ਸੁਖਜਿੰਦਰ ਮਾਨ
ਬਠਿੰਡਾ, 5 ਜੂਨ: ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸੈਂਕੜੇ ਪੰਜਾਬੀਆਂ ਦਾ ਭਵਿੱਖ ਬਚਾਉਣ ਜਿਹਨਾਂ ਨੂੰ ਫਰਜ਼ੀ ਸਿੱਖਿਆ ਸੇਵਾਵਾਂ ਏਜੰਟਾਂ ਨੇ ਠੱਗੀ ਨਾਲ ਫਰਜ਼ੀ ਪੱਤਰ ਦਿੱਤੇ ਤੇ ਹੁਣ ਉਹਨਾਂ ਨੂੰ ਵਾਪਸ ਭਾਰਤ ਭੇਜੇ ਜਾਣ ਦੀ ਤਲਵਾਰ ਉਹਨਾਂ ਸਿਰ ਲਟਕ ਰਹੀ ਹੈ। ਕੇਂਦਰੀ ਮੰਤਰੀ ਨੂੰ ਕੈਨੇਡੀਆਈ ਅਧਿਕਾਰੀਆਂ ਕੋਲ ਇੰਨ੍ਹਾਂ ਵਿਦਿਆਰਥੀਆਂ ਦਾ ਕੇਸ ਚੁੱਕਣ ਦੀ ਅਪੀਲ ਕਰਦਿਆਂ ਨੇ ਕਿਹਾ ਕਿ ਜ਼ਿਆਦਾ ਜ਼ੋਰ ਉਹਨਾਂ ਫਰਜ਼ੀ ਸੰਸਥਾਵਾਂ ਤੇ ਉਹਨਾਂ ਦੇ ਅਧਿਕਾਰਤ ਏਜੰਟਾਂ ਖਿਲਾਫ ਕਾਰਵਾਈ ’ਤੇ ਦੇਣਾ ਚਾਹੀਦਾ ਹੈ, ਜਿਹਨਾਂ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਅਪਣੇ ਪੱਤਰ ਵਿਚ ਉਹਨਾਂ ਕਿਹਾ ਕਿ ਇਸ ਘੁਟਾਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੇ ਕੇਸ ਹਮਦਰਦੀ ਨਾਲ ਵਿਚਾਰੇ ਜਾਣੇ ਚਾਹੀਦੇ ਹਨ ਅਤੇ ਉਹਨਾਂ ਨੇ ਆਪਣੀਆਂ ਹੁਨਰ ਪ੍ਰਾਪਤੀਆਂ ਦੀਆਂ ਡਿਗਰੀਆਂ ਹਾਸਲਕਰ ਕੇ ਸਥਾਈ ਨਾਗਰਿਕਤਾ ਲਈ ਲੋੜੀਂਦੀਆਂ ਯੋਗਤਾ ਸ਼ਰਤਾਂ ਪੂਰੀਆਂ ਕਰ ਲਈਆਂ ਹਨ ਤੇ ਉਹਨਾਂ ਨੂੰ ਬਿਨਾਂ ਰੁਕਾਵਟ ਸਥਾਈ ਨਾਗਰਿਕਤਾ ਮਿਲਣੀ ਚਾਹੀਦੀ ਹੈ।ਬੀਬੀ ਬਾਦਲ ਨੇ ਕਿਹਾ ਕਿ ਜਿਥੇ ਪਹਿਲਾਂ 700 ਵਿਦਿਆਰਥੀਆਂ ਨੂੰ ਇਸੇ ਆਧਾਰ ’ਤੇ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਇਹ ਸਾਹਮਣੇ ਆਇਆ ਹੈ ਕਿ 200 ਹੋਰ ਵਿਦਿਆਰਥੀਆਂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐਸ ਏ) ਨੇ ਵਾਪਸ ਭੇਜੇ ਜਾਣ ਦੇ ਨੋਟਿਸ ਜਾਰੀ ਕੀਤੇ ਹਨ ਜਦੋਂ ਇਹ ਸਾਹਮਣੇ ਆਇਆ ਕਿ ਉਹਨਾਂ ਦੇ ਅਧਿਕਾਰਤ ਏਜੰਟ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਜਲੰਧਰ ਨੇ ਫਰਜ਼ੀ ਦਾਖਲਾ ਪੱਤਰ ਦਿੱਤੇ ਹਨ।
Share the post "ਹਰਸਿਮਰਤ ਨੇ ਵਿਦੇਸ਼ ਮੰਤਰੀ ਨੂੰ ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਸੈਂਕੜੇ ਪੰਜਾਬੀਆਂ ਦਾ ਭਵਿੱਖ ਬਚਾਉਣ ਦੀ ਕੀਤੀ ਅਪੀਲ"