ਸੁਖਜਿੰਦਰ ਮਾਨ
ਬਠਿੰਡਾ, 26 ਨਵੰਬਰ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਸ਼ੇਰ ਸਿੰਘ ਖੰਨਾ, ਗੁਰਵਿੰਦਰ ਸਿੰਘ ਪੰਨੂ, ਬਲਿਹਾਰ ਸਿੰਘ, ਰਮਨਪ੍ਰੀਤ ਕੌਰ ਮਾਨ, ਸਿਮਰਨਜੀਤ ਸਿੰਘ ਨੀਲੋ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਕੁਮਾਰ, ਪਵਨਦੀਪ ਸਿੰਘ ਨੇ ਇੱਥੇ ਜਾਰੀ ਬਿਆਨ ਵਿਚ ਦੋਸ ਲਗਾਇਆ ਕਿ ਪੰਜਾਬ ਸਰਕਾਰ ਲਿਖਤੀ ਮੀਟਿੰਗ ਦੇ ਕੇ ਵੀ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਨਹੀਂ ਕਰ ਰਹੀ ਤੇ ਨਾ ਹੀ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਦਾ ਹੱਲ ਕਰ ਰਹੀ। ਇਸ ਦੇ ਉੱਲਟ ਬਾਹਰੋਂ ਭਾਰਤੀ ਕਰਕੇ ਆਉਟਸੋਰਸਡ ਮੁਲਾਜਮਾ ਦੀ ਛਾਂਟੀ ਕੀਤੀ ਜਾ ਰਹੀ ਹੈ ਜਿਸਦੇ ਵਿਰੋਧ ਵਿੱਚ ਮੋਰਚੇ ਵੱਲੋ 15 ਅਤੇ 16 ਨਵੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਕੰਮ ਜਾਮ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗਾਂ ਦਾ ਹਰ ਇੱਕ ਕਾਮਾ ਆਪਣੀ ਛੂੱਟੀ ਦੇ ਕੇ ਤੇ ਮਨਜੂਰੀ ਲੈ ਕੇ ਸਮੂਹਿਕ ਛੁੱਟੀ ਤੇ ਗਿਆ ਸੀ ਤੇ ਕੁੱਝ ਹੈਂਕੜਬਾਜ਼ ਅਧਿਕਾਰੀ ਉਨ੍ਹਾਂ ਦੀ ਗੈਰਹਾਜ਼ਰੀ ਲਗਾ ਰਹੇ ਹਨ ਇਹ ਮੋਰਚੇ ਨਾਲ ਈਰਖਾ ਦੀ ਭਾਵਨਾ ਵਿਚੋਂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਇਸ ਕਾਰਵਾਈ ਨੂੰ ਮੋਰਚਾ ਬਰਦਾਸ਼ਤ ਨਹੀਂ ਕਰੇਗਾ ਤੇ ਇਸ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਸਮੂਹ ਆਉਟਸੋਰਸਡ ਮੁਲਾਜ਼ਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਥਾਵਾਂ ਤੇ ਵੀ ਗੈਰਹਾਜ਼ਰੀ ਲਗਾਈ ਗਈ ਉਹਨਾਂ ਅਧਿਕਾਰੀਆਂ ਨੂੰ ਮਿਲਿਆ ਜਾਵੇ ਤੇ ਤੁਰੰਤ ਹੱਲ ਕਰਨ ਵਾਸਤੇ ਆਖਿਆ ਜਾਵੇ ਤੇ ਜੇ ਅਧਿਕਾਰੀ ਇਸ ਮਸਲੇ ਦਾ ਹੱਲ ਨਹੀਂ ਕਰਦੇ ਉਨ੍ਹਾਂ ਥਾਵਾਂ ਤੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇ।
Share the post "15 ਅਤੇ 16 ਨਵੰਬਰ ਦੀ ਸਮੂਹਿਕ ਛੁੱਟੀ ਦੀ ਗੈਰਹਾਜ਼ਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ :- ਮੋਰਚਾ ਆਗੂ"