8 Views
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਸਤੰਬਰ – ਹਰਿਆਣਾ ਦੇ ਨਾਗਰਿਕਾਂ ਦੀ ਸਹੂਲਤ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਵਿਚ 8 ਨਵੇਂ ਸਬ-ਡਿਵੀਜਨ ਬਨਾਉਣ ਦਾ ਐਲਾਨ ਕੀਤਾ ਹੈ।ਐਲਾਨ ਅਨੁਸਾਰ ਭਿਵਾਨੀ ਜਿਲ੍ਹੇ ਵਿਚ ਬਵਾਨੀਖੇੜਾ, ਗੁਰੂਗ੍ਰਾਮ ਜਿਲ੍ਹੇ ਵਿਚ ਮਾਨੇਸਰ, ਜੀਂਦ ਜਿਲ੍ਹੇ ਵਿਚ ਜੁਲਾਨਾ, ਕਰਨਾਲ ਜਿਲ੍ਹਾ ਵਿਚ ਨੀਲੋਖੇੜੀ, ਮਹੇਂਦਰਗੜ੍ਹ ਜਿਲ੍ਹੇ ਵਿਚ ਨਾਂਗਲ ਚੌਧਰੀ, ਪਾਣੀਪਤ ਜਿਲ੍ਹੇ ਵਿਚ ਇਸਰਾਨਾ, ਰੋਹਤਕ ਜਿਲ੍ਹੇ ਵਿਚ ਕਲਾਨੌਰ ਅਤੇ ਯਮੁਨਾਨਗਰ ਜਿਲ੍ਹੇ ਵਿਚ ਛਛਰੌਲੀ ਨੂੰ ਸਬ-ਡਿਵੀਜਨ ਬਣਾਇਆ ਗਿਆ ਹੈ।ਮੁੱਖ ਮੰਤਰੀ ਨੇ ਇੰਨ੍ਹਾਂ ਖੇਤਰਾਂ ਦੇ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਬ-ਡਿਵੀਜਨ ਸਰਕਾਰ ਅਤੇ ਪ੍ਰਸਾਸ਼ਨ ਨੂੰ ਲੋਕਾਂ ਦੇ ਕਰੀਬ ਲਿਆਉਣਗੇ ਅਤੇ ਸੁਸ਼ਾਸਨ ਦੇ ਮੂਲਮੰਤਰ ਨੂੰ ਸਿੱਧ ਕਰਨ ਵਿਚ ਸਹਾਇਕ ਹੋਣਗੇ।
Share the post "ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਐਲਾਨ, ਹਰਿਆਣਾ ਵਿਚ ਬਣਾਏ 8 ਨਵੇਂ ਸਬ-ਡਿਵੀਜਨ"