ਸੁਖਜਿੰਦਰ ਮਾਨ
ਮੌੜ, 18 ਸਤੰਬਰ: ਆਗਾਮੀ ਲੋਕ ਸਭਾ ਚੌਣਾਂ ਦੀਆਂ ਤਿਆਰੀਆ ਸਬੰਧੀ ਸ੍ਰ੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਸੂਬੇ ਵਿੱਚ ਸਰਗਰਮੀਆ ਜਾਰੀ ਹਨ।ਇਸੇ ਕੜੀ ਤਹਿਤ ਹਲਕਾ ਮੌੜ ਦੇ ਇੰਚਾਰਜ਼ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਵੀ ਪਿਛਲੇ ਕੁੱਝ ਦਿਨਾਂ ਤੋਂ ਵੱਖ ਵੱਖ ਪਿੰਡਾਂ ਵਿੱਚ ਅਹੱੁਦੇਦਾਰਾ ਅਤੇ ਵਰਕਰਾ ਨਾਲ ਮੀਟਿੰਗਾਂ ਕੀਤੀਆ ਜਾ ਰਹੀਆ ਹਨ।
ਮੋਗਾ ’ਚ ਕਾਂਗਰਸ ਦੇ ਵੱਡੇ ਆਗੂ ਦਾ ਕੀਤਾ ਗੋਲੀਆਂ ਮਾਰ ਕੇ ਕਤਲ
ਸ: ਮਲੂਕਾ ਵੱਲੋਂ ਸੋਮਵਾਰ ਨੂੰ ਵੀ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਦੌਰੇ ਦੌਰਾਨ ਜੱਥੇਬੰਦੀਆਂ ਨਾਲ ਪਾਰਟੀ ਦੀਆਂ ਗਤੀਵਿਧੀਆ ਸਬੰਧੀ ਵਿਚਾਰ ਚਰਚਾ ਕੀਤੀ ਗਈ। ਰਾਮਨਗਰ ਵਿਖੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਮਲੂਕਾ ਨੇ ਕਿਹਾ ਕਿ ਲੋਕ ਸਭਾ ਚੌਣਾਂ ਤਹਿ ਸਮੇਂ ਤੋਂ ਪਹਿਲਾ ਵੀ ਹੋ ਸਕਦੀਆਂ ਹਨ, ਜਿਸਦੇ ਚੱਲਦੇ ਅਕਾਲੀ ਵਰਕਰਾਂ ਨੂੰ ਅੱਜ ਤੋਂ ਹੀ ਚੌਣਾਂ ਦੀਆਂ ਤਿਆਰੀਆਂ ਚ ਜੁੱਟ ਜਾਣਾ ਚਾਹੀਦਾ ਹੈ। ਉਨ੍ਹਾਂ ਮੌਜੂਦਾ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਇਹ ਹਰ ਫਰੰਟ ਤੇ ਫਲੋਪ ਸਾਬਤ ਹੋਈ ਹੈ, ਜਿਸ ਕਾਰਨ ਸਰਕਾਰ ਦੀ ਨਿਕੰਮੀ ਕਾਰਗੁਜਾਰੀ ਬਾਰੇ ਘਰ ਘਰ ਜਾ ਕੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ।
ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ
ਮਲੂਕਾ ਨੇ ਕਿਹਾ ਕਿ ਚੌਣਾਂ ਤੋਂ ਪਹਿਲਾ ਵਿਰੋਧੀਆ ਤੇ ਫੋਟੋ ਕਲਚਰ ਨੂੰ ਲੈ ਕੇ ਤੰਜ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਫੋਟੋ ਕਲਚਰ ਦਾ ਸਿਕਾਰ ਹੋ ਗਏ ਹਨ। ਸਰਕਾਰ ਵੱਲੋਂ ਇਸਤਿਹਾਰਬਾਜੀ ਲਈ ਬੇਲੋ੍ਹੜਾ ਬੱਜਟ ਰੱਖਿਆ ਗਿਆ ਹੈ। ਮੁੱਖ ਮੰਤਰੀ ਲੋਕਾਂ ਵੱਲੋਂ ਦਿੱਤੇ ਗਏ ਟੈਕਸਾਂ ਚੋ 750 ਕਰੋੜ ਰੁਪਇਆਂ ਆਪਣੇ ਅਤੇ ਕੇਜਰੀਵਾਲ ਦੀਆਂ ਨਿੱਜੀ ਮਸੂਹਰੀਆਂ ’ਤੇ ਖਰਚ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਜਦਕਿ ਮੁੱਖ ਮੰਤਰੀ ਨੂੰ ਇਹ ਪੈਸਾ ਪੰਜਾਬ ਦੇ ਭਲੇ ਲਈ ਖਰਚ ਕਰਨਾ ਚਾਹੀਦਾ ਹੈ।
ਭਾਜਪਾ ਦੇ ਅਹੁੱਦੇਦਾਰਾਂ ਦੀ ਲਿਸਟ ’ਚ ਟਕਸਾਲੀਆਂ ਨੂੰ ਸ਼ਾਂਤ ਕਰਨ ਦੀ ਯਤਨ
ਮਲੂਕਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੌਣਾਂ ਚ ਸ੍ਰ੍ਰੋਮਣੀ ਅਕਾਲੀ ਦਲ ਵੱਡੀ ਸਫਲਤਾ ਹਾਸਲ ਕਰੇਗੀ। ਇਸ ਮੌਕੇ ਹਰਭਜਨ ਸਿੰਘ ਮਾਇਸਰਖਾਨਾ, ਕੰਵਰਜੀਤ ਸਿੰਘ ਬੰਟੀ ਚੇਅਰਮੈਨ, ਹਰਵਿੰਦਰ ਸਿੰਘ ਕਾਕਾ, ਕੁਲਦੀਪ ਸਿੰਘ, ਬਲਵੀਰ ਸਿੰਘ ਭੂੰਦੜ, ਅਮਨਾ ਬਾਲਿਆਵਾਲੀ, ਚਰਨਜੀਤ ਸਿੰਘ ਥੰਮਣਗੜ੍ਹ, ਹਨੀ ਸਰਪੰਚ, ਸੁੱਖੀ ਘੁੰਮਣ, ਹਰਮਨ ਢਪਾਲੀ ਅਤੇ ਮੀਡੀਆ ਇੰਚਾਰਜ ਰਤਨ ਸਰਮਾਂ ਮਲੂਕਾ ਤੋਂ ਇਲਾਵਾ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।
Share the post "ਮਲੂਕਾ ਵੱਲੋਂ ਹਲਕਾ ਮੌੜ ਦੇ ਵਰਕਰਾਂ ਨਾਲ ਪਿੰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ"