Bathinda News: ਸੂਬਾ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਸਥਿਤ 21 ਤੋਂ 23 ਮਾਰਚ ਤੱਕ ਕਰਵਾਏ ਜਾ ਰਹੇ 18ਵੇਂ ਵਿਰਾਸਤੀ ਮੇਲੇ ਦੇ ਦੂਜੇ ਦਿਨ ਦਰਸ਼ਕਾਂ ਦਾ ਖੂਬ ਸੈਲਾਬ ਦੇਖਣ ਨੂੰ ਮਿਲਿਆ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ, ਕਵੀਸ਼ਰ, ਗਵੰਤਰੀ, ਨਾਰਥ ਜੋਨ ਸੱਭਿਆਚਾਰਕ ਕੇਂਦਰ ਟੀਮਾਂ ਦੀ ਪੇਸ਼ਕਾਰੀ, ਪੰਜਾਬ ਦੇ ਲੋਕ ਨਾਚ ਗਿੱਧੇ, ਭੰਗੜੇ, ਸੰਮੀ, ਲੁੱਡੀ ਤੋਂ ਇਲਾਵਾ ਨਾਟਕ ਸ਼ਹੀਦ-ਏ-ਆਜਮ ਸ. ਭਗਤ ਸਿੰਘ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ।
ਇਹ ਵੀ ਪੜ੍ਹੋ ਹਿਮਾਚਲ ’ਚ ਸੰਤ ਭਿੰਡਰਾਵਾਲੇ ਦੀਆਂ ਤਸਵੀਰਾਂ ਉਤਾਰਨ ਤੋਂ ਬਾਅਦ ਵਿਵਾਦ ਹੋਰ ਭਖਿਆ
ਇਸ ਮੌਕੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟ੍ਰਰੀਜ਼ ਡਿਵੈਲਪਮੈਂਟ ਬੋਰਡ ਸ਼੍ਰੀ ਨੀਲ ਗਰਗ ਅਤੇ ਅਤੇ ਚੇਅਰਮੈਨ, ਪੰਜਾਬ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਮੇਲੇ ਦੌਰਾਨ ਚੇਅਰਮੈਨ ਸ੍ਰੀ ਨੀਲ ਗਰਗ ਅਤੇ ਸ੍ਰੀ ਰਾਕੇਸ਼ ਪੁਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਵਿਰਾਸਤ ਮੇਲਾ ਅੱਜ ਦੀ ਨਵੀਂ ਪੀੜ੍ਹੀ ਨੂੰ ਸਾਡੇ ਵਿਰਸੇ ਚੋਂ ਅਲੋਪ ਹੋ ਰਹੇ ਪੁਰਾਣੇ ਸੱਭਿਆਚਾਰ, ਵਿਰਸੇ, ਖੇਡਾਂ, ਘੋਲ ਆਦਿ ਤੋਂ ਇਲਾਵਾ ਹੋਰ ਕਲਾ ਕ੍ਰਿਤੀਆਂ, ਪੇਸ਼ਕਾਰੀਆਂ ਆਦਿ ਬਾਰੇ ਜਾਣੂੰ ਕਰਵਾਏਗਾ। ਇਸ ਦੌਰਾਨ ਉਨਾਂ ਵੱਲੋਂ ਵਿਰਾਸਤੀ ਮੇਲੇ ਦੌਰਾਨ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਦਿਆਂ ਉਹਨਾਂ ਦੀ ਸ਼ਲਾਘਾ ਵੀ ਕੀਤੀ ਗਈ।ਮੇਲੇ ਦੇ ਦੂਜੇ ਦਿਨ ਅੱਜ ਪੰਜਾਬੀ ਵਿਰਸ਼ੇ ਨੂੰ ਦਰਸਾਉਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਟੀਮਾਂ ਵੱਲੋਂ ਆਪੋ-ਆਪਣੇ ਰਾਜ ਦਾ ਲੋਕ ਨਾਚ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਪੰਜਾਬੀ ਦੇ ਗਾਇਕਾਂ ਨੇ ਗਾਇਕੀ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਮੇਲੇ ਦੌਰਾਨ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਤੋਂ ਇਲਾਵਾ ਵਿਰਾਸਤੀ ਮੇਲੇ ਦੇ ਤੀਜੇ ਦਿਨ 23 ਮਾਰਚ ਨੂੰ ਕਵੀਸਰੀ, ਕਵੀ ਦਰਬਾਰ, ਦੇਸੀ ਖੇਡਾਂ ਰੱਸਾ-ਕਸੀ ਮੁਗਦਰ ਚੁੱਕਨਾ, ਦੇਸੀ ਘੋਲ ਤੇ ਬਾਜ਼ੀ, ਪੰਜਾਬ ਦੇ ਲੋਕ ਨਾਚ ਗਿੱਧੇ, ਭੰਗੜੇ, ਸੰਮੀ, ਲੁੱਡੀ, ਵਾਇਸ ਆਫ ਪੰਜਾਬ ਛੋਟੇ ਚੈਂਪੀਅਨ, ਨਾਟਕ ਮੁਕਤੀ ਤੋਂ ਇਲਾਵਾ ਖੁੱਲ੍ਹਾ ਪੰਜਾਬੀ ਅਖਾੜਾ ਪੇਸ਼ ਕੀਤਾ ਜਾਵੇਗਾ।ਇਸ ਮੌਕੇ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ, ਚੇਅਰਮੈਨ ਮੇਲਾ ਕਮੇਟੀ ਸ੍ਰੀ ਚਮਕੌਰ ਮਾਨ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਇੰਦਰਜੀਤ ਸਿੰਘ, ਕਨਵੀਨਰ ਸ਼੍ਰੀ ਰਾਮ ਪ੍ਰਕਾਸ਼ ਜਿੰਦਲ, ਪ੍ਰਧਾਨ ਸ਼੍ਰੀ ਗੁਰਅਵਤਾਰ ਸਿੰਘ ਗੋਗੀ, ਵਾਇਸ ਪ੍ਰਧਾਨ ਬਲਦੇਵ ਸਿੰਘ ਚਾਹਲ, ਸ. ਸੁਖਦੇਵ ਗਰੇਵਾਲ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਮੌਜੂਦ ਰਹੀਆਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "“18ਵਾਂ ਵਿਰਾਸਤੀ ਮੇਲਾ”,ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਤੇ ਪੰਜਾਬੀ ਗਾਇਕਾਂ ਵਲੋਂ ਕੀਤਾ ਗਿਆ ਮਨੋਰੰਜਨ"