ਸੁਖਜਿੰਦਰ ਮਾਨ
ਬਠਿੰਡਾ, 17 ਨਵੰਬਰ: ਡੇਂਗੂ ਦੇ ਮਰੀਜਾਂ ਲਈ ਪਲੇਟਲੈਟਸ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਅੱਜ ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਜਿਲ੍ਹਾ ਪ੍ਰੀਸਦ ਕੰਪਲੈਕਸ ਵਿੱਚ ਕਾਰ ਡੀਲਰਜ ਐਸੋਸੀਏਸਨ ਦੇ ਸਹਿਯੋਗ ਨਾਲ ਵਿਸਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 75 ਵਿਅਕਤੀਆਂ ਨੇ ਖੂਨਦਾਨ ਕੀਤਾ। ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸਵਰੀ ਨੇ ਦੱਸਿਆ ਕਿ ਬਠਿੰਡਾ ਪਿਛਲੇ ਤਿੰਨ ਮਹੀਨਿਆਂ ਤੋਂ ਡੇਂਗੂ ਨਾਲ ਪੀੜਤ ਹੈ। ਬਠਿੰਡਾ ਵਿੱਚ ਡੇਂਗੂ ਦੇ ਪ੍ਰਕੋਪ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਅਜਿਹੇ ‘ਚ ਮਰੀਜਾਂ ਲਈ ਮੌਕੇ ‘ਤੇ ਪਲੇਟਲੈੱਟਸ ਡੋਨਰ ਲੱਭਣਾ ਮੁਸਕਿਲ ਹੋ ਰਿਹਾ ਹੈ ਕਿਉਂਕਿ ਖੂਨਦਾਨ ਕਰਨ ਵਾਲੇ ਜਾਂ ਤਾਂ ਖੁਦ ਡੇਂਗੂ ਦੀ ਲਪੇਟ ‘ਚ ਆਏ ਹਨ ਜਾਂ ਫਿਰ ਕਿਸੇ ਮਰੀਜ ਲਈ ਖੂਨਦਾਨ ਕੀਤਾ ਹੈ। ਕੈਂਪ ਵਿੱਚ ਤਿੰਨ ਬਲੱਡ ਬੈਂਕਾਂ ਗੁਪਤਾ ਬਲੱਡ ਬੈਂਕ, ਗੋਇਲ ਬਲੱਡ ਬੈਂਕ, ਵਾਦੀ ਬਲੱਡ ਬੈਂਕ ਬਠਿੰਡਾ ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਇਸ ਮੌਕੇ ਜਿਲ੍ਹਾ ਪ੍ਰੀਸਦ ਦੇ ਸੀਈਓ ਗੁਰਮੇਲ ਸਿੰਘ ਬੰਗੀ, ਸੀਨੀਅਰ ਆਗੂ ਤੇਜਾ ਸਿੰਘ ਦੰਦੀਵਾਲ, ਬਠਿੰਡਾ ਕਾਰ ਡੀਲਰਜ ਐਸੋਸੀਏਸਨ ਦੇ ਪ੍ਰਧਾਨ ਸਤਨਾਮ ਸਿੰਘ ਮਾਨ, ਸਕੱਤਰ ਹਰਪ੍ਰੀਤ ਸਿੰਘ ਗੋਗੀ, ਮੀਤ ਪ੍ਰਧਾਨ ਕੁਲਬੀਰ ਸਿੰਘ ਜੈਦਕਾ, ਰਾਜੇਸ ਕੁਮਾਰ ਰਾਜੂ, ਅਰਸ ਧਾਲੀਵਾਲ, ਪਵਨ ਕੁਮਾਰ ਪੰਮਾ, ਡਾ. ਲਵਿਸ ਸਰਮਾ, ਜਸਪਿੰਦਰ ਸਿੰਘ ਬੱਬੂ, ਸੰਦੀਪ ਚੌਧਰੀ, ਜਗਮੀਤ ਸਿੰਘ ਜੱਸੀ, ਸੁਖਜਿੰਦਰ ਸਿੰਘ ਗੋਲਡੀ ਬਰਾੜ, ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੀਤ ਪ੍ਰਧਾਨ ਰੋਹਿਤ ਗਰਗ, ਖੂਨਦਾਨ ਯੂਨਿਟ ਇੰਚਾਰਜ ਰੂਬਲ ਜੋੜਾ, ਵਲੰਟੀਅਰ ਸਾਹਿਬ ਸਿੰਘ, ਸੰਦੀਪ ਸਿੰਘ, ਰੋਹਿਤ ਕਾਂਸਲ, ਅਨੀਸ ਜੈਨ, ਹਨੀ, ਡਾ. ਗੋਲੂ ਨਥਾਨੀ ਆਦਿ ਨੇ ਆਪਣਾ ਵਿਸੇਸ ਸਹਿਯੋਗ ਦਿੱਤਾ। ਬਲੱਡ ਬੈਂਕ ਵੱਲੋਂ ਸਮੂਹ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਵਿਸਾਲ ਕੈਂਪ ’ਚ 75 ਖੂਨਦਾਨੀਆਂ ਨੇ ਕੀਤਾ ਖੂਨਦਾਨ
6 Views