ਜਗਜੀਤ ਸਿੰਘ ਡੱਲੇਵਾਲ ਦੀ ਹਿਮਾਇਤ ’ਚ 111 ਹੋਰ ਕਿਸਾਨ ਬੈਠੇ ਮਰਨ ਵਰਤ ’ਤੇ

0
129

 👉ਹਰਿਆਣਾ ਪੁਲਿਸ ਭਾਰੀ ਗਿਣਤੀ ’ਚ ਤੈਨਾਤ
ਪਟਿਆਲਾ, 15 ਜਨਵਰੀ: ਕਿਸਾਨੀ ਮੰਗਾਂ ਨੂੰ ਲੈ ਕੇ ਜਿੱਥੇ ਪਿਛਲੇ 51ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ, ਉਥੇ ਉਨ੍ਹਾਂ ਦੇ ਸਮਰਥਨ ਵਿਚ ਅੱਜ ਬੁੱਧਵਾਰ ਤੋਂ 111 ਹੋਰ ਕਿਸਾਨਾਂ ਨੇ ਮਰਨ ਵਰਤ ’ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ। ਸ਼ਾਂਤਮਈ ਤਰੀਕੇ ਨਾਲ ਖ਼ਨੌਰੀ ਬਾਰਡਰ ’ਤੇ ਪੁੱਜੇ ਇੰਨ੍ਹਾਂ ਕਿਸਾਨਾਂ ਦੇ ਗਲਾਂ ਵਿਚ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਅਸੀਂ ਸਹੀਦੀਆਂ ਦੇਵਾਂਗੇ, ਲਿਖੀਆਂ ਹੋਈਆਂ ਤਖ਼ਤੀਆਂ ਲਟਕਾਈਆਂ ਹੋਈਆਂ ਸਨ। ਉਧਰ ਕਿਸਾਨਾਂ ਵੱਲੋਂ ਹਰਿਆਣਾ ਸਰਕਾਰ ਦੁਆਰਾ ਲਗਾਈਆਂ ਰੋਕਾਂ ਕੋਲ ਮਰਨ ਵਰਤ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਅੱਜ ਇਹ ਰੋਕਾਂ ਟੱਪ ਕੇ ਸੈਕੜਿਆਂ ਦੀ ਤਾਦਾਦ ਵਿਚ ਹਰਿਆਣਾ ਪੁਲਿਸ ਇੱਧਰਲੇ ਪਾਸੇ ਤੈਨਾਤ ਕੀਤੀ ਗਈ।

ਇਹ ਵੀ ਪੜ੍ਹੋ PRTC ਦੀ ਚੱਲਦੀ ਬੱਸ ਵਿਚੋਂ ਔਰਤ ਤਾਕੀ ਵਿਚੋਂ ਡਿੱਗੀ, ਹੋਈ ਮੌ+ਤ, ਬੱਚੀ ਜਖ਼ਮੀ

ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਿਸਾਨ ਆਗੂਆਂ ਨੂੰ ਇਸ ਗੱਲ ਲਈ ਮਨਾਇਆ ਜਾ ਰਿਹਾ ਸੀ ਕਿ ਉਹ ਹਰਿਆਣਾ ਵਾਲੇ ਇਲਾਕੇ ਦੀ ਥਾਂ ਪੰਜਾਬ ਵਿਚ ਹੀ ਆਪਣਾ ਮਰਨ ਵਰਤ ਸ਼ੁਰੂ ਕਰਨ। ਇਸ ਗੱਲ ਨੂੰ ਲੈ ਕੇ ਕਾਫ਼ੀ ਤਨਾਅ ਬਣਿਆ ਹੋਇਆ ਸੀ। ਉਂਝ ਮਰਨ ਵਰਤ ’ਤੇ ਬੈਠ ਰਹੇ ਕਿਸਾਨਾਂ ਵੱਲੋਂ ਪੂਰੀ ਤਰ੍ਹਾਂ ਸ਼ਾਂਤੀ ਰੱਖੀ ਹੋਈ ਸੀ। ਜਿਸਤੋਂ ਬਾਅਦ ਸਰਹੱਦ ਦੇ ਨੇੜੇ ਹੀ ਕਿਸਾਨ ਮਰਨ ਵਰਤ ’ਤੇ ਬੈਠੇ ਗਏ ਸਨ। ਉਧਰ ਪੰਜਾਬ ਸਰਕਾਰ ਵੱਲੋਂ ਵੀ ਹੁਣ ਬਾਰਡਰ ’ਤੇ ਹੋਰ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਉਂਝ ਪਹਿਲਾਂ ਹੀ ਖ਼ਨੌਰੀ ਬਾਰਡਰ ਦੇ ਨਜ਼ਦੀਕ ਮੈਡੀਕਲ ਟੀਮਾਂ ਤੋਂ ਇਲਾਵਾ ਇੱਕ ਆਰਜ਼ੀ ਹਸਪਤਾਲ ਬਣਾਇਆ ਹੋਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here