ਸਮਲਾਨ ਖਾਨ ਦੇ ਫਾਰਮ ਹਾਊਸ ‘ਚ ਜ਼ਬਰਦਸਤੀ ਦਾਖਲ ਹੋਏ 2 ਪੰਜਾਬੀ ਨੌਜਵਾਨ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

0
155
+2

ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਵਿਚ ਦੋ ਪੰਜਾਬੀ ਨੌਜਵਾਨਾਂ ਨੇ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਗੱਲ ਦੀ ਸੂਚਨਾਂ ਮਿਲਣ ਤੇ ਪੁਲਿਸ ਨੇ ਮੌਕੇ ਤੇ ਹੀ ਇਨ੍ਹਾਂ ਨੌਜਵਾਨਾਂ ਨੂੰ ਗ੍ਰਿ੍ਫ਼ਤਾਰ ਕਰ ਲਿਆ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਅਇਆ ਕਿ ਇਨ੍ਹਾਂ ਨੌਜਵਾਨਾਂ ਕੋਲ ਮੌਜੂਦ ਆਈਡੀ ਫਰਜ਼ੀ ਹੈ। ਇਹ ਦੋਵੇਂ ਨੌਜਵਾਨ ਫ਼ਾਜ਼ਿਲਕਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

Munna Bhai MBBS ਫਿਲਮ ਨੂੰ ਵੀ ਛੱਡਿਆ ਪਿੱਛੇ, ਲੜਕੀ ਦੇ ਭੇਸ ‘ਚ ਲੜਕਾ ਦੇਣ ਆਇਆ ਪੇਪਰ

ਪੁਲਿਸ ਨੇ ਦਾ ਕਹਿਣਾ ਹੈ ਕਿ ਇਹ ਨੌਜਵਾਨਾਂ ਵੱਲੋਂ ਸਲਮਾਨ ਖਾਨ ਦੇ ਫਾਰਮ ਹਾਊਸ ਦੀਆਂ ਤਾਰਾਂ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਹਲਾਂਕਿ ਉਸ ਸਮੇਂ ਅਦਾਕਾਰ ਉਥੇ ਮੌਜੂਦ ਨਹੀਂ ਸਨ। ਪੁਲਿਸ ਮੁਤਾਬਕ ਦੋਹਾਂ ਨੌਜਵਾਨਾਂ ਦੀਆਂ ਗਤੀਵਿਧੀਆਂ ਸ਼ੱਕੀ ਹਨ। ਪਰ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਸਲਮਾਨ ਖਾਨ ਦਾ ਫੈਂਸ ਦੱਸਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ ਗਿੱਲ ਤੇ ਗੁਰਸੇਵਕ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ ਵੜ੍ਹਨ ਦੇ ਉਨ੍ਹਾਂ ਦੇ ਮਨਸੂਬੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵਲੋਂ 40 ਫਾਇਰ ਬ੍ਰਿਗੇਡ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਕੀਤੇ ਰਵਾਨਾ

ਗੋਰਤਲਬ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਅਦਾਕਾਰ ਸਲਮਾਨ ਖਾਨ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਮੁੰਬਈ ਪੁਲਿਸ ਵੱਲੋਂ ਪਹਿਲਾ ਹੀ ਸਲਮਾਨ ਖਾਨ ਦੀ ਸੁੱਰਖਿਆ ਵਿਚ ਵਾਧਾ ਕਰ ਦਿੱਤਾ ਗਿਆ ਸੀ।

+2

LEAVE A REPLY

Please enter your comment!
Please enter your name here