21 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ: ਸੰਯੁਕਤ ਸਮਾਜ ਮੋਰਚੇ ਨਾਲ ਸਾਂਝ ਪਾ ਕੇ ਆਗਾਮੀ ਚੋਣ ਲੜਣ ਦੇ ਲਏ ਫੈਸਲੇ ਦੌਰਾਨ ਸੀ ਪੀ ਆਈ ਦੀ ਸੁਬਾਈ ਲੀਡਰਸਿਪ ਨੇ ਅਲੱਗ ਲਾਈਨ ਖਿੱਚਦਿਆਂ ਐਲਾਨ ਕੀਤਾ ਹੈ ਕਿ ਜੇਕਰ ਮੋਰਚੇ ਨੇ 20 ਜਨਵਰੀ ਦੀ ਮੀਟਿੰਗ ਦੇ ਫੈਸਲੇ ’ਤੇ ਅਮਲ ਯਕੀਨੀ ਨਾ ਬਣਾਇਆ ਤਾਂ ਉਨ੍ਹਾਂ ਦੀ ਪਾਰਟੀ 23 ਵਿਧਾਨ ਸਭਾ ਹਲਕਿਆਂ ਤੋਂ ਅਪਣੇ ਚੋਣ ਨਿਸ਼ਾਨ ’ਤੇ ਚੋਣ ਲੜੇਗੀ। ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਕਾ: ਬੰਤ ਸਿੰਘ ਬਰਾੜ, ਕੌਮੀ ਕੌਂਸਲ ਦੇ ਮੈਂਬਰਾਨ ਕਾ: ਹਰਦੇਵ ਅਰਸ਼ੀ ਤੇ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ 20 ਜਨਵਰੀ ਨੂੰ ਲੁਧਿਆਣਾ ਵਿਖੇ ਸੀ ਪੀ ਆਈ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਉਹਨਾਂ ਦੀ ਪਾਰਟੀ ਨੂੰ ਸੰਯੁਕਤ ਸਮਾਜ ਮੋਰਚੇ ਵੱਲੋਂ 9 ਸੀਟਾਂ ਛੱਡੀਆਂ ਜਾਣਗੀਆਂ। ਪਰੰਤੂ ਮੋਰਚੇ ਦੇ ਐਲਾਨ ਮੁਤਾਬਿਕ ਸਿਰਫ 6 ਸੀਟਾਂ ਹੀ ਉਹਨਾਂ ਦੀ ਪਾਰਟੀ ਦੇ ਹਿੱਸੇ ਆਈਆਂ ਹਨ। ਕਮਿਊਨਿਸਟ ਆਗੂਆਂ ਅਨੁਸਾਰ ਇਹ ਸਾਂਝੇ ਫੈਸਲੇ ਦੀ ਘੋਰ ਉਲੰਘਣਾ ਹੀ ਨਹੀਂ ਬਲਕਿ ਮੋਰਚੇ ਦੇ ਕੁੱਝ ਇੱਕ ਆਗੂਆਂ ਦੀ ਗੈਰ ਜਮਹੂਰੀ ਤੇ ਤਾਨਾਸ਼ਾਹੀ ਸੋਚ ਦਾ ਨਤੀਜਾ ਹੈ। ਉਹਨਾਂ ਸਪਸ਼ਟ ਕੀਤਾ ਕਿ ਸੀ ਪੀ ਆਈ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਭਾਜਪਾ ਦੀਆਂ ਕੁਰੱਪਟ, ਫਿਰਕੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਜੋਰਦਾਰ ਆਵਾਜ਼ ਬੁਲੰਦ ਕਰਦੀ ਹੋਈ ਚੋਣ ਮੈਦਾਨ ਵਿੱਚ ਉਤਰੇਗੀ। ਇਸ ਦੌਰਾਨ ਪਾਰਟੀ ਆਗੂਆਂ ਨੇ ਅਪਣੇ 21 ਉਮੀਦਵਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਜਲਾਲਾਬਾਦ ਤੋਂ ਸੁਰਿੰਦਰ ਸਿੰਘ ਢੰਡੀਆ, ਨਿਹਾਲ ਸਿੰਘ ਵਾਲਾ ਤੋਂ ਗੁਰਾਂਦਿੱਤਾ ਸਿੰਘ, ਮਲੋਟ ਤੋਂ ਸੁਖਵਿੰਦਰ ਸਿੰਘ, ਬੁਢਲਾਡਾ ਤੋਂ �ਿਸ਼ਨ ਚੌਹਾਨ, ਲਹਿਰਾ ਗਾਗਾ ਤੋਂ ਸਤਵੰਤ ਸਿੰਘ ਖੰਡੇਬੱਧ, ਅਮਿ੍ਰਤਸਰ ਪੱਛਮੀ ਤੋਂ ਅਮਰਜੀਤ ਆਂਸਲ, ਜਗਰਾਂਓ ਤੋਂ ਗੁਰਮੇਲ ਸਿੰਘ ਮੈਂਡਲੇ, ਸੁਲਤਾਨਪੁਰ ਲੋਧੀ ਤੋਂ ਰਾਜਿੰਦਰ ਸਿੰਘ ਰਾਣਾ, ਪਾਇਲ ਤੋਂ ਭਗਵਾਨ ਸਿੰਘ, ਨਾਭਾ ਤੋਂ ਕਸਮੀਰ ਸਿੰਘ ਗਦਾਈਆਂ, ਜੀਰਾ ਤੋਂ ਕਸਮੀਰ ਸਿੰਘ, ਚੱਬੇਵਾਲ ਤੋਂ ਸੁਨੀਲ ਦੱਤ ਚੱਕ ਕਟਾਰੂ, ਹਰਗੋਬਿੰਦਪੁਰਾ ਤੋਂ ਸੰਤੋਖ ਸਿੰਘ ਸੰਘੇੜਾ, ਪਠਾਨਕੋਟ ਤੋਂ ਸੱਤਿਆਦੇਵ ਸੈਣੀ, ਖਡੂਰ ਸਾਹਿਬ ਤੋਂ ਗੁਰਦਿਆਲ ਸਿੰਘ ਪਾਰਟੀ ਦੇ ਉਮੀਦਵਾਰ ਹੋਣਗੇ। ਜਦ ਕਿ ਬੰਗਾ, ਫਾਜਿਲਕਾ, ਮਹਿਲ ਕਲਾਂ, ਸੰਗਰੂਰ, ਬਠਿੰਡਾ ਦਿਹਾਤੀ ਅਤੇ ਅਟਾਰੀ ਲਈ ਉਮੀਦਵਾਰਾਂ ਦਾ ਐਲਾਲ ਦੋ ਤਿੰਨ ਦਿਨਾਂ ਵਿੱਚ ਕੀਤਾ ਜਾਵੇਗਾ।
ਸੀ ਪੀ ਆਈ ਆਪਣੇ ਪਾਰਟੀ ਨਿਸ਼ਾਨ ਤੇ ਚੋਣ ਲੜੇਗੀ- ਬਰਾੜ, ਅਰਸ਼ੀ, ਧਾਲੀਵਾਲ
9 Views