ਚੰਡੀਗੜ੍ਹ, 24 ਸਤੰਬਰ: ਪਿਛਲੇ ਕੁੱਝ ਦਹਾਕਿਆਂ ਤੋਂ ਕਾਰਾਂ ’ਤੇ ਲੱਗਣ ਵਾਲੇ ਛੋਟੇ ਨੰਬਰਾਂ ਨੂੰ ਖ਼ਰੀਦਣ ਦੀ ਖ਼ਾਹਸ ਲੋਕਾਂ ਵਿਚ ਬਦਸਤੂਰ ਜਾਰੀ ਹੈ। ਹੁਣ ਚੰਡੀਗੜ ਵਿਚ ਵੀ ਹੋਈ ਵੀਵੀਆਈਪੀ ਨੰਬਰਾਂ ਦੀ ਬੋਲੀ ਵਿਚ ਟ੍ਰਾਂਸਪੋਰਟ ਵਿਭਾਗ ਨੂੰ ਕਰੋੜਾਂ ਰੁਪਏ ਦੀ ਵੱਟਤ ਹੋਈ ਹੈ। ਅੰਕੜਿਆਂ ਮੁਤਾਬਕ ਬੀਤੇ ਕੱਲ ਚੰਡੀਗੜ੍ਹ ਦੇ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵੱਲੋਂ ਕਰਵਾਈ ਬੋਲੀ ਦੌਰਾਨ CH01-CW ਸੀਰੀਜ਼ ਦਾ 0001 ਨੰਬਰ ਸਾਢੇ 16 ਲੱਖ ਰੁਪਏ ਵਿਚ ਵਿਕਿਆ ਹੈ। ਅਥਾਰਟੀ ਦੇ ਸੂਤਰਾਂ ਮੁਤਾਬਕ ਇਸ ਨੰਬਰ ਲਈ ਕਾਫ਼ੀ ਫ਼ਸਵੀਂ ਬੋਲੀ ਹੋਈ।
ਮੰਤਰੀ ਮੰਡਲ ਤੋਂ ਬਾਅਦ ਮਾਨ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਰੱਦੋਬਦਲ
ਹਾਲਾਂਕਿ ਇਸਤੋਂ ਬਾਅਦ 2 ਜਾਂ 3 ਨੰਬਰ ਦੀ ਬਜਾਏ ਲੋਕਾਂ ਵੱਲੋਂ 9 ਨੰਬਰ ਪਸੰਦ ਕੀਤਾ ਗਿਆ। ਜਿਸਦੇ ਬਦਲੇ ਅਥਾਰਟੀ ਨੂੰ ਦਸ ਲੱਖ ਰੁਪਏ ਮਿਲੇ। ਇਸੇ ਤਰ੍ਹਾਂ 5 ਨੰਬਰ 9,98,000 ਅਤੇ 7 ਨੰਬਰ 7 ਲੱਖ 7 ਹਜ਼ਾਰ ਦਾ ਵਿਕਿਆ। ਸਭ ਤੋਂ ਮਹਿੰਗੇ ਵਿਕਣ ਵਾਲੇ 10 ਨੰਬਰਾਂ ਵਿਚ 3 ਨੰਬਰ ਦੀ ਬੋਲੀ 6 ਲੱਖ 1 ਹਜ਼ਾਰ ਅਤੇ 2 ਨੰਬਰ ਸਵਾ ਪੰਜ ਲੱਖ ਵਿਚ ਵਿਕਿਆ। ਇਸਤੋਂ ਬਾਅਦ 8 ਨੰਬਰ 4 ਲੱਖ 15 ਹਜ਼ਾਰ ਅਤੇ 33 ਨੰਬਰ 3 ਲੱਖ 15 ਹਜ਼ਾਰ ਵਿਚ ਵਿਕਿਆ। ਜਦੋਂਕਿ 6 ਨੰਬਰ 3 ਲੱਖ 1 ਹਜ਼ਾਰ ਅਤੇ 15 ਨੰਬਰ 2 ਲੱਖ 76 ਹਜ਼ਾਰ ਰੁਪਏ ਵਿਚ ਵਿਕਿਆ।