Punjab News: police promotion; ਪੰਜਾਬ ਸਰਕਾਰ ਨੇ ਸੂਬੇ ਦੇ ਸੀਨੀਅਰ ਆਈਪੀਐਸ (IPS) ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਡੀਆਈਜੀ(DIG) ਵਜੋਂ ਤਰੱਕੀ ਦਿੱਤੀ ਹੈ। ਇੰਨ੍ਹਾਂ ਅਫ਼ਸਰਾਂ ਨੂੰ 13ਏ ਪੇਅ ਮੈਟਰਿਕਸ ਦਾ ਸਕੇਲ ਦਿੱਤਾ ਗਿਆ ਹੈ।ਇਹ ਸਾਰੇ ਅਫ਼ਸਰ ਸਾਲ 2011 ਅਤੇ 2012 ਬੈਚ ਦੇ ਆਈਪੀਐਸ(IPS)ਅਧਿਕਾਰੀ ਹਨ। ਤਰੱਕੀ ਪਾਉਣ ਵਾਲੇ ਅਫ਼ਸਰਾਂ ਵਿਚ ਬਠਿੰਡਾ ਦੇ ਮਿਹਨਤੀ ਤੇ ਇਮਾਨਦਾਰ ਐਸਐਸਪੀ(SSP) ਅਮਨੀਤ ਕੋਂਡਲ ਅਤੇ ਰੂਪਨਗਰ ਦੇ ਐਸਐਸਪੀ (SSP) ਗੁਲਨੀਤ ਸਿੰਘ ਖੁਰਾਣਾ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਠਿੰਡਾ ‘ਚ ਲਹਿਰਾਉਣਗੇ ਤਿਰੰਗਾ
ਇਸਤੋਂ ਇਲਾਵਾ ਹੋਰਨਾਂ ਅਫ਼ਸਰਾਂ ਵਿਚ ਸਨੇਹਦੀਪ ਸ਼ਰਮਾ, ਸੰਦੀਪ ਗੋਇਲ , ਜਸਦੇਵ ਸਿੰਘ ਸਿੱਧੂ, ਧਰੁਵ ਦਹੀਆ,ਸੰਦੀਪ ਕੁਮਾਰ ਗਰਗ, ਅਖਿਲ ਚੌਧਰੀ,ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ,ਸਰਬਜੀਤ ਸਿੰਘ ਤੇ ਹਰਪ੍ਰੀਤ ਸਿੰਘ ਜੱਗੀ ਸ਼ਾਮਲ ਹਨ। ਇਸਤੋਂ ਇਲਾਵਾ ਡੀਆਈਜੀ ਰੈਂਕ ਦੇ ਚਾਰ ਅਧਿਕਾਰੀਆਂ ਨੂੰ ਬਤੌਰ ਆਈਜੀ ਵੀ ਤਰੱਕੀ ਦਿੱਤੀ ਗਈ ਹੈ। ਜਿੰਨ੍ਹਾਂ ਦੇ ਵਿਚ ਜਗਦਲੇ ਨਿਲੰਬਾਰੀ ਵਿਜੇ, ਰਾਹੁਲ ਐਸ, ਬਿਕਰਪਾਲ ਸਿੰਘ ਭੱਟੀ ਤੇ ਰਾਜਪਾਲ ਸਿੰਘ ਸ਼ਾਮਲ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













