14 Views
ਪੰਜਾਬੀ ਖਬਰਸਾਰ ਬਿਉਰੋ
ਪੰਜਾਬ , 24 ਸਤੰਬਰ: ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਗੁਰਦੀਪ ਸਿੰਘ ਬਠਿੰਡਾ, ਪ੍ਰਧਾਨ ਬਹਾਦੁਰ ਸਿੰਘ ਰਾਹੋ, ਜਨਰਲ ਸਕੱਤਰ ਜਤਿੰਦਰ ਸਿੰਘ ਈਸੜੂ ਅਤੇ ਸਰਪ੍ਰਸਤ ਗੁਰਨਾਮ ਸਿੰਘ ਚੰਡੀਗੜ੍ਹ ਨੇ ਅੱਜ ਇੱਥੇ ਜਾਰੀ ਇਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਫ਼ਤਹਿਗੜ੍ਹ ਸਾਹਿਬ ਵਿਖੇ 29 ਸਤੰਬਰ ਨੂੰ ਹੋਵੇਗੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਪੰਥ ਅਤੇ ਪੰਜਾਬ ਨਾਲ ਕੀਤੀ ਜਾ ਰਹੀ ਬੇ-ਇਨਸਾਫੀ ਅਤੇ ਵਾਅਦਾ ਖਿਲਾਫੀ ਵਿਰੁੱਧ ਪੱਕਾ ਮੋਰਚਾ ਸੁਰੂ ਕਰਨ ਲਈ ਪ੍ਰੋਗਰਾਮ ਉਲੀਕਿਆਂ ਜਾਵੇਗਾ। ਇਹ ਮੋਰਚਾ ਸਹਯੋਗੀ ਜਥੇਬੰਦੀਆ ਲੋਕ ਅਧਿਕਾਰ ਲਹਿਰ, ਭਾਰਤ ਵਪਾਰ ਅਤੇ ਉਦਯੋਗ ਮਹਾਂਸੰਘ, ਪੰਜਾਬ ਬਹੁਜਨ ਸਮਾਜ ਪਾਰਟੀ ਵੱਲੋ ਸਾਂਝੇ ਤੌਰ ਤੇ ਲਾਇਆ ਜਾਵੇਗਾ। ਸੰਘਰਸ਼ ਦੇ ਮੁੱਦੇ ਰਿਹਾਈਆਂ,ਬੇ – ਅਦਬੀ ਅਤੇ ਬਹਿਬਲ – ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਅਤੇ ਸਪੈਸ਼ਲ ਕੋਰਟ ਬਣਾਉਣ, ਕੁਵਰ ਵਿਜੇ ਪ੍ਰਤਾਪ ਦੀ ਰਿਪੋਰਟ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਗਿਰਫਤਾਰੀ, ਪਾਕਿਸਤਾਨ ਵਪਾਰਕ ਲਾਂਘਾ ਖੋਲਣ ਦੇ ਨਾਲ ਗ਼ਰੀਬ ਬਜ਼ੁਰਗਾਂ, ਵਿਧਵਾਵਾਂ, ਅੰਗਹੀਣਾਂ ਦੀ ਪੈਨਸ਼ਨ ਘੱਟੋ ਘੱਟ 5000 ਅਤੇ ਚੌਂਕੀਦਾਰ , ਮਿਡ ਡੇ ਮੀਲ ਵਰਕਰਾਂ, ਆਂਗਣਵਾੜੀ ਅਤੇ ਆਸਾ ਵਰਕਰਾਂ ਦੀ ਤਨਖਾਹ ਘੱਟੋ ਘੱਟ 15 ਹਾਜਰ ਰੁਪਏ ਦੀ ਮੰਗ ਲਈ ਪੱਕੇ ਮੋਰਚੇ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਲਈ ਪੰਥ ਅਤੇ ਪੰਜਾਬ ਦੀਆ ਹਿਮਾਇਤੀ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨਾਲ ਤਾਲ ਮੇਲ ਕੀਤਾ ਜਾਵੇਗਾ। ਕਿਸਾਨ ਆਗੂ ਸੁਖਵੰਤ ਸਿੰਘ ਟਿਲੂ, ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਬਾਬਾ ਰਾਜਾ ਰਾਜ ਸਿੰਘ ਨਾਲ ਵਿਚਾਰ ਚਰਚਾ ਹਾ ਪੱਖੀ ਹੋ ਚੁੱਕੀ ਹੈ। ਇਨਾ ਸੰਘਰਸ਼ ਦੇ ਮੁੱਦਿਆ ਦੇ ਨਾਲ- ਨਾਲ ਪੰਜਾਬ ਤੇ ਦੇਸ਼ ਨੂੰ ਬੇਗਮਪੁਰਾ ਬਣਾਉਣ ਲਈ ਨਿੱਜੀਕਰਨ, ਕਾਰਪੋਰੇਟ ਘਰਾਣਿਆਂ, ਭ੍ਰਿਸ਼ਟਾਚਾਰ, ਡਰੱਗ, ਅਮੀਰੀ ਗ਼ਰੀਬੀ ਦਾ ਪਾੜਾ ਘਟਾਉਣ, ਵਿਦਿਆ ਅਤੇ ਸਿਹਤ ਵਿੱਚ ਬਰਾਬਰੀ ਦੇ ਮੌਕਿਆਂ ਲਈ, ਵਾਤਾਵਰਨ, ਨਸ਼ੇ, ਜ਼ਾਤਪਾਤ ਵਿਰੁੱਧ ਭੀ ਲੋਕ ਰਾਇ ਬਣਾਉਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।
Share the post "ਯੂਨਾਈਟੇਡ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਫ਼ਤਹਿਗੜ੍ਹ ਸਾਹਿਬ ਵਿਖੇ 29 ਨੂੰ"