ਮੀਟਿੰਗ ਵਿਚ ਗੁ. ਕਮੇਟੀ ਦੇ ਨਿਯਮ/ਉਪ ਨਿਯਮ ਅਤੇ ਜੱਥੇਬੰਧਕ ਢਾਂਚਾ ਤਿਆਰ ਕਰਨ ਦਾ ਫੈਸਲਾ
ਪੰਜਾਬੀ ਖ਼ਬਰਸਾਰ ਬਿਉਰੋ
ਯਮੁਨਾਨਗਰ, 7 ਜਨਵਰੀ: ਹਰਿਆਣਾ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ (ਐਡਹਾਕ) ਦੀ ਅੰਤਰਿਮ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿੱਖੇ ਹੋਈ। ਜਿਸ ਵਿੱਚ ਅੰਤਰਿਮ ਕਮੇਟੀ ਵਲੋਂ ਸੂਬੇ ਵਿੱਚ ਸਥਿਤ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਸਬ ਕਮੇਟੀਆਂ ਦਾ ਗਠਨ ਕਰਨ ਬਾਰੇ ਵੀਚਾਰਾ ਕੀਤੀਆਂ ਗਈਆਂ।ਪਤੱਰਕਾਰਾਂ ਨੂੰ ਜਾਣਕਾਰੀ ਦਿੰਦੇ ਕਮੇਟੀ ਪ੍ਰਧਾਨ ਬਾਬਾ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਨੇ ਦਸਿਆ ਕਿ ਗੁਰਦੁਆਰਾ ਪ੍ਰਬੰਧ ਨੂੰ ਸੂਚਾਰੂ ਰੂਪ ਨਾਲ ਚਲਾਉਣ ਲਈ ਗੁਰਦੁਆਰਾ ਪ੍ਰਬੰਧ ਦੇ ਮਾਹਿਰ ਗੁਰਸਿੱਖਾਂ ਦੀ ਮਦਦ ਨਾਲ ਗੁ. ਕਮੇਟੀ ਦੇ ਨਿਯਮ/ਉਪ ਨਿਯਮ ਅਤੇ ਜੱਥੇਬੰਧਕ ਢਾਂਚਾ ਤਿਆਰ ਕੀਤਾ ਜਾਵੇਗਾ।ਉਹਨਾਂ ਦਸਿਆ ਕਿ ਸੂਬੇ ਵਿੱਚ ਸ਼ਾਮਿਲ ਇਤਿਹਾਸਿਕ ਗੁਰਦੁਆਰਿਆ ਦੇ ਪ੍ਰਬੰਧ ਨੂੰ ਹਰਿਆਣਾ ਕਮੇਟੀ ਨੂੰ ਸੌਂਪਣ ਅਤੇ ਆਪਸੀ ਸਹਿਣੋਗ ਲਈ ਪ੍ਰਧਾਨ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ੋਨ / ਸਬ ਕਮੇਟੀਆਂ / ਧਰਮ ਪ੍ਰਚਾਰ ਵਿੰਗ / ਬਣਾਉਣ ਲਈ ਅਤੇ ਸਮੁੱਚੇ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਾਰੇ ਮੈਂਬਰਾਂ ਅਤੇ ਸੰਗਤਾਂ ਪਾਸੋਂ ਸੁਝਾਅ ਮੰਗੇ ਜਾਣਗੇ। ਗੁਰਦੁਆਰਿਆ ਦੀ ਮਰਯਾਦਾ ਵਿੱਚ ਇਕਸਾਰਤਾ ਲਿਆਉਣ ਲਈ ਹਰਿਆਣਾ ਸੂਬੇ ਦੇ ਸਾਰੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਕਾਲ ਤੱਖਤ ਸਾਹਿਬ ਤੋਂ ਪ੍ਰਵਾਣਿਤ ‘ਸਿੱਖ ਰਹਿਤ ਮਰਿਆਦਾ’ ਲਾਗੂ ਕਰਨ ਅਤੇ ਯੋਗ ਸੇਵਾਦਾਰ, ਗ੍ਰੰਥੀ, ਰਾਗੀ, ਢਾਡੀ, ਕਥਾਵਾਚਕ, ਪ੍ਰਚਾਰਕ ਅਤੇ ਪ੍ਰਬੰਧਕੀ ਢਾਂਚਾਂ ਤਿਆਰ ਕੀਤਾ ਜਾਵੇਗਾ।ਇੱਕ ਸਵਾਲ ਦੇ ਜ਼ਵਾਬ ਵਿੱਚ ਉਹਨਾਂ ਦਸਿਆ ਕਿ ਹਰ ਇੱਕ ਜ਼ੋਨ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸਜਣ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਪਰਪੱਕ ਗੁਰਸਿੱਖਾਂ ਨੂੰ ਅਤੇ ਲੋਕਲ ਗੁਰਦੁਆਰਾ ਸਾਹਿਬਾਨ ਪ੍ਰਬੰਧਕਾਂ, ਸਿੰਘ ਸਭਾਵਾਂ ਦੇ ਨੁਮਾਇੰਦਿਆ ਨੂੰ ਵੀ ਐਕਟ ਨਿਯਮਾਂ ਅਨੁਸਾਰ ਗੁਰਦੁਆਰਾ ਸੰਘਰਸ਼ ਨਾਲ ਜੁੜੇ ਮੈਂਬਰਾਂ ਨੂੰ ਨਾਲ ਜੋੜਣ ਦਾ ਯਤਨ ਕੀਤਾ ਜਾਵੇ।ਇਸ ਤੋਂ ਇਲਾਵਾ ਸੂਬੇ ਵਿੱਚ ਧਰਮ ਪ੍ਰਚਾਰ ਲਹਿਰ ਦੇ ਪ੍ਰਚਾਰ-ਪ੍ਰਸਾਰ ਲਈ ਵੱਖੋ-ਵੱਖ ਸੰਭਾਵਿਤ ਜ਼ੋਨ 1. ਜ਼ਿਲਾ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ), ਸੰਭਾਵਿਤ ਜ਼ੋਨ 2. ਜ਼ਿਲਾ ਫਰੀਦਾਬਾਦ, ਗੁਰੂਗ੍ਰਾਮ, ਪਲਵਲ, ਨੂੰਹ, ਰਿਵਾੜੀ, ਭਿਵਾਨੀ, ਮਹਿੰਦਰਗੜ੍ਹ, ਝੱਜਰ, ਚਰਖੀ ਦਾਦਰੀ, ਸੰਭਾਵਿਤ ਜ਼ੋਨ 3. ਜ਼ਿਲਾ ਸਿਰਸਾ, ਫਤਿਹਾਬਾਦ, ਹਿਸਾਰ, ਰੋਹਤਕ, ਜੀਂਦ, ਸੋਨੀਪਤ, ਪਾਨੀਪਤ ਕੀਤੇ ਜਾਣਗੇ।ਉਹਨਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੰੁ ਅਪੀਲ ਕੀਤੀ ਕਿ ਗੁਰਦੁਆਰਾ ਪ੍ਰਬੰਧ ਨੰੁ ਸੂਚਾਰੂ ਰੂਪ ਨਾਲ ਚਲਾਉਣ ਲਈ ਗੁਰਬਾਣੀ ਵਾਕ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ’ ਅਨੁਸਾਰ ਆਪਸੀ ਮਿਲਵਰਤਨ ਤੇ ਸਹਿਯੋਗ ਨਾਲ ਯਤਨ ਕਰੀਏ। ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਮੀਤ ਸਕੱਤਰ ਮੋਹਨਜੀਤ ਸਿੰਘ ਪਾਨੀਪਤ, ਬੀਬੀ ਰਵਿੰਦਰ ਕੌਰ, ਜਸਵੰਤ ਸਿੰਘ ਕੁਰੂਕਸ਼ੇਤਰ, ਗੁਰਬਖਸ਼ ਸਿੰਘ ਯਮੁਨਾਨਗਰ, ਰਮਣੀਕ ਸਿੰਘ ਪੰਚਕੂਲਾ, ਜਗਸੀਰ ਸਿੰਘ ਮਾਂਗੇਆਣਾ, ਵਿਨਰ ਸਿੰਘ ਅੰਬਾਲਾ ਹਾਜਿਰ ਸੀ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੀ ਹੋਈ ਪਲੇਠੀ ਮੀਟਿੰਗ
8 Views