ਕਈ ਨਜ਼ਾਇਜ਼ ਹਥਿਆਰ ਵੀ ਬਰਾਮਦ, ਪੰਜਾਬ ਦੇ ਵੱਖ-ਵੱਖ ਜਿਲਿਆ ’ਚ ਦਰਜ਼ ਹਨ ਕਈ ਮੁਕੱਦਮੇ
ਐਸ.ਏ.ਐਸ. ਨਗਰ, 20 ਜਨਵਰੀ: ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਉਰਫ ਜੈਸਲ ਦੇ ਇਸ਼ਾਰੇ ’ਤੇ ਪੰਜਾਬ ਦੇ ਵੱਖ-ਵੱਖ ਜਿਲਿਆ ਵਿੱਚ ਲੁੱਟ-ਖੋਹ ਅਤੇ ਫਰੋਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੇ 2 ਗੁਰਗਿਆਂ ਨੂੰ ਕਾਬੂ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਉਨ੍ਹਾਂ ਕੋਲੋਂ ਨਜਾਇਜ ਹਥਿਆਰ ਵੀ ਬਰਾਮਦ ਕੀਤੇ ਹਨ। ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਸ੍ਰੀ ਦੀਪਕ ਪਾਰਿਕ ਨੇ ਦਸਿਆ ਕਿ ਲੰਘੀ 8 ਜਨਵਰੀ ਨੂੰ ਏਕਮਦੀਪ ਸਿੰਘ ਬਰਾੜ ਵਾਸੀ ਪਟਿਆਲਾ ਜਦ ਆਪਣੇ ਦੋਸਤ ਨਾਲ ਉਸਦੀ ਕਾਰ ਰਾਹੀਂ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ ਤਾਂ ਤਿੰਨ ਬਦਮਾਸ਼ਾਂ ਨੇ ਏਅਰਪੋਰਟ ਰੋਡ ’ਤੇ ਉਹਨਾਂ ਦੀ ਗੱਡੀ ਅੱਗੇ ਮੋਟਰਸਾਇਕਲ ਲਾ ਕੇ ੳਨ੍ਹਾਂ ਉਪਰ ਫਾਇਰਿੰਗ ਕਰ ਦਿੱਤੀ ਸੀ ਜਿਸਦੇ ਵਿਚ ਇੱਕ ਜਣਾ ਜਖ਼ਮੀ ਹੋ ਗਿਆ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿਚ ਪਰਚਾ ਦਰਜ਼ ਕਰਨ ਤੋਂ ਬਾਅਦ ਕੀਤੀ ਜਾਂਚ ਦੌਰਾਨ ਐਸਪੀ (ਇੰਨਵੈਸਟੀਗੇਸ਼ਨ) ਸ੍ਰੀਮਤੀ ਜੋਤੀ ਯਾਦਵ ਅਤੇ ਤਲਵਿੰਦਰ ਸਿੰਘ ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਬਣਾਈ ਗਈ। ਇਸ ਟੀਮ ਵੱਲੋਂ ਕੜੀ ਨਾਲ ਕੜੀ ਜੋੜਦੇ ਹੋਏ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ ਮੁਲਜਮਾਂ ਦਾ ਪਿੱਛਾ ਕਰਦਿਆਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ Delhi Assembly Election;ਭਾਜਪਾ ਦਾ ਪੰਜਾਬ ਵਿਚੋਂ ਇਕੱਲਾ ਹੰਸਰਾਜ਼,ਕਾਂਗਰਸ ਦੇ ਵੜਿੰਗ, ਚੰਨੀ ਤੇ ਖ਼ਹਿਰਾ ਸਟਾਰ ਕੰਪੇਨਰ
ਇੰਨ੍ਹਾਂ ਦੀ ਪਹਿਚਾਣ ਅਵਤਾਰ ਸਿੰਘ ਉਰਫ ਵਿੱਕੀ ਅਤੇ ਅਮਰਵੀਰ ਸਿੰਘ ਦੋਵੇਂ ਵਾਸੀ ਖਡੂਰ ਸਾਹਿਬ ਜਿਲਾ ਤਰਨਤਾਰਨ ਵਜੋਂ ਹੋਈ ਹੈ। ਇਸਤੋਂ ਇਲਾਵਾ ਅਨਮੋਲ ਸਿੰਘ ਉਰਫ ਮੇਲਾ ਵਾਸੀ ਪਿੰਡ ਵਾੜਿੰਗ ਸੂਬਾ ਸਿੰਘ ਜਿਲਾ ਤਰਨਤਾਰਨ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਦਸਿਆ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਕੋਲੋਂ 3 ਪਿਸਟਲ .32 ਬੋਰ ਸਮੇਤ 09 ਰੱਦ ਜਿੰਦਾਂ, 1 ਦੇਸੀ ਪਿਸਤੌਲ.32 ਬੋਰ ਸਮੇਤ 02 ਕਾਰਤੂਸ, 1 ਦੇਸੀ ਪਿਸਤੌਲ .315 ਬੋਰ ਸਮੇਤ 02 ਕਾਰਤੂਸ ਤਂੋ ਇਲਾਵਾ ਥਾਣਾ ਸਾਹਨੇਵਾਲ ਕਮਿਸ਼ਨਰੇਟ ਲੁਧਿਆਣਾ ਤੋਂ ਖੋਹ ਕੀਤੀ ਬਰੀਜਾ ਕਾਰ ਬਰਾਮਦ ਕੀਤੀ ਗਈ ਹੈ। ਐਸਐਸਪੀ ਨੇ ਅੱਗੇ ਦਸਿਆ ਕਿ ਮੁਲਜਮਾਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜਮ ਪਹਿਲਾਂ ਵੀ ਅੱਡ-ਅੱਡ ਮੁਕੱਦਮਿਆਂ ਵਿੱਚ ਥਾਣਾ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਅਤੇ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਵਿੱਚ ਲੋੜੀਂਦੇ ਹਨ। ਮੁਲਜਮਾਂ ਨੇ ਪੁਲਿਸ ਨੂੰ ਦਸਿਆ ਕਿ ਉਹ ਮਿਤੀ 07-01-2025 ਨੂੰ ਤਰਨਤਾਰਨ ਤੋਂ ਬੱਸ ਵਿੱਚ ਸਵਾਰ ਹੋ ਕੇ ਰਾਜਪੁਰਾ ਜਿਲਾ ਪਟਿਆਲਾ ਅਤੇ ਮੋਹਾਲੀ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਸਭ ਤੋਂ ਪਹਿਲਾਂ ਰਾਜਪੁਰਾ-ਅੰਬਾਲਾ ਰੋਡ ’ਤੇ ਪਿੰਡ ਗੰਡਿਆਂ ਕੱਟ ਤੋਂ ਦਲੇਰ ਸਿੰਘ ਵਾਸੀ ਪਿੰਡ ਸੈਲਫਪੁਰ ਤੋਂ ਪਿੰਡ ਬਠੋਣਾਂ ਜਾ ਰਿਹਾ ਸੀ, ਨੂੰ ਘੇਰਕੇ ਹਥਿਆਰਾਂ ਦੀ ਨੌਕ ’ਤੇ ਉਸਦਾ ਸਪਲੈਂਡਰ ਮੋਟਰਸਾਈਕਲ ਖੋਹਿਆ ਸੀ।
ਇਹ ਵੀ ਪੜ੍ਹੋ ਫਾਜ਼ਿਲਕਾ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਮਿਲੀ ਇੱਕ ਹੋਰ ਵੱਡੀ ਕਾਮਯਾਬੀ
ਇਸੇ ਮੋਟਰਸਾਈਕਲ ਨਾਲ ਹੀ ਮੁਲਜਮਾਂ ਨੇ ਏਅਰਪੋਰਟ ਰੋਡ ਤੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸਤੋਂ ਬਾਅਦ 8 ਜਨਵਰੀ ਨੂੰ ਦਲੀਪ ਕੁਮਾਰ ਵਾਸੀ ਬਾਲਾਜੀ ਇੰਨਕਲੇਵ ਰਾਮਗੜ੍ਹ ਰੋਡ ਸਾਹਨੇਵਾਲ ਜੋ ਕਿ ਆਪਣੇ ਘਰ ਤੋਂ ਤੇ ਆਪਣੀ ਫੈਕਟਰੀ ਨੂੰ ਬਰੀਜਾ ਕਾਰ ’ਤੇ ਜਾ ਰਿਹਾ ਸੀ, ਜਦੋਂ ਉਹ ਡੇਹਲੋਂ ਰੋਡ ਪਿੰਡ ਉਮੈਦਪੁਰ ਨੇੜੇ ਪੁੱਜਾ ਤਾਂ ਉਕਤ ਦੋਸ਼ੀਆਂਨ ਉਸਦੀ ਬਰੀਜਾ ਕਾਰ ਅੱਗੇ ਮੋਟਰਸਾਈਕਲ ਲਗਾ ਦਿੱਤਾ ਅਤੇ ਉੱਤਰਕੇ ਹਵਾਈ ਫਾਇਰ ਕਰਕੇ ਉਸਦੀ ਕਾਰ ਖੋਹਕੇ ਫਰਾਰ ਹੋ ਗਏ ਸਨ ਅਤੇ ਸ਼ੰਭੂ ਤੋਂ ਖੋਹ ਕੀਤੇ ਮੋਟਰਸਾਈਕਲ ਨੂੰ ਥੋੜਾ ਅੱਗੇ ਜਾ ਕੇ ਸੁੱਟ ਦਿੱਤਾ ਸੀ। ਇਸਤੋਂ ਇਲਾਵਾ 9 ਜਨਵਰੀ ਨੂੰ ਉਕਤ ਤਿੰਨੋਂ ਦੋਸ਼ੀਆਂ ਨੇ ਆਪਣੇ ਹੋਰ ਸਾਥੀ ਦੋਸ਼ੀਆਂ ਨਾਲ ਮਿਲਕੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਜੈਸਲ ਦੇ ਕਹਿਣ ’ਤੇ ਰਾਜੇਸ਼ ਕੁਮਾਰ ਉਰਫ ਸੋਨੂੰ ਜੋ ਕਿ ਮੁਹੱਲਾ ਆਰੀਆ ਸਮਾਜ ਮੁਕੇਰੀਆਂ, ਜਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਵਿਦੇਸ਼ ਗਰੀਸ ਵਿੱਚ ਰਹਿ ਰਿਹਾ ਹੈ, ਪਾਸੋਂ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਨੇ 01 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ। ਰਾਜੇਸ਼ ਕੁਮਾਰ ਉਰਫ ਸੋਨੂੰ ਵੱਲੋਂ ਫਰੋਤੀ ਦੀ ਰਕਮ ਨਾ-ਦੇਣ ਤੇ ਉਸਦੇ ਘਰ ਖੋਹ ਕੀਤੀ ਬਰੀਜਾ ਕਾਰ ’ਤੇ ਸਵਾਰ ਹੋ ਕੇ ਉਸਦੇ ਘਰ ਅੰਧਾ-ਧੁੰਦ ਗੋਲੀਆਂ ਚਲਾਈਆਂ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਲੁੱਟ-ਖੋਹ ਅਤੇ ਫਰੋਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲੰਡਾ ਅਤੇ ਜੈਸਲ ਗਿਰੋਹ ਦੇ 2 ਗੁਰਗੇ ਕਾਬੂ"