Bathinda News: MRSPTU ਦੇ ਵੱਖ-ਵੱਖ ਕੋਰਸਾਂ ਦੇ 13 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਡਰਾਈਵ ਰਾਹੀਂ ਟਰਾਈਡੈਂਟ ਗਰੁੱਪ ਅਤੇ ਫਿਟੇਲੋ ਕੰਪਨੀ ਵਿੱਚ ਨੌਕਰੀ ਲਈ ਰੱਖਿਆ ਗਿਆ। ਟਰਾਈਡੈਂਟ ਗਰੁੱਪ ਵਿੱਚ ਚੁਣੇ ਗਏ ਉਮੀਦਵਾਰਾਂ ਵਿੱਚ ਬੀ.ਟੈਕ ਟੈਕਸਟਾਈਲ ਇੰਜੀਨੀਅਰਿੰਗ ਤੋਂ ਮੁਸਕਾਨ ਦੈਮਰੀ, ਵਨੀਤ, ਮਨਦੀਪ ਸਿੰਘ ਅਤੇ ਬੀ.ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਤੋਂ ਮਹਿਕਪ੍ਰੀਤ ਸ਼ਾਮਲ ਹਨ। ਟਰਾਈਡੈਂਟ ਗਰੁੱਪ ਨੇ ਇਹਨਾਂ ਵਿਦਿਆਰਥੀਆਂ ਨੂੰ 12 ਲੱਖ ਸਾਲਾਨਾ ਦਾ ਪਲੇਸਮੈਂਟ ਪੈਕੇਜ ਦਿੱਤਾ।ਫਿਟੇਲੋ ਕੰਪਨੀ ਵਿੱਚ ਚੁਣੇ ਗਏ ਵਿਦਿਆਰਥੀ ਹਨ ਕਸ਼ਿਸ਼ ਗੁਪਤਾ (ਬੀ.ਟੈਕ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ), ਅਮਰਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ(ਐਮ.ਬੀ.ਏ.),
ਇਹ ਵੀ ਪੜ੍ਹੋ ਵਿਜੀਲੈਂਸ ਦੀ ‘ਰੇਡ’ ਪਟਵਾਰੀ ਫ਼ਰਾਰ, ਕਾਰਿੰਦਾ 3,000 ਰੁਪਏ ਰਿਸ਼ਵਤ ਲੈਂਦਾ ਕਾਬੂ
ਵਿਵੇਕ, ਕੇਸ਼ਵ ਚੌਧਰੀ ਅਤੇ ਅਭਿਜੀਤ ਕੁਮਾਰ (ਬੀ. ਫਾਰਮੇਸੀ), ਅਰੁਣ ਬਾਂਸਲ (ਬੀ.ਐੱਸ.ਸੀ. ਫੂਡ ਸਾਇੰਸ ਐਂਡ ਟੈਕਨਾਲੋਜੀ), ਵਿਸ਼ਾਲ ਸਾਗਰ (ਬੀ.ਟੈਕ ਈ.ਸੀ.ਈ.) ਅਤੇ ਜੈਸਮੀਨ (ਐੱਮ.ਸੀ.ਏ.) ਤੋਂ ਸ਼ਾਮਲ ਹਨ।ਵਾਈਸ ਚਾਂਸਲਰ ਪ੍ਰੋ.(ਡਾ.) ਸੰਦੀਪ ਕਾਂਸਲ, ਕੈਂਪਸ ਡਾਇਰੈਕਟਰ ਜੀ.ਜੈਡ.ਐੱਸ.ਸੀ.ਸੀ.ਈ.ਟੀ. ਡਾ. ਸੰਜੀਵ ਅਗਰਵਾਲ ਅਤੇ ਡਾਇਰੈਕਟਰ-ਟਰੇਨਿੰਗ ਅਤੇ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਕਰੀਅਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਾਈਸ ਚਾਂਸਲਰ ਡਾ.ਸੰਦੀਪ ਕਾਂਸਲ ਅਤੇ ਡਾਇਰੈਕਟਰ-ਟਰੇਨਿੰਗ ਐਂਡ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੀਆਂ ਸ਼ਾਖਾਵਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਉਦਯੋਗਾਂ ਵਿੱਚ ਨੌਕਰੀ ਦੇ ਮੌਕੇ ਪ੍ਰਦਾਨ ਹੋ ਰਹੇ ਹਨ।
ਇਹ ਵੀ ਪੜ੍ਹੋ ਕਿਸਾਨੀ ਮੰਗਾਂ; ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਚੰਡੀਗੜ੍ਹ ’ਚ ਮੀਟਿੰਗ ਸ਼ੁਰੂ
ਇੰਜ. ਰੀਤੀਪਾਲ ਸਿੰਘ, ਮੁੱਖੀ ਟੈਕਸਟਾਈਲ ਇੰਜਨੀਅਰਿੰਗ, ਪ੍ਰੋ: ਪਰਮਜੀਤ ਸਿੰਘ, ਮੁੱਖੀ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ, ਡਾ. ਨੀਰਜ ਗਿੱਲ, ਮੁੱਖੀ ਇਲੈਕਟਰੋਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ, ਡਾ. ਅਮਿਤ ਭਾਟੀਆ, ਮੁੱਖੀ ਫਾਰਮਾਸਿਊਟੀਕਲ ਸਾਇੰਸ ਐਂਡ ਟੈਕਨਾਲੋਜੀ, ਡਾ. ਮੁਨੀਸ਼ ਕੁਮਾਰ, ਮੁੱਖੀ ਕੰਪਿਊਟੇਸ਼ਨਲ ਸਾਇੰਸ, ਡਾ. ਕਵਲਜੀਤ ਸਿੰਘ ਸੰਧੂ, ਮੁੱਖੀ ਫੂਡ ਸਾਇੰਸ ਐਂਡ ਟੈਕਨਾਲੋਜੀ ਅਤੇ ਡਾ. ਪ੍ਰਿਤਪਾਲ ਸਿੰਘ ਭੁੱਲਰ, ਮੁੱਖੀ ਯੂਨੀਵਰਸਿਟੀ ਬਿਜਨਸ ਸਕੂਲ ਨੇ ਸਭ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੁਆਰਾ ਆਪਣੀ ਪੇਸ਼ੇਵਰ ਜ਼ਿੰਦਗੀ ਦਾ ਪਹਿਲਾ ਕਦਮ ਚੁੱਕਣ ਲਈ ਪ੍ਰੇਰਿਆ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "MRSPTU ਦੇ 13 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਡਰਾਈਵ ਰਾਹੀਂ ਮਿਲੀ ਨੌਕਰੀ"