ਬਠਿੰਡਾ ਜੇਲ੍ਹ ’ਚ ਬੰਦ ਗੈਗਸਟਰ ਦੀ ਨਿੱਜੀ ਟੀਵੀ ਚੈਨਲ ’ਤੇ ਹੋਈ ਇੰਟਰਵਿਊ ਪ੍ਰਕਾਸ਼ਤ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਮਾਸਟਰਮਾਈਂਡ ਮੰਨੇ ਜਾਂਦੇ ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਹੈ ਕਿ ਵਿੱਕੀ ਮਿੱਡੂਖੇੜਾ ਕਤਲ ਦਾ ਬਦਲਾ ਲੈਣ ਲਈ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਮਜਬੂਰ ਹੋਣਾ ਪਿਆ। ਇਹ ਦਾਅਵਾ ਅੱਜ ਉਸਦੀ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਵਲੋਂ ਪ੍ਰਕਾਸ਼ਤ ਕੀਤੀ ਗਈ ਇੰਟਰਵਿਊ ਵਿਚ ਕੀਤਾ। ਹਾਲਾਂਕਿ ਇਸ ਇੰਟਰਵਿਊ ਦੇ ਪੰਜਾਬ ਦੀ ਕਿਸੇ ਜੇਲ੍ਹ ’ਚ ਹੋਣ ਦੇ ਦਾਅਵੇ ਨੂੰ ਪੰਜਾਬ ਸਰਕਾਰ ਅਤੇ ਜੇਲ੍ਹ ਸੁਪਰਡੈਂਟ ਨੇ ਪੂਰੀ ਤਰ੍ਹਾਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਕੱਲੀ ਬਠਿੰਡਾ ਜੇਲ੍ਹ ਹੀ ਨਹੀਂ ਸਗੋਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿਚ ਅਜਿਹਾ ਸੰਭਵ ਨਹੀਂ ਹੈ। ਉਧਰ ਪ੍ਰਕਾਸ਼ਤ ਇਸ ਇੰਟਰਵਿਊ ਵਿਚ ਲਾਰੇਂਸ ਬਿਸਨੋਈ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਿੱਧੂ ਮੁੂਸੇਵਾਲਾ ਉਸਦੇ ਵਿਰੋਧੀ ਗੈਂਗ ਦੀ ਮੱਦਦ ਕਰ ਰਿਹਾ ਸੀ ਤੇ ਉਸਦੀ ਸਿਆਸੀ ਚੜ੍ਹਤ ਵੀ ਬਹੁਤ ਜਿਆਦਾ ਸੀ, ਜਿਸਦੇ ਚੱਲਦੇ ਗੋਲਡੀ ਬਰਾੜ ਵਲੋਂ ਇਹ ਕਦਮ ਚੁੱਕਿਆ ਗਿਆ। ਇਸ ਗੱਲਬਾਤ ਦੌਰਾਨ ਕਈ ਕਾਂਗਰਸੀ ਆਗੂਆਂ ਦੇ ਨਾਮ ਲੈਂਦਿਆਂ ਲਾਰੇਂਸ ਨੇ ਲੈਂਦਿਆਂ ਕਿਹਾ ਕਿ ਜੇਲ੍ਹਾਂ ’ਚ ਉਨ੍ਹਾਂ ਨਾਲ ਗੱਲਬਾਤ ਕਰਦਾ ਸੀ ਤੇ ਉਸਦੀ ਕਾਂਗਰਸ ਸਰਕਾਰ ਵਿਚ ਚੜ੍ਹਤ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਉਸਦਾ ਫ਼ੌਨ ਨਹੀਂ ਚੱਲ ਰਿਹਾ ਸੀ। ਗੈਗਸਟਰ ਨੇ ਮੰਨਿਆ ਕਿ ਉਹ ਸਿੱਧੂ ਮੂਸੇਵਾਲਾ ਤੋਂ ਕਾਫ਼ੀ ਖਫ਼ਾ ਸੀ, ਜਿਸਦੇ ਚੱਲਦੇ ਉਸਨੇ ਗੋਲਡੀ ਬਰਾੜ ਨੂੰ ਅਗਲੀ ਕਾਰਵਾਈ ਲਈ ਕਿਹਾ ਸੀ। ਲਾਰੇਂਸ ਨੇ ਇਹ ਵੀ ਦਸਿਆ ਕਿ ਗੋਲਡੀ ਬਰਾੜ ਉਸਦਾ ਪੁਰਾਣਾ ਦੋਸਤ ਹੈ ਤੇ ਉਸਦੇ ਭਰਾ ਗੁਰਲਾਲ ਬਰਾੜ ਦੀ ਮੌਤ ਦਾ ਉਸਨੂੰ ਵੀ ਬਹੁਤ ਦੁੱਖ ਸੀ। ਸਿੱਧੂ ਮੂਸੇਵਾਲਾ ਦੇ ਮੈਨੇਜਰ ਦੀ ਵੀ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਭੂਮਿਕਾ ਸੀ। ਲਾਰੇਂਸ ਬਿਸਨੋਈ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦਾ ਜੁਰਮ ਦੀ ਦੁਨੀਆ ਵਿਚ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਹੀ ਹੁਣ ਉਸਦੀ ਹੋਸਟਲ ਬਣ ਗਈ ਹੈ ਕਿਊਂਕਿ ਉਸਦੀ ਸਮਾਜਿਕ ਲਾਈਫ਼ ਖ਼ਤਮ ਹੋ ਗਈ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵਰਤੇ ਗਏ ਹਥਿਆਰਾਂ ਬਾਰੇ ਖੁਲਾਸਾ ਕਰਦਿਆਂ ਲਾਰੇਂਸ ਬਿਸਨੋਈ ਨੇ ਕਿਹਾ ਕਿ ਇਹ ਗੋਲਡੀ ਬਰਾੜ ਤੇ ਸਚਿਨ ਨੇ ਯੂਪੀ ਤੋਂ ਇੱਕ ਤਸਕਰ ਤੋਂ ਮੰਗਵਾਏ ਗਏ ਸਨ। ਉਸਨੇ ਇਹ ਵੀ ਦਾਅਵਾ ਕੀਤਾ ਕਿ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦੇ ਕਾਤਲਾਂ ਨੂੰ ਸਿੱਧੂ ਮੂਸੇਵਾਲਾ ਨੇ ਹੀ ਗ੍ਰਿਫਤਾਰ ਹੌਣ ਤੋਂ ਬਚਾਇਆ ਜਾ ਰਿਹਾ ਸੀ। ਲਾਰੇਂਸ ਨੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਕਿ ਉਹ ਸਿਰਫ਼ ਅਪਣਾ ਪੱਖ ਰੱਖਣਾ ਚਾਹੁੰਦਾ ਹੈ, ਜਿਸਦੇ ਲਈ ਉਸਨੂੰ ਇੰਟਰਵਿਊ ਦੇਣ ਲਈ ਮਜਬੂਰ ਹੋਣਾ ਪਿਆ। ਉਸਨੇ ਕਿਹਾ ਕਿ ਉਸਨੂੰ ਖਤਰਨਾਕ ਅਪਰਾਧੀ ਤੇ ਅੱਤਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪ੍ਰੰਤੂ ਜਦੋਂ ਉਸਦੇ ਸਾਥੀਆਂ ਦਾ ਕਤਲ ਕੀਤਾ ਜਾ ਰਿਹਾ ਸੀ ਕਿਸੇ ਨੇ ਉਨ੍ਹਾਂ ਨੂੰ ਨਹੀਂ ਪੁੱਛਿਆ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਜਾਣਕਾਰੀ ਉਸਨੂੰ ਕੈਨੇਡਾ ਤੋਂ ਇੱਕ ਦੋਸਤ ਨੇ ਫ਼ੋਨ ਰਾਹੀਂ ਦਿੱਤੀ ਸੀ। ਇਸ ਗੱਲਬਾਤ ਦੌਰਾਨ ਉਸਨੇ ਫ਼ਿਰੌਤੀ ਲੈਣ ਦੀ ਗੱਲ ਵੀ ਕਬੂਲੀ। ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਪਣੇ ਸਾਥੀਆਂ ਦੀ ਮੌਤ ਦਾ ਹਾਲੇ ਬਦਲਾ ਲੈਣਾ ਬਾਕੀ ਹੈ।
Share the post "ਵਿੱਕੀ ਮਿੱਡੂਖੇੜਾ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਨੂੰ ਮਾਰਨਾ ਪਿਆ: ਲਾਰੇਂਸ ਬਿਸਨੋਈ"