
+3
ਚੰਡੀਗੜ੍ਹ, 2 ਫਰਵਰੀ: ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸਵਾ ਦਰਜਨ ਨਾਇਬ ਤਹਿਸੀਲਦਾਰਾਂ ਨੂੰ ਮੁੜ ਕਾਨੂੰਗੋ ਅਤੇ ਸੀਨੀਅਰ ਸਹਾਇਕ ਬਣਾ ਦਿੱਤਾ ਹੈ। ਇੰਨਾਂ ਕਰਮਚਾਰੀਆਂ ਨੂੰ ਪਿਛਲੇ ਸਮਿਆਂ ਦੌਰਾਨ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਬਣਾਇਆ ਗਿਆ ਸੀ। ਇਸ ਸਬੰਧ ਵਿੱਚ ਅੱਜ ਵਿਤ ਕਮਿਸ਼ਨਰ ਮਾਲ ਦੇ ਹੁਕਮਾਂ ਤਹਿਤ ਆਦੇਸ਼ ਜ਼ਾਰੀ ਕੀਤੇ ਗਏ ਹਨ।
ਅਧਿਕਾਰੀਆਂ ਮੁਤਾਬਕ ਇੰਨਾਂ ਨਾਇਬ ਤਹਿਸੀਲਦਾਰਾਂ ਨੂੰ ਇਸ ਆਧਾਰ ‘ਤੇ ਆਰਜ਼ੀ ਤਰੱਕੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਦੀ ਥਾਂ ਸਿੱਧੀ ਭਰਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਮੁੜ ਪਹਿਲੇ ਅਹੁਦਿਆਂ ‘ਤੇ ਵਾਪਸ ਜਾਣਾ ਪਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਨੂੰਗੋ ਅਤੇ ਸੀਨੀਅਰ ਸਹਾਇਕਾਂ ਨੂੰ ਵੀ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਬਣਾਇਆ ਜਾਂਦਾ ਹੈ।
ਜਿੰਨਾ ਨਾਇਬ ਤਹਿਸੀਲਦਾਰਾਂ ਨੂੰ ਮੁੜ ਕਾਨੂੰਗੋ ਤੇ ਸੀਨੀਅਰ ਸਹਾਇਕ ਬਣਾਇਆ ਗਿਆ ਹੈ, ਉਨ੍ਹਾਂ ਦੀ ਲਿਸਟ ਹੇਠਾਂ ਨੱਥੀ ਹੈ।

+3




