11 ਸਤੰਬਰ ਤੋਂ ਸ਼ੁਰੂ ਹੋਵੇਗੀ ਮਿਸ਼ਨ ਇੰਦਰਧਨੁਸ਼ ਮੁਹਿੰਮ
ਬਠਿੰਡਾ, 24 ਅਗਸਤ : ਟੀਕਾਕਰਨ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ, ਜਿਸਦੇ ਚੱਲਦੇ 0-5 ਸਾਲ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਬਹੁਤ ਜ਼ਰੂਰੀ ਹੈ ਕਿਉਂਕਿ ਟੀਕੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਰੱਖਿਆ ਕਰਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਮਿਸ਼ਨ ਇੰਦਰਧਨੁਸ਼ ਸੰਬੰਧੀ ਹੋਈ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 0-5 ਸਾਲ ਦੇ ਹਰ ਬੱਚੇ ਦਾ ਸੰਪੂਰਨ ਟੀਕਾਕਰਨ ਸੁਨਿਸ਼ਚਿਤ ਲਈ ਤਿੰਨ ਪੜਾਵਾਂ ਵਿੱਚ ਮਿਸ਼ਨ ਇੰਦਰਧਨੁਸ਼ ਚਲਾਇਆ ਜਾ ਰਿਹਾ।
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2: ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ’ਚ ਖੇਡਣਗੇ ਵਾਲੀਬਾਲ ਦਾ ਮੈਚ
11 ਸਤੰਬਰ ਤੋਂ 16 ਸਤੰਬਰ, 9 ਅਕਤੂਬਰ 14 ਅਤੇ 20 ਨਵੰਬਰ 25 ਨਵੰਬਰ ਤੱਕ ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਤਹਿਤ 0-5 ਸਾਲ ਦੇ ਅਜਿਹੇ ਬੱਚੇ ਕਵਰ ਕੀਤੇ ਜਾਣਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਸੰਪੂਰਨ ਟੀਕਾਕਰਨ ਤਂੋ ਵਾਂਝੇ ਰਹਿ ਗਏ ਹਨ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਇਸ ਮੌਕੇ ’ਤੇ ਬੀ.ਈ.ਈ ਨੂੰ ਇਸ ਪ੍ਰੋਗਰਾਮ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੁਹਿੰਮ ਨੂੰ ਸਫਲ ਕਰਨ ਲਈ ਪ੍ਰੇਰਨਾ ਦਿੱਤੀ।
ਜੀਐਸਟੀ ਚੋਰੀ ਰੋਕਣ ਲਈ 2 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੌਰਾਨ 107 ਵਾਹਨ ਜ਼ਬਤ-ਹਰਪਾਲ ਸਿੰਘ ਚੀਮਾ
ਉਨ੍ਹਾਂ ਇਸ ਮੌਕੇ ਮਿਸ਼ਨ ਇੰਦਰਧਨੁਸ਼ ਤਹਿਤ ਹੱੈਡ ਕਾਊਂਟ ਸਰਵੇ, ਸੈਸ਼ਨ ਸਾਈਟ, ਪਲਾਨਿੰਗ ਬਾਰੇ ਜਾਣਕਾਰੀ ਦਿੱਤੀ ਤੇ ਟੀਕਾਕਰਨ ਲਈ ਲਾਭਪਾਤਰੀ ਦੀ ਐਂਟਰੀ ਯੂ-ਵਿਨ ਪੋਰਟਲ ’ਤੇ ਯਕੀਨੀ ਬਣਾਉਣ ਲਈ ਕਿਹਾ।ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵਲੋਂ ਮਿਸ਼ਨ ਇੰਦਰਧਨੁਸ਼ ਸਬੰਧੀ ਪੋਸਟਰ ਅਤੇ ਬੈਨਰ ਵੀ ਜਾਰੀ ਕੀਤਾ। ਇਸ ਮੌਕੇ ਡੀ.ਐਚ.ਓ ਡਾ. ਊਸ਼ਾ ਗੋਇਲ, ਡਾ. ਮਯੰਕਜੋਤ, ਨਰਿੰਦਰ ਕੁਮਾਰ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ, ਬੀ.ਈ.ਈ ਗਗਨਦੀਪ ਭੁੱਲਰ, ਪਵਨਜੀਤ ਕੌਰ, ਬਲਦੇਵ ਸਿੰਘ, ਨਵੀ ਸਿੰਘ ਡਬਲਿਊ. ਏ ਹਾਜ਼ਰ ਸਨ।
Share the post "0-5 ਸਾਲ ਦੇ ਬੱਚਿਆਂ ਦਾ ਹੋਏਗਾ ਸੰਪੂਰਨ ਟੀਕਾਕਰਨ : ਡਾ ਤੇਜਵੰਤ ਸਿੰਘ ਢਿੱਲੋਂ"