ਬਠਿੰਡਾ, 25 ਨਵੰਬਰ: ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਛੇਵਾਂ ਸਲਾਨਾ ਦਿਵਸ ਮਨਾਇਆ ਗਿਆ ਜੋ ਕਿ ਸ਼ਾਮ 5 ਵਜੇ ਆਰੰਭ ਹੋਇਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ.ਦਿਨੇਸ਼ ਕੁਮਾਰ ਸਿੰਘ ਡਾਇਰੈਕਟਰ, ਸੀ.ਈ.ਓ ਏਮਜ ਬਠਿੰਡਾ ਸ਼ਮੂਲੀਅਤ ਕੀਤੀ। ਉਹਨਾਂ ਦਾ ਸਕੂਲ ਵਿੱਚ ਪਹੁੰਚਣ ‘ਤੇ ਸਰੂਪ ਚੰਦ ਸਿੰਗਲਾ ਪ੍ਰਧਾਨ , ਇੰਦਰਜੀਤ ਸਿੰਘ ਬਰਾੜ ਚੇਅਰਮੈਨ, ਸ੍ਰੀਮਤੀ ਬਰਨਿੰਦਰਪਾਲ ਸੇਖੋਂ ਡਾਇਰੈਕਟਰ, ਪ੍ਰਿੰਸੀਪਲ ਮਿਸ.ਰਵਿੰਦਰ ਸਰਾਂ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਦੁਆਰਾ ਸ਼ਮਾਂ ਰੋਸ਼ਨ ਕੀਤੀ ਗਈ।
ਪੌਣੇ ਦੋ ਸਾਲ ਦੀ ਲੰਮੀ ਜਾਂਚ ਤੋਂ ਬਾਅਦ ਐਸ.ਪੀ ਸੰਘਾ ਮੁਅੱਤਲ
ਸਕੂਲ ਦੇ ਇਸ ਸਮਾਰੋਹ ਦਾ ਮੁੱਖ ਵਿਸ਼ਾ *ਪਰਿਵਰਤਨ* ਦੇ ਦੁਆਰਾ ਸਮੇਂ ਦੇ ਬਦਲਾਅ ਨਾਲ ਸਮਾਜ ਵਿੱਚ ਆ ਰਹੇ ਪਰਿਵਰਤਨ ਨੂੰ ਦਰਸਾਉਣ ਲਈ ਸਕੂਲ ਦੇ ਜਮਾਤ ਤੀਜੀ ਤੋਂ ਨੌਵੀਂ ਦੇ ਵਿਦਿਆਰਥੀਆਂ ਦੁਆਰਾ ਰੰਗ—ਬਿਰੰਗੇ ਪਹਿਰਾਵਿਆਂ ਵਿੱਚ ਵੱਖ—ਵੱਖ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਪੇਸ਼ਕਾਰੀਆਂ (ਇਲਾਹੀ ਬੋਲ, ਦ ਕਰਟਨ ਰੇਜ਼ਰ, ਲੂਨਰ ਸੁਪਰਮੇਸੀ, ਦ ਸੈਕਰਾਮੈਂਟ, ਨੋਮੋਫੋਬੀਆ, ਡੇਜ਼ ਇਨਡਿਮਲਾਈਟ ਅਤੇ ਲੁੱਡੀ ਝੂੰਮਰ) ਦੁਆਰਾ ਰੰਗਾ—ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ।
ਨਿਗਮ ਚੋਣਾਂ: ਭਾਜਪਾ ਨੇ 7 ਦਸੰਬਰ ਤੱਕ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ
ਵਿਦਿਆਰਥੀਆਂ ਦੁਆਰਾ ਆਪਣੀ ਯੋਗਤਾ ਅਤੇ ਕਲਾ ਰਾਹੀਂ ਨਾਚ ਕਰਦੇ ਟਰਾਂਸਜੈਂਡਰਸ ਦੀ ਸਮਾਜ ਵਿੱਚ ਪਹਿਚਾਣ ਅਤੇ ਅਧਿਕਾਰਾਂ ਤੋਂ ਜਾਣੂ ਕਰਵਾਇਆ ਗਿਆ ਤੇ ਗੌਤਮ ਬੁੱਧ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਨਾਟਕੀ ਰੂਪ ਵਿੱਚ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ।ਵੱਖ—ਵੱਖ ਪੇਸ਼ਕਾਰੀਆਂ ਦੁਆਰਾ ਸਮਾਜ ਵਿੱਚ ਹੋ ਰਹੀ ਵਿਗਿਆਨਕ ਤਰੱਕੀ ਦੇ ਨਾਲ—ਨਾਲ ਅੱਗੇ ਵੱਧਦੇ ਹੋਏ ਦਰਸ਼ਕਾਂ ਨੂੰ ਆਪਣੇ ਸੰਸਕਾਰ ਅਤੇ ਪਿਛੋਕੜ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ ਗਿਆ।
ਇਸ ਉਪਰੰਤ ਸਕੂਲ ਵਿੱਚ ਹੋਈਆਂ ਸਲਾਨਾ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਸਲਾਨਾ ਰਿਪੋਰਟ ਪੇਸ਼ ਕੀਤੀ ਗਈ।ਸਮਾਰੋਹ ਦੇ ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਦੁਆਰਾ ਸਕੂਲ ਵਿੱਚ ਆਏ ਹੋਏ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਰਾਸ਼ਟਰੀ ਗਾਣ ਗਾਉਣ ਉਪਰੰਤ ਸਮਾਗਮ ਦੀ ਸਮਾਪਤੀ ਕੀਤੀ ਗਈ।