ਚੰਡੀਗੜ੍ਹ, 1 ਮਾਰਚ: ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮਾਂ ਦੇ ਤਹਿਤ ਸੂਬੇ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਪ੍ਰਿੰਸੀਪਲਾਂ ਅਤੇ ਉਪ ਜਿਲਾ ਸਿੱਖਿਆ ਅਫਸਰਾਂ ਨੂੰ ਤਰੱਕੀ ਦੇ ਕੇ ਜਿਲਾ ਸਿੱਖਿਆ ਅਫਸਰ ਅਤੇ ਸਹਾਇਕ ਡਾਇਰੈਕਟਰ ਵਜੋਂ ਪਦਉਨਤ ਕੀਤਾ ਗਿਆ ਸੀ। ਪਰੰਤੂ ਦੇਖਣ ਵਿੱਚ ਆ ਰਿਹਾ ਹੈ ਕਿ ਜਿਆਦਾਤਰ ਪ੍ਰਿੰਸੀਪਲਜ਼ ਤਰੱਕੀ ਲੈਣ ਤੋਂ ਪਿੱਛੇ ਹੱਟ ਰਹੇ ਹਨ। ਜਿਸ ਦੇ ਚਲਦੇ ਨਿਯਮਾਂ ਦੇ ਤਹਿਤ ਉਹਨਾਂ ਨੂੰ ਅਗਲੇ ਦੋ ਸਾਲ ਲਈ ਤਰੱਕੀ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਤਰੱਕੀ ਪਾਉਣ ਵਾਲੇ 85 ਅਧਿਕਾਰੀਆਂ ਸਹਿਤ 115 ਡੀਐਸਪੀਜ਼ ਦੇ ਹੋਏ ਤਬਾਦਲੇ
ਇਸੇ ਕੜੀ ਤਹਿਤ ਜਿੱਥੇ ਬੀਤੇ ਕੱਲ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਸੱਤ ਜਿਲਾ ਸਿੱਖਿਆ ਅਫਸਰਾਂ ਨੂੰ ਤਰੱਕੀ ਨਾ ਲੈਣ ਕਰਕੇ ਦੋ ਸਾਲਾਂ ਲਈ Debarred (ਤਰੱਕੀ ਤੋਂ ਵਾਂਝਾ) ਕਰ ਦਿੱਤਾ ਗਿਆ ਹੈ, ਉੱਥੇ ਚੋਣ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਅਤੇ ਹੋਰਨਾਂ ਵਿਭਾਗੀ ਕਾਰਨਾਂ ਦੇ ਚੱਲਦੇ ਡੇਢ ਦਰਜਨ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਤਬਾਦਲੇ ਵੀ ਕੀਤੇ ਗਏ ਹਨ।
ਕਿਸਾਨੀ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਭੈਣਾਂ ਨੇ ਸ਼ੇਜਲ ਅੱਖਾਂ ਨਾਲ ਸਿਹਰਾ ਸਜ਼ਾ ਕੇ ਦਿੱਤੀ ਵਿਦਾਈ
ਬਦਲੇ ਗਏ ਇਨ੍ਹਾਂ ਅਧਿਕਾਰੀਆਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ
Debarred ਕੀਤੇ 7 ਅਧਿਕਾਰੀਆਂ ਦੀ ਲਿਸਟ