ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਲਈ ਪ੍ਰਕ੍ਰਿਆ ਸ਼ੁਰੂ, ਪਤਿਤ ਸਿੱਖ ਨਹੀਂ ਬਣ ਸਕੇਗਾ ਵੋਟਰ

0
103
0

ਵੋਟਰ ਬਣਨ ਲਈ 1 ਸਤੰਬਰ ਤੋਂ 30 ਸਤੰਬਰ ਦੇ ਵਿਚ ਕਰਵਾਏ ਜਾ ਸਕਦੇ ਹਨ ਨਾਮ ਰਜਿਸਟਰਡ-ਜਸਟਿਸ ਭੱਲਾ
ਚੰਡੀਗੜ੍ਹ, 21 ਅਗਸਤ: ਹਰਿਆਣਾ ’ਚ ਕੁੱਝ ਸਾਲ ਪਹਿਲਾਂ ਹੋਂਦ ਵਿਚ ਆਈ ਗੁਰੂਦੁਆਰਾ ਪ੍ਰਬੰਧਕ ਕਮੇਟੀ ਲਈ ਚੋਣ ਪ੍ਰੀਕ੍ਰਿਆ ਸ਼ੁਰੂ ਹੋ ਗਈ ਹੈ। ਕਮੇਟੀ ਦੀ ਚੋਣ ਲਈ ਨਿਯੁਕਤ ਕੀਤੇ ਚੋਣ ਕਮਿਸ਼ਨਰ ਜਸਟਿਸ ਐਚ.ਐਸ ਭੱਲਾ ਨੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਦੀ ਵੋਟਰ ਸੂਚੀ ’ਚ ਅਪਣਾ ਨਾਮ ਰਜਿਸਟਰ ਕਰਵਾਉਣ ਲਈ ਯੋਗ ਵੋਟਰਾਂ ਨੂੰ 1 ਸਤੰਬਰ ਤੋਂ 30 ਸਤੰਬਰ 2023 ਤੱਕ ਅਪਣੇ ਹਲਕੇ ਦੇ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਦਾ ਵੱਡਾ ਐਲਾਨ, ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਿਲੇਗੀ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ

ਗੌਰਤਲਬ ਹੈ ਕਿ ਲੰਘੀ 28 ਜੁਲਾਈ ਨੂੰ ਚੋਣ ਕਮਿਸ਼ਨਰ ਦੇ ਆਦੇਸ਼ਾਂ ਬਾਅਦ ਚੋਣ ਲਈ ਬਕਾਇਦਾ ਅਧਿਕਾਰਕ ਗਜਟ ਪ੍ਰਕਾਸ਼ਿਤ ਕਰਦਿਆਂ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਰਾਜ ਨੂੰ 40 ਵਾਰਡਾਂ ਵਿਚ ਵੰਡਿਆ ਗਿਆ ਸੀ। ਜਿਸਤੋਂ ਬਾਅਦ ਹੁਣ ਚੋਣ ਕਮਿਸ਼ਨਰ ਵਲੋਂ 17 ਅਗਸਤ ਨੂੰ ਨੋਟੀਫਿਕੇਸ਼ਨ ਰਾਹੀਂ ਇੰਨ੍ਹਾਂ ਚੋਣ ਹਲਕਿਆਂ ਵਿਚ ਚੋਣ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਚੋਣ ਕਮਿਸ਼ਨਰ ਜਸਟਿਸ ਭੱਲਾ ਨੇ ਇੱਥੇ ਜਾਰੀ ਬਿਆਨ ਵਿਚ ਦਸਿਆ ਕਿ ਹਰਿਆਦਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੂਚੀ ਵਿਚ ਨਾਮ ਰਜਿਸਟਰੇਸ਼ਨ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ.ਵੱਲੋੰ ਮੋਰਚੇ ਦੇ ਆਗੂਆਂ ਨਾਲ਼ ਕੀਤੀ ਮੀਟਿੰਗ ਰਹੀ ਬੇਸਿੱਟਾ

ਇਸਤੋਂ ਇਲਾਵਾ ਵੋਟਰ ਸੂਚੀ ਵਿਚ ਨਾਮ ਦਰਜ਼ ਕਰਵਾਉਣ ਲਈ ਬਿਨੈ ਪੱਤਰ ਗ੍ਰਾਮੀਣ ਖੇਤਰ ਵਿਚ ਪਟਵਾਰੀ ਅਤੇ ਸ਼ਹਿਰੀ ਖੇਤਰ ਵਿਚ ਨਗਰਪਾਲਿਕਾ ਸਮਿਤੀ/ਪਰਿਸ਼ਦ/ਨਿਗਮ ਦੇ ਸਕੱਤਰ ਦੇ ਕੋਲ ਉਪਲਬਧ ਹਨ। ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੂਚੀ ਵਿਚ ਨਾਂਅ ਦਰਜ ਕਰਾਉਣ ਲਈ ਇਹ ਜਰੂਰੀ ਹੈ ਕਿ ਵੋਟਰ ਸੂਚੀ ਵਿਚ ਅਪਣਾ ਨਾਮ ਦਰਜ਼ ਕਰਵਾਉਣ ਦਾ ਇੱਛੁਕ ਵਿਅਕਤੀ ਸਿੱਖ ਹੋਵੇ ਅਤੇ ਉਹ ਪਤਿਤ ਹੈ ਜਾਂ ਅਪਣੀ ਦਾੜੀ ਕੇਸ ਕੱਟਦਾ ਜਾਂ ਕੱਟਵਾਉਂਦਾ ਹੈ, ਤੰਬਾਕੂ , ਕੁਠਾ (ਹਲਾਲ ਮਾਸ) ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੈ, ਉਹ ਕਮੇਟੀ ਦਾ ਵੋਟਰ ਨਹੀਂ ਬਣ ਸਕਦਾ। ਇਸਤੋਂ ਇਲਾਵਾ ਘੱਟ ਤੋਂ ਘੱਟ 6 ਮਹੀਨੇ ਤੋਂ ਉਸ ਵਾਰਡ ਦਾ ਨਿਵਾਸੀ ਰਿਹਾ ਹੋਵੇ ਤੇ ਉਸਦੀ ਉਮਰ 18 ਸਾਲ ਤੋਂ ਘੱਟ ਨਾ ਹੋਵੇ।

 

 

0

LEAVE A REPLY

Please enter your comment!
Please enter your name here