ਜਿ਼ਲ੍ਹੇ ਦੀਆਂ ਯੋਗਸ਼ਾਲਾਵਾਂ ਵਿੱਚ ਲਗਾਈਆਂ ਜਾ ਰਹੀਆਂ ਹਨ ਰੋਜਾਨਾ 118 ਕਲਾਸਾਂ-ਯੋਗਾ ਕੋਆਰਡੀਨੇਟਰ

0
129
+1

Muktsar News:ਜਿ਼ਲ੍ਹੇ ਦੇ ਯੋਗਾ ਕੋਆਰਡੀਨੇਟਰ ਸੰਜੈ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਸੀ ਐਮ ਦੀ ਯੋਗਸ਼ਾਲਾ ਦੇ ਬੈਨਰ ਹੇਠ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ—ਵੱਖ ਥਾਵਾਂ ਤੇ ਲੋਕਾਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਹ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਣ। ਕੋਆਰਡੀਨੇਟਰ ਅਨੁਸਾਰ ਜਿ਼ਲ੍ਹੇ ਵਿੱਚ 21 ਮਾਹਿਰ ਯੋਗ ਟਰੇਨਰਾਂ ਵਲੋਂ ਯੋਗਸ਼ਾਲਾ ਵਿੱਚ 118 ਰੋਜਾਨਾਂ ਕਲਾਸਾ ਲਗਾ ਕੇ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਕੋਟਭਾਈ, ਮੰਡੀ ਲੱਖੇਵਾਲੀ, ਰਾਮਗੜ੍ਹ ਚੁੰਘਾ ਅਤੇ ਮਦਰਸਾ ਪਿੰਡ ਲੋਕਾਂ ਨੂੰ ਸਰੀਰਕ ਅਭਿਆਸ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ  ਬਾਬਾ ਫ਼ਰੀਦ ਗਰੁੱਪ ’ਚ ਹੋਈ ਲੜਾਈ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਵੱਲੋਂ ਪਰਚਾ ਦਰਜ਼

ਉਹਨਾਂ ਦਸਿਆ ਕਿ ਪੰਜਾਬ ਸਰਕਾਰ ਨੇ ਹੈਲਪਲਾਈਨ ਨµਬਰ 76694—00500 ਸਥਾਪਿਤ ਕੀਤਾ ਹੈ, ਜਿਸ ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ।ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹਲੇ ਜਾਂ ਕਿਸੇ ਵੀ ਕਾਲੋਨੀ ਵਿਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ। ਮਾਹਿਰ ਯੋਗ ਟ੍ਰੇਨਰ ਉਨ੍ਹਾਂ ਨੂੰ ਖੁਲ੍ਹੇ ਪਾਰਕਾਂ ਤੇ ਹੋਰ ਸਾਂਝੀ ਥਾਵਾਂ ਤੇ ਮੁਫਤ ਯੋਗ ਕਲਾਸਾਂ ਦੇਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here