Punjabi Khabarsaar
ਚੰਡੀਗੜ੍ਹ

“ਰਾਸ਼ਰਪਤੀ ਰਾਜ ਲਾਉਣ ਦੀ ਸਿਫਾਰਿਸ਼ ਉਹ ਵੀ ਤੁਹਾਡੀ ਆਪਸੀ ਰੰਜਿਸ਼ ਕਾਰਨ ਇਹ ਬਹੁਤ ਹੀ ਗਲਤ ਤੇ ਬਿਲਕੁਲ ਅਸਵਿਕਾਰਯੋਗ ਹੈ”: ਰਾਜਾ ਵੜਿੰਗ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਵਿਚਾਲੇ ਚੱਲ ਰਹੀ ਆਪਣੀ ਤਲਖੀ ‘ਚ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਵਿਚ ਰਾਸ਼ਟਰਪਤੀ ਸ਼ਾਸ਼ਨ ਲਾਉਣ ਵਾਲੀ ਗੱਲ ਤੇ ਐਕਸ ਤੇ ਲਿਖਿਆ ਕਿ “ਮਾਣਯੋਗ ਗਵਰਨਰ ਸਾਹਿਬ ਜੀ, ਅਸੀਂ ਵੀ ਜਿੱਤ ਕੇ ਆਏ ਹਾਂ ਸਾਨੂੰ ਵੀ ਜਨਤਾ ਨੇ ਹੀ ਚੁਣਿਆ ਹੈ। ਜੇਕਰ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਕੋਈ ਤਲਖੀ ਹੈ ਤਾਂ ਤੁਸੀਂ ਹੋਰ ਸੰਵਿਧਾਨਕ ਸ਼ਕਤੀਆਂ ਦਾ ਇਸਤੇਮਾਲ ਕਰੋ। ਚੀਫ਼ ਸੈਕਟਰੀ ਤੋਂ ਜਵਾਬ ਮੰਗ ਲਵੋ। ਰਾਸ਼ਰਪਤੀ ਰਾਜ ਲਾਉਣ ਦੀ ਸਿਫਾਰਿਸ਼ ਉਹ ਵੀ ਤੁਹਾਡੀ ਆਪਸੀ ਰੰਜਿਸ਼ ਕਾਰਨ ਇਹ ਬਹੁਤ ਹੀ ਗਲਤ ਤੇ ਬਿਲਕੁਲ ਅਸਵਿਕਾਰਯੋਗ ਹੈ। ਇਸ ਲੜਾਈ ਵਿੱਚੋਂ ਕੁੱਝ ਨਹੀਂ ਨਿਕਲਣ ਵਾਲਾ ਬੈਠ ਕੇ ਆਪਸ ਵਿੱਚ ਗੱਲ ਕਰੋ ਤੇ ਸਮਸਿਆ ਦਾ ਹੱਲ ਕੱਢੋ ਕਿਉਂਕਿ ਇਸ ਨਾਲ ਸਿਰਫ਼ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ। ਤੁਸੀ ਦੋਨੋ ਹੀ ਸੰਵਿਧਾਨਿਕ ਉੱਚ ਪਦਵੀਆਂ ਉਪਰ ਬੈਠੇ ਹੋ ਇਸ ਲਈ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦਾ ਖਿਆਲ ਰੱਖੋ।”

ਤੁਹਾਨੂੰ ਦੱਸ ਦਈਏ ਕਿ ਗਵਰਨਰ ਬਨਵਾਰੀ ਲਾਲ ਪੂਰੋਹਿਤ ਨੇ ਸੀ.ਐਮ ਮਾਨ ਨੂੰ ਲੈਟਰ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ ਲੈਟਰਾਂ ਦਾ ਜਵਾਬ ਨਾ ਦੇਣ ਦਾ ਕਾਰਨ ਪੁੱਛਿਆ ਸੀ ਤੇ ਕਿਹਾ ਸੀ ਕਿ ਉਹ ਆਖਰੀ ਬਾਰ ਇਹ ਚਿੱਠੀ ਲਿਖ ਰਹੇ ਹਨ ਇਸ ਤੋਂ ਬਾਅਦ ਉਹ ਪੰਜਾਬ ਵਿਚ ਰਾਸ਼ਟਰਪਤੀ ਸ਼ਾਸ਼ਨ ਲਾਉਣ ਦੀ ਸਿਫਾਰਿਸ਼ ਰਾਸ਼ਟਰਪਤੀ ਕੋਲ ਕਰਨਗੇ।

ਫਿਰ ਪਹੁੰਚੀ ਸਿੱਖ ਭਾਵਨਾਵਾਂ ਨੂੰ ਠੇਸ, ‘ਕਿਰਪਾਨ’ ਕਰਕੇ ਨਹੀਂ ਦਿੱਤੀ ਰੈਸਟੋਰੈਂਟ ‘ਚ ਐਂਟਰੀ, ਗ੍ਰਹਿ ਮੰਤਰਾਲੇ ਤੱਕ ਪਹੁੰਚੀ ਗੱਲ

ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਵਰਨਰ ਦੇ ਬਿਆਨ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਰਾਜਪਾਲ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲਾਮਿਸਾਲ ਕੁਰਬਾਨੀਆਂ ਦੇਣ ਤੇ ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਵਾਲੇ ਅਮਨਪਸੰਦ ਤੇ ਮਿਹਨਤਕਸ਼ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਹਨ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੋਈ ਸਮਝੌਤਾ ਨਹੀਂ ਕਰਾਂਗਾ।

Cover for Punjabi khabarsaar
822

4 days ago

Punjabi khabarsaar
ਅੰਮ੍ਰਿਤਸਰੀ ਔਰਤ ਦੀ ਦਲੇਰੀ ਦੀ ਘਰ-ਘਰ ਚਰਚਾ, ਦੇਖੋ ਵੀਡਿਓ#punjabikhabasaar #AmritsarNews #LatestPunjabiNews #viralvideo #Amritsarpolice ... See MoreSee Less
View on Facebook

Related posts

ਨੌਨਿਹਾਲ ਸਿੰਘ ਸਹਿਤ ਅੱਠ ਆਈ.ਪੀ.ਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਬਣਾਇਆ ਏਡੀਜੀਪੀ

punjabusernewssite

50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲੈ ਕੇ ਸਫ਼ਰ ਕਰਨ ਵਾਲੇ ਪੜ੍ਹ ਲਵੋ ਇਹ ਨਿਊਜ਼

punjabusernewssite

ਅਕਾਲੀ ਦਲ ਨੇ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਫੇਲ੍ਹ ਹੋਣ ’ਤੇ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ

punjabusernewssite