ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਗਸਤ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਦੱਸਿਆ ਗਿਆ ਕਿ ਵੱਖ-ਵੱਖ ਪੈਨਸ਼ਨ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਮਿਲਣਾ ਯਕੀਨੀ ਬਣਾਉਣ ਲਈ ਰਾਜ ਵਿੱਚ ਵੱਖ ਵੱਖ ਥਾਵਾਂ ਤੇ 17 ਅਗਸਤ, 2022 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ।ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਸਮਾਜਿਕ ਭਲਾਈ ਸਕੀਮਾਂ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।
ਅੱਜ ਇਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੈਨਸ਼ਨ ਸਕੀਮਾਂ ਦਾ ਲਾਭ ਸਮਾਜ ਦੇ ਜਰੂਰਤਮੰਦ ਨਾਗਰਿਕਾਂ ਨੂੰ ਪਹੁੰਚਾਉਣ ਲਈ 17 ਅਗਸਤ ਨੂੰ ਸਵਿਧਾ ਪੈਨਸਨ ਕੈਂਪ ਲਗਾਏ ਜਾਣਗੇ। ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋ ਬੁਢਾਪਾ ਪੈਨਸਨ, ਵਿਧਵਾ ਪੈਨਸਨ ਆਸਰਿਤ ਬੱਚਿਆਂ ਦੀ ਪੈਨਸਨ ਅਤੇ ਦਿਵਿਆਂਗ ਵਿਅਕਤੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਪੈਨਸਨ ਦਿੱਤੀ ਜਾ ਰਹੀ ਹੈ, ਜਿਸ ਦਾ ਇਸ ਸਮੇਂ 30,67,927 ਲਾਭਪਾਤਰੀ ਲਾਭ ਪ੍ਰਾਪਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋ ਮਹੀਨਾ ਜੁਲਾਈ 2022 ਦੀ ਪੈਨਸਨ ਲਈ 460.00 ਕਰੋੜ ਰੁਪਏ ਦੀ ਰਾਸੀ ਜਾਰੀ ਕੀਤੀ ਗਈ। ਪੈਨਸਨ ਸਕੀਮਾਂ ਦਾ ਲਾਭ ਰਾਜ ਦੇ ਲੋੜਵੰਦ ਨਾਗਰਿਕਾਂ ਤੱਕ ਪਹੰਚਾਉਣ ਲਈ ਵੱਖ ਵੱਖ ਥਾਵਾਂ ਤੇ ਲਗਾਏ ਜਾਣ ਵਾਲੇ ਸੁਵਿਧਾ ਕੈਂਪਾ ਦੀ ਸੁਰੂਆਤ 17 ਅਗਸਤ ਤੋਂ ਕੀਤੀ ਜਾਵੇਗੀ, ਜਿਸ ਅਨੁਸਾਰ ਕੋਈ ਵੀ ਯੋਗ ਨਾਗਰਿਕ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੀਆਂ ਸਰਤਾਂ ਪੂਰੀਆਂ ਕਰਦਾ ਹੋਵੇ ਇਹਨਾਂ ਸੁਵਿਧਾ ਕੈਂਪਾ ਵਿੱਚ ਆ ਕੇ ਆਪਣੀ ਅਰਜੀ ਫਾਰਮ ਜਮਾਂ ਕਰਵਾ ਸਕਦਾ ਹੈ। ਜਿਸ ਅਨੁਸਾਰ ਮੌਕੇ ਤੇ ਹੀ ਮੌਜੂਦ ਅਧਿਕਾਰੀਆਂ ਵੱਲੋਂ ਲੋੜਵੰਦ ਯੋਗ ਵਿਅਕਤੀਆਂ ਦੀ ਪੈਨਸਨ ਮੰਨਜੂਰ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰਾਂ ਹੀ ਮਹੀਨਾ ਅਗਸਤ 2022 ਅਤੇ ਸਤੰਬਰ 2022 ਦੇ ਹਰੇਕ ਹਫਤੇ ਦੇ ਬੁੱਧਵਾਰ ਵਾਲੇ ਦਿਨ ਰਾਜ ਵਿੱਚ ਵੱਖ ਵੱਖ ਥਾਂਵਾ ਤੇ ਸੁਵਿਧਾ ਕੈਂਪ ਲਗਾਏ ਜਾਣਗੇ।
17 ਅਗਸਤ ਨੂੰ ਲੱਗਣਗੇ ਸੁਵਿਧਾ ਪੈਨਸਨ ਕੈਂਪ: ਬਲਜੀਤ ਕੌਰ
16 Views