ਸੁਖਜਿੰਦਰ ਮਾਨ
ਬਠਿੰਡਾ, 16 ਮਈ: ਜਿਲਾ ਸਿਹਤ ਵਿਭਾਗ ਵੱਲੋਂ ਕੌਮੀ ਡੇਂਗੂ ਦਿਵਸ ਮਨਾਇਆ ਗਿਆ। ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਅਨੁਪਮਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲਾ ਪ੍ਰੋਗਰਾਮ ਅਫਸਰ ਡਾ. ਮਯੰਕਜੋਤ ਸਿੰਘ ਦੀ ਯੋਗ ਅਗਵਾਈ ਹੇਠ ਇਸ ਮੌਕੇ ਡੇਂਗੂ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ । ਡੇਂਗੂ ਦੀ ਜਾਣਕਾਰੀ ਦੇਣ ਸਬੰਧੀ ਨਰਸਿੰਗ ਸਕੂਲ ਸਿਵਲ ਹਸਪਤਾਲ ਬਠਿੰਡਾ ਵਿਖੇ ਟਰੇਨੀ ਵਿਦਿਆਰਥੀਆਂ ਲਈ ਸੈਂਸਟਾਈਜੇਸ਼ਨ ਵਰਕਸ਼ਾਪ ਵੀ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਮੱਘਰ ਸਿੰਘ ਏ.ਐਮ.ੳ., ਰਮੇਸ਼ ਕੁਮਾਰ ਏ.ਐਮ.ੳ., ਹਰਜੀਤ ਸਿੰਘ, ਜਸਵਿੰਦਰ ਸ਼ਰਮਾ, ਨਰਦੇਵ ਸਿੰਘ, ਸੁਖਦੇਵ ਸਿੰਘ ਅਤੇ ਸੁਖਪਾਲ ਸਿੰਘ ਐਸ.ਆਈ. ਨੇ ਭਾਗ ਲਿਆ । ਇਸ ਤੋਂ ਇਲਾਵਾ ਵਰਿੰਦਰ ਸਿੰਘ, ਜੌਨੀ ਕੁਮਾਰ ਸਿਹਤ ਸੁਪਰਵਾਈਜਰ ਅਤੇ ਜਤਿੰਦਰ ਸਿੰਘ ਇੰਸੈਕਟ ਕੁਲੈਕਟਰ ਨੇ ਵੀ ਸਮਹੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਡੇਂਗੂ ਬਿਮਾਰੀ ਦੇ ਕਾਰਣ, ਲੱਛਣ ਅਤੇ ਇਲਾਜ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਇਸ ਮੌਕੇ ਉਹਨਾਂ ਨੂੰ ਫੀਲਡ ਵਿਚੋਂ ਇਕੱਤਰ ਕੀਤਾ ਲਾਰਵਾ ਵੀ ਦਿਖਾਇਆ ਗਿਆ ।ਇਸ ਤੋਂ ਇਲਾਵਾ ਡਾ. ਮਯੰਕਜੋਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ 16 ਟੀਮਾਂ ਰਾਹੀਂ ਸਰਵੇਲੈਂਸ ਕਰਵਾਇਆ ਜਾ ਰਿਹਾ ਹੈ । ਡੇਂਗੂ ਦਾ ਲਾਰਵਾ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਤੱਕ ਸ਼ਹਿਰ ਵਿੱਚੋਂ 21 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ । ਹੁਣ ਤੱਕ 61 ਲੋਕਾਂ ਦੀ ਡੇਂਗੂ ਬੁਖਾਰ ਲਈ ਖੂਨ ਦੀ ਜਾਂਚ ਕੀਤੀ ਗਈ ਜੋ ਕਿ ਸਾਰੇ ਨੈਗੇਟਿਵ ਪਾਏ ਗਏ । ਇਸ ਤੋਂ ਇਲਾਵਾ ਬਠਿੰਡਾ ਜਿਲੇ ਸਾਰੇ ਸਿਹਤ ਬਲਾਕਾਂ ਵਿੱਚ ਵੀ ਡੇਂਗੂ ਸਬੰਧੀ ਗਤੀਵਿਧੀਆਂ ਜਾਰੀ ਹਨ ਅਤੇ ਸਮੁੱਚੇ ਮਲਟੀਪਰਪਜ਼ ਸਿਹਤ ਕਾਮੇ ਪੂਰੀ ਤਨਦੇਹੀ ਨਾਲ ਇਸ ਕੰਮ ਵਿੱਚ ਲੱਗੇ ਹੋਏ ਹਨ । ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ, ਸੁਚੇਤ ਕਰਨ ਲਈ ਲੋਕਾਂ ਨੂੰ ਪੈਂਫਲਿਟ ਵੰਡੇ ਜਾ ਰਹੇ ਹਨ ਅਤੇ ਜਨਤਕ ਥਾਵਾਂ ਤੇ ਲੋਕਾਂ ਨਾਲ ਸਿਹਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਡੇਂਗੂ ਬੁਖਾਰ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ । ਮਿਉਂਸਪਲ ਕਾਰਪੋਰੇਸ਼ਨ ਅਤੇ ਲੋਕਲ ਬਾਡੀਜ਼ ਵਿਭਾਗ ਨਾਲ ਤਾਲਮੇਲ ਕਰਕੇ ਸਹਿਰੀ ਖੇਤਰਾਂ ਵਿੱਚ ਫੌਗਿੰਗ ਕਰਵਾਈ ਜਾ ਰਹੀ ਹੈ ਅਤੇ ਨਾਲ ਖੜੇ ਪਾਣੀ ਵਿੱਚ ਲਾਰਵਾਸਾਈਡਲ ਵੀ ਪਾਇਆ ਜਾ ਰਿਹਾ ਹੈ । ਡਾ. ਮਯੰਕਜੋਤ ਸਿੰਘ ਨੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ-ਕਰਮਚਾਰੀਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕਿ ਡੇਂਗੂ ਬੁਖਾਰ ਦੇ ਖਾਤਮੇ ਲਈ ਸਿਹਤ ਵਿਭਾਗ ਬਠਿੰਡਾ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ।
ਜ਼ਿਲ੍ਹਾ ਸਿਹਤ ਵਿਭਾਗ ਵਲੋਂ ਡੇਂਗੂ ਦੀ ਜਾਗਰੂਕਤਾ ਸਬੰਧੀ ਪੋਸਟਰ ਰਿਲੀਜ਼
6 Views