਹਾਂ ਦੀ ਸਪੁੱਤਰੀ ਜੈਇੰਦਰ ਕੌਰ ਨੂੰ ਮਹਿਲਾ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ ਹੈ। ਜਦ ਕਿ ਓਬੀਸੀ ਮੋਰਚੇ ਦੀ ਜਿੰਮੇਵਾਰੀ ਸਾਬਕਾ ਅਕਾਲੀ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਦਿੱਤੀ ਗਈ ਹੈ। ਇਸਤੋਂ ਇਲਾਵਾ ਪੰਜਾਬ ਭਾਜਪਾ ਦੀ 21 ਮੈਂਬਰੀ ਸੂਬਾਈ ਕੋਰ ਕਮੇਟੀ ਵਿਚ ਵੀ ਸਿਰਫ਼ ਇੱਕ ਤਿਹਾਈ ਮੈਂਬਰ ਦੂਜੀਆਂ ਪਾਰਟੀਆਂ ਵਿਚ ਆਏ ਆਗੂਆਂ ਨੂੰ ਬਣਾਂਇਆ ਗਿਆ ਹੈ। ਇੰਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ, ਰਾਣਾ ਸੋਢੀ, ਰਾਜ ਕੁਮਾਰ ਵੇਰਕਾ, ਮਨਪ੍ਰੀਤ ਬਾਦਲ, ਚਰਨਜੀਤ ਸਿੰਘ ਅਟਵਾਲਾ, ਅਮਨਜੌਤ ਕੌਰ ਰਾਮੂਵਾਲੀਆ ਅਤੇ ਕੇਵਲ ਸਿੰਘ ਢਿੱਲੋਂ ਆਦਿ ਸ਼ਾਮਲ ਹਨ।