ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਸਤੰਬਰ –ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਬਿਜਲੀ ਸਕੱਤਰ ਅਤੇ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ। ਜਿਸ ਉਪਰੰਤ ਅੱਜ ਰਾਮਪੁਰਾ ਫੂਲ ਅਤੇ ਮਲੋਟ ਵਿਖੇ ਲੱਗੇ ਧਰਨਿਆਂ ਵਿੱਚ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਧਰਨਾ ਚੁਕਾਇਆ ਗਿਆ। ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨਦੇ ਹੋਏ ਕਿਹਾ ਹੈ ਕਿ ਬਠਿੰਡਾ ਮਾਨਸਾ ਬਰਨਾਲਾ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਜੋ ਪਾਵਰਕਾਮ ਦੇ ਅਧਿਕਾਰੀਆਂ,JE ਜਾਂ ਉਹਨਾਂ ਦੇ ਦਲਾਲਾਂ ਵੱਲੋਂ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਮ ਤੇ ਘਪਲਾ ਹੋਇਆ ਹੈ ਉਸ ਦੀ ਜਾਚ ਲਈ 2 ਦਿਨ ਵਿੱਚ SIT ਦਾ ਗਠਨ ਕਰ ਦਿੱਤਾ ਜਾਵੇਗਾ ਅਤੇ ਜਿੰਨਾਂ ਕਿਸਾਨਾਂ ਦੀਆਂ ਮੋਟਰਾਂ ਪਾਵਰਕਾਮ ਦੇ ਸਟੋਰ ਵਿੱਚੋਂ ਹੀ ਟਰਾਂਸਫਾਰਮਰ ਖੰਭੇ ਜਾਂ ਹੋਰ ਵੀ ਸਰਕਾਰੀ ਸਨਮਾਨ ਨਿਕਲ ਕੇ ਲੱਗੀਆਂ ਹਨ ਓਸ ਕਿਸੇ ਵੀ ਕਿਸਾਨ ਦਾ ਮੋਟਰ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਤੇ ਉਸ ਕਿਸਾਨ ਤੋਂ ਕੋਈ ਵੀ ਪੈਸਾ ਭਰਾਏ ਬਿਨਾਂ ਉਹ ਮੋਟਰ ਕੁਨੈਕਸ਼ਨ ਕਿਸਾਨ ਦੇ ਨਾਮ ਤੇ ਕਰ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਕਿਸਾਨ ਨੇ ਉਹ ਮੋਟਰ ਬਾਹਰ ਤੋਂ ਸਮਾਨ ਚੱਕ ਕੇ ਲਗਾਈ ਸੀ ਤਾਂ ਉਸ ਕਿਸਾਨ ਤੋਂ ਸਰਕਾਰੀ ਫੀਸ ਭਰਵਾਂ ਕੇ ਉਸ ਕਿਸਾਨ ਦੇ ਨਾਮ ਤੇ ਉਹ ਕੁਨੈਕਸ਼ਨ ਕਰ ਦਿੱਤਾ ਜਾਵੇਗਾ। ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨਦੇ ਹੋਏ ਕਿਹਾ ਹੈ ਕਿ ਝੀਗਾਂ ਫਾਰਮ ਵਾਲੇ ਕਿਸੇ ਵੀ ਕਿਸਾਨਾ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਤੇ ਜੇਕਰ ਕਿਸੇ ਕਿਸਾਨ ਨੂੰ ਵੱਧ ਲੋਡ ਦਾ ਨੋਟਿਸ ਜਾਰੀ ਹੋਇਆ ਹੈ ਉਸ ਤੋ ਜੁਰਮਾਨਾ ਨਹੀ ਭਰਾਇਆ ਜਾਵੇਗਾ। ਅਜਿਹੇ ਜਿਹੜੇ ਕਿਸਾਨਾਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਨੋਟਿਸ ਭੇਜੇ ਨੂੰ ਛੇ ਮਹੀਨੇ ਹੋ ਚੁੱਕੇ ਹਨ। ਜੇਕਰ ਟੈਰਿਫ ਕੈਟੇਗਰੀ ਚ ਬਦਲਾਅ ਦੇ ਨਾਲ ਮਨਜ਼ੂਰ ਲੋਡ ਤੋਂ 10 ਪ੍ਰਤੀਸ਼ਤ ਲੋਡ਼ ਵੱਧਦਾ ਹੈ ਤਾਂ ਅਜਿਹੇ ਖਪਤਕਾਰ ਨੂੰ ਬਿਜਲੀ ਦੀ ਗ਼ਲਤ ਵਰਤੋਂ ਲਈ ਨਾਮਜ਼ਦ ਕੀਤਾ ਜਾਵੇਗਾ । ਕਿਸਾਨ ਯੂਨੀਅਨ ਨੂੰ ਛੋਟੇ ਕਿਸਾਨਾਂ ਵੱਲੋਂ ਵਾਧੂ ਲੋਡ ਰੈਗੂਲਰ ਕਰਵਾਉਣ ਜਾਂ ਫਿਰ ਹਟਵਾਏ ਜਾਣ ਦੀ ਅਪੀਲ ਕੀਤੀ ਜਾਂਦੀ ਹੈ। ਜਿਨ੍ਹਾਂ ਮਾਮਲਿਆਂ ਵਿਚ ਬਿਜਲੀ ਚੋਰੀ ਖ਼ਿਲਾਫ਼ ਰਾਸ਼ੀ ਲਈ ਗਈ ਹੈ, ਉਨ੍ਹਾਂ ਨੂੰ ਪੀਐੱਸਪੀਸੀਐੱਲ ਦੇ ਸਾਹਮਣੇ ਪੇਸ਼ ਕੀਤਾ ਜਾਵੇਗ। ਅੱਗੇ ਗੱਲਬਾਤ ਕਰਦਿਆ ਉਹਨਾਂ ਦੱਸਿਆ ਕਿ ਸਰਕਾਰ ਵੱਲੋ ਝੀਗਾਂ ਦੇ ਮਰਨ ਨਾਲ ਕਿਸਾਨ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਨੂੰ ਵੀ ਮੰਨ ਲਿਆ ਹੈ ਅਤੇ ਅੱਗੇ ਤੋਂ ਕਿਸੇ ਕਿਸਾਨ ਦਾ ਇਸ ਤਰ੍ਹਾਂ ਨੁਕਸਾਨ ਹੋਵੇ ਇਸ ਗੱਲ ਦਾ ਧਿਆਨ ਰੱਖਣ ਦਾ ਭਰੋਸਾ ਦਿੱਤਾ ਹੈ।
Share the post "ਰਾਮਪੁਰਾ ਫੂਲ ਤੇ ਮਲੋਟ ਚ ਲੱਗਿਆ ਕਿਸਾਨਾਂ ਦਾ ਧਰਨਾ ਹਟਿਆ, ਅਧਿਕਾਰੀਆਂ ਨਾਲ ਮੀਟਿੰਗ ਚ ਬਣੀ ਸਹਿਮਤੀ"