ਨਵੀਂ ਦਿੱਲੀ: ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾਵਾਂ ਮੂੜ ਸ਼ੁਰੂ ਕਰ ਦਿੱਤੀਆਂ ਹਨ। ਹਰਦੀਪ ਨਿੱਝਰ ਵਿਵਾਦ ਵਿਚਾਲੇ ਇਨ੍ਹਾਂ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਸੀ। ਉਸ ਸਮੇਂ ਹਰਦੀਪ ਨਿੱਝਰ ਵਿਵਾਦ ਬਹੁਤ ਜ਼ਿਆਦਾ ਵੱਧਨ ਕਾਰਨ ਇਨ੍ਹਾਂ ਸੇਵਾਵਾਂ ਤੇ ਭਾਰਤ ਸਰਕਾਰ ਵੱਲੋਂ ਰੋਕ ਲੱਗਾ ਦਿੱਤੀ ਗਈ ਸੀ। ਇਹ ਕਹਿਣਾ ਗੱਲਤ ਨਹੀਂ ਹੋਵੇਗਾ ਕਿ ਈ-ਵੀਜ਼ਾ ਸੇਵਾਵਾਂ ਬੰਦ ਹੋਣ ਕਰਕੇ ਬਿਜ਼ਨੇਸ ਮੈਨ ਅਤੇ ਹੋਟਲ ਮਾਲਕਾ ਨੂੰ ਬਹੁਤ ਜ਼ਿਆਦਾ ਘਾਟਾ ਹੋ ਰਿਹਾ ਸੀ।
ਅਮਨ ਅਰੋੜਾ ਵੱਲੋਂ ਭਵਿੱਖ ਨੂੰ ਬਚਾਉਣ ਲਈ ਨਵੀਨਤਮ ਊਰਜਾ ਕੁਸ਼ਲ ਤਕਨੀਕਾਂ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ
ਇਸ ਤੋਂ ਇਲਾਵਾ ਨਵੰਬਰ-ਦਿੰਸਬਰ ਵਿਚ ਵਿਆਹਾ ਦਾ ਸਿਜ਼ੰਨ ਹੁੰਦਾ ਹੈ, ਜਿਸ ਕਾਰਨ ਕਈ NRI ਵਿਦੇਸ਼ਾਂ ਤੋਂ ਭਾਰਤ ਆਉਂਦੇ ਹਨ। ਈ-ਵੀਜ਼ਾ ਸੇਵਾਵਾਂ ਬੰਦ ਹੋਣ ਕਰਕੇ ਕਈ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਹਨ ਤੇ ਭਾਰਤ ਨੂੰ ਵੀ ਵੱਡਾ ਘਾਟਾ ਪੈ ਰਿਹਾ ਸੀ। ਸਿੰਤਬਰ ਮਹੀਨੇ ਵਿਚ ਇਸ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾ ਦਾਖਲਾ ਵੀਜ਼ਾ, ਵਪਾਰਕ ਵੀਜ਼ਾ, ਮੈਡੀਕਲ ਵੀਜ਼ਾ, ਅਤੇ ਕਾਨਫਰੰਸ ਵੀਜ਼ਾ ਸਮੇਤ ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਨੂੰ ਸ਼ੁਰੂ ਕੀਤਾ ਜਾ ਚੁੱਕਾ ਹੈ।