ਸੁਖਜਿੰਦਰ ਮਾਨ
ਬਠਿੰਡਾ, 13 ਸਤੰਬਰ: ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਪਰਸ ਰਾਮ ਨਗਰ ਗਲੀ ਨੰ.10/3 ਵਿਖੇ ਸਿਲਾਈ ਸਿਖਲਾਈ ਸੈਂਟਰ ਚਲਾਇਆ ਜਾ ਰਿਹਾ ਹੈ। ਪਿਛਲੇ ਲਗਭਗ 2 ਮਹੀਨੀਆਂ ਤੋਂ ਚੱਲ ਰਹੇ ਇਸ ਸੈਂਟਰ ਵਿਚ ਯੂਥ ਵਲੰਟੀਅਰਾਂ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਯੂਥ ਵਲੰਟੀਅਰ ਸੁਖਵੀਰ ਕੌਰ ਵੱਲੋਂ ਆਪਣੇ ਪੁੱਤਰ ਗੁਰਮਨਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਿਲਾਈ ਸੈਂਟਰ ਵਿਚ ਸਿਖਲਾਈ ਹਾਸਿਲ ਕਰ ਰਹੀ ਇੱਕ ਜਰੂਰਤਮੰਦ ਪਰਿਵਾਰ ਦੀ ਲੜਕੀ ਨੂੰ ਸਿਲਾਈ ਮਸ਼ੀਨ ਦਿੱਤੀ ਗਈ।
ਪੰਜਾਬ ਦੇ ਇਤਿਹਾਸਕ ਸ਼ਹਿਰ ਵਿਚ ਤੈਨਾਤ ਮਹਿਲਾ ਅਧਿਕਾਰੀ 18,000 ਰੁਪਏ ਲੈਂਦੀ ਵਿਜੀਲੈਂਸ ਵਲੋਂ ਕਾਬੁੂ
ਇਸ ਮੌਕੇ ਸੁਖਵੀਰ ਕੌਰ ਨੇ ਦੱਸਿਆ ਕਿ ਸਿਲਾਈ ਸੈਂਟਰ ਵਿਚ ਪਿਛਲੇ 2 ਮਹੀਨਿਆਂ ਤੋਂ ਸਿਖਲਾਈ ਹਾਸਿਲ ਕਰਨ ਵਾਲੀ ਇਸ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਇਸ ਨੂੰ ਦੇਖਦਿਆਂ ਉਸ ਨੇ ਹੋਰ ਫਜ਼ੂਲ ਖਰਚੀ ਕਰਨ ਦੀ ਬਜਾਏ ਇਸ ਲੜਕੀ ਨੂੰ ਸਿਲਾਈ ਮਸ਼ੀਨ ਦਿੱਤੀ ਹੈ ਤਾਂ ਜੋ ਇਹ ਲੜਕੀ ਸਿੱਖਿਆ ਹਾਸਿਲ ਕਰਨ ਉਪਰੰਤ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਆਯੂਸ਼ਮਾਨ ਭਵ ਮੁਹਿੰਮ ਦੀ ਕੀਤੀ ਸ਼ੁਰੂਆਤ
ਉਨਾਂ ਸਿਖਲਾਈ ਹਾਸਿਲ ਕਰਨ ਵਾਲੀਆਂ ਬੱਚੀਆਂ ਨੂੰ ਕਿਹਾ ਕਿ ਉਹ ਪੂਰੀ ਲਗਨ ਨਾਲ ਸਿਖਲਾਈ ਹਾਸਿਲ ਕਰਨ ਤਾਂ ਕਿ ਭਵਿੱਖ ਵਿਚ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਇਸ ਮੌਕੇ ਹਾਜਰ ਯੂਥ ਵਲੰਟੀਅਰਾਂ ਰੇਖਾ, ਜੱਸੀ, ਸਿਮਰਨ ਅਤੇ ਹੋਰ ਮੈਂਬਰਾਂ ਨੇ ਸੁਖਵੀਰ ਕੌਰ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ।