+1
ਕੁੰਭ ਮੇਲੇ ‘ਤੇ ਜਾਣ ਲਈ ਟਰੇਨ ਫੜਣ ਲਈ ਹੋ ਰਹੀ ਸੀ ਆਪਾ-ਧਾਪੀ
ਮਰਨ ਵਾਲਿਆਂ ਵਿਚ 14 ਔਰਤਾਂ ਸ਼ਾਮਲ
Delhi News: ਬੀਤੀ ਰਾਤ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ‘ਤੇ ਮੱਚੀ ਭਗਦੜ ਕਾਰਨ 18 ਜਣਿਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਭਗਦੜ ਵਿੱਚ ਦਰਜਨਾਂ ਜਣੇ ਜ਼ਖਮੀ ਵੀ ਹੋ ਗਏ। ਮਰਨ ਵਾਲਿਆਂ ਵਿੱਚ 14 ਔਰਤਾਂ ਸ਼ਾਮਿਲ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦ ਪ੍ਰਯਾਗ ਦੇ ਮਹਾਂ ਕੁੰਭ ਮੇਲੇ ਨੂੰ ਜਾਣ ਵਾਸਤੇ ਟਰੇਨ ‘ਤੇ ਚੜਨ ਲਈ ਸ਼ਰਧਾਲੂਆਂ ਵਿੱਚ ਆਪਾਂ ਧਾਪੀ ਮੱਚ ਗਈ।
ਇਹ ਵੀ ਪੜ੍ਹੋ ਡੀਜੀਪੀ ਗੌਰਵ ਯਾਦਵ ਵੱਲੋਂ ਜਲੰਧਰ ਵਿਖੇ ਰਾਸ਼ਟਰੀ ਘੋੜਸਵਾਰ ਚੈਂਪੀਅਨਸ਼ਿਪ-2025 (ਟੈਂਟ ਪੈਗਿੰਗ) ਦਾ ਉਦਘਾਟਨ
ਸ਼ਨੀਵਾਰ ਦੀ ਛੁੱਟੀ ਹੋਣ ਕਾਰਨ ਰੇਲਵੇ ਸਟੇਸ਼ਨ ਉੱਪਰ ਪੈਰ ਰੱਖਣ ਨੂੰ ਜਗਹਾ ਨਹੀਂ ਸੀ। ਭੀੜ ਜਿਆਦਾ ਹੋਣ ਕਾਰਨ ਹਰ ਕੋਈ ਟ੍ਰੇਨ ‘ਤੇ ਚੜਣ ਲਈ ਭੱਜ ਰਿਹਾ ਸੀ। ਜਿਸ ਕਾਰਨ ਇਸ ਮੌਕੇ ਭਗਦੜ ਮੱਚ ਗਈ ਅਤੇ ਭਗਦੜ ਮੱਚਣ ਕਾਰਨ ਬਹੁਤ ਸਾਰੀਆਂ ਔਰਤਾਂ ਅਤੇ ਬੱਚਿਆਂ ਸਹਿਤ ਬਜ਼ੁਰਗ ਸਟੇਸ਼ਨ ਉੱਪਰ ਹੀ ਡਿੱਗ ਪਏ। ਜਿਸ ਕਾਰਨ ਉਹਨਾਂ ਦੀ ਸਾਹ ਘੁੱਟਣ ਅਤੇ ਦਰੜਣ ਕਾਰਨ ਮੌਤ ਹੋ ਗਈ।
ਇਸ ਘਟਨਾ ਉੱਪਰ ਰਾਸ਼ਟਰਪਤੀ ਸ਼੍ਰੀਮਤੀ ਦੁਰਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ । ਮੌਕੇ ‘ਤੇ ਮੌਜੂਦ ਪੁਲਿਸ ਵੱਲੋਂ ਤੁਰੰਤ ਜਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਾਇਆ। ਘਟਨਾ ਦਾ ਪਤਾ ਚੱਲਦੇ ਹੀ ਰੇਲਵੇ ਸਹਿਤ ਦਿੱਲੀ ਪ੍ਰਸ਼ਾਸਨ ਦੇ ਹੋਰ ਉੱਚ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ।

+1