ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਤਨਖਾਹਾਂ ’ਚ ਵਾਧੇ ਨੂੰ ਲੈ ਕੇ ਪਿਛਲੇ ਪੰਜ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਮਨਿਸਟੀਰੀਅਲ ਕਾਮਿਆਂ ਵਲੋਂ ਅੱਜ ਛੇਂਵੇ ਦਿਨ ਵੀ ਸਰਕਾਰੀ ਦਫ਼ਤਰਾਂ ਦਾ ਕੰਮਕਾਜ਼ ਠੱਪ ਰੱਖਿਆ ਗਿਆ। ਮਨਿਸਟਰੀਅਲ ਯੂਨੀਅਨ ਵਲੋਂ ਇਹ ਹੜਤਾਲ 17 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਉਧਰ ਇਸ ਹੜਤਾਲ ਦਾ ਮਾੜਾ ਪ੍ਰਭਾਵ ਸਰਕਾਰੀ ਦਫ਼ਤਰਾਂ ’ਚ ਹੋਣ ਵਾਲੇ ਕੰਮਕਾਜ਼ ਉਪਰ ਪੈ ਰਿਹਾ ਹੈ, ਜਿਸ ਕਾਰਨ ਸਰਕਾਰੀ ਦਫ਼ਤਰਾਂ ’ਚ ਕੰਮ ਧੰਦਿਆਂ ਲਈ ਆਉਣ ਵਾਲੇ ਲੋਕਾਂ ਨੂੰ ਖ਼ਾਲੀ ਹੱਥ ਮੁੜਣਾ ਪੈ ਰਿਹਾ ਹੈ। ਹੜਤਾਲ ਕਾਰਨ ਨਾ ਸਿਰਫ਼ ਪੈਨਸ਼ਨਾਂ ਤੇ ਹੋਰ ਸਮਾਜਿਕ ਅਮਲੇ ਨਾਲ ਸਬੰਧਤ ਨੁਕਸਾਨ ਹੋ ਰਿਹਾ, ਬਲਕਿ ਰਜਿਸਟਰੀਆਂ ਦਾ ਕੰਮ ਵੀ ਠੱਪ ਹੋ ਗਿਅ ਹੈ। ਮਨਿਸਟਰੀਅਲ ਸਟਾਫ਼ ਸਰਵਿਸਜ਼ ਯੂਨੀਅਨ ਦੇ ਸੂਬਾ ਆਗੂ ਮੇਘ ਸਿੰਘ, ਕੇਵਲ ਬਾਂਸਲ, ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਆਦਿ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨੇ ਵਿੰਨਦਿਆਂ ਦੋਸ਼ ਲਗਾਇਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਘਰ ਘਰ ਰੋਜ਼ਗਾਰ ਤੇ ਮੁਲਾਜਮਾਂ ਦੇ ਸਾਰੇ ਵਾਅਦੇ ਪੂਰੇ ਕਰਨ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਸਰਕਾਰ ਦੇ ਪੌਣੇ ਪੰਜ ਸਾਲ ਬੀਤਣ ਦੇ ਬਾਵਜੂਦ ਇੰਨ੍ਹਾਂ ਐਲਾਨਾਂ ਨੂੰ ਪੂਰਾ ਨਹੀਂ ਕੀਤਾ ਗਿਆ।
ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਛੇਵੇਂ ਦਿਨ ਵੀ ਰਹੀਂ ਜਾਰੀ
9 Views