Fazilka News:ਸ੍ਰੀ ਗੋਰਵ ਯਾਦਵ,ਡਾਇਰੈਕਟਰ ਜਨਰਲ ਪੁਲਿਸ,ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ,ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਦੇ ਖਿਲਾਫ “ਯੁੱਧ ਨਸ਼ਿਆ ਵਿਰੁੱਧ” ਨਾਮ ਤਹਿਤ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਫ਼ਾਜ਼ਿਲਕਾ ਪੁਲਿਸ ਵੱਲੋਂ ਬੀ.ਐਸ.ਐਫ ਨਾਲ ਮਿਲ ਕੇ ਚਲਾਏ ਜਾ ਰਹੇ ਸਾਂਝੇ ਅਪ੍ਰੈਸ਼ਨ ਦੌਰਾਨ ਮਿਤੀ 23.11.2025 ਨੂੰ ਦੇਰ ਰਾਤ ਮੁਖਬਰੀ ਹੋਈ ਕਿ ਪਿੰਡ ਟਾਹਲੀ ਵਾਲਾ ਦੇ ਨਜਦੀਕ ਕੁੱਝ ਸ਼ੱਕੀ ਵਿਅਕਤੀ ਘੁੰਮ ਰਹੇ ਹਨ।ਇਸ ਸੂਚਨਾ ਪਰ ਕਾਰਵਾਈ ਕਰਦੇ ਹੋਏ ਤੁਰੰਤ ਮੋਕਾ ਪਰ ਪੁੱਜ ਕੇ ਕਰਨੈਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਚੱਕ ਬਜੀਦਾ ਅਤੇ ਗੁਰਪ੍ਰੀਤ ਸਿੰਘ ਉਰਪ ਲਵਪ੍ਰੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਟਾਹਲੀ ਵਾਲਾ ਨੂੰ ਸ਼ੱਕੀ ਹਾਲਾਤਾਂ ਵਿੱਚ ਕਾਬੂ ਕਰਕੇ ਉਹਨਾਂ ਪਾਸੋ ਕੀਤੀ ਗਈ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਉਹਨਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀ ਹੈਰੋਇਨ ਮੰਗਵਾਈ ਹੈ।
ਇਹ ਵੀ ਪੜ੍ਹੋ Jashine Souk Private Limited Mohali ਵਿੱਚ ਚੋਰੀ ਕਰਨ ਵਾਲ਼ੇ ਦੋਸ਼ੀ ਗ੍ਰਿਫਤਾਰ,ਚੋਰੀ ਕੀਤੇ ਗਹਿਣੇ ਸੋਨਾ ਅਤੇ ਡਾਇਮੰਡ ਬਰਾਮਦ
ਜਿਸ ਪਰ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।ਦੌਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਨੇ ਉਪ ਕਪਤਾਨ ਪੁਲਿਸ ਸ:ਡ: ਜਲਾਲਾਬਾਦ ਦੀ ਹਾਜਰੀ ਵਿੱਚ ਦੋਸ਼ੀਆਂ ਵੱਲੋਂ ਦੱਸਣ ਮੁਤਾਬਿਕ ਬਲਵਿੰਦਰ ਸਿੰਘ ਉਰਫ ਸੋਨੂੰ ਸਰਦਾਰ ਪੁੱਤਰ ਖਾਨ ਸਿੰਘ ਵਾਸੀ ਚੱਕ ਟਾਹਲੀ ਵਾਲਾ ਦੇ ਘਰ ਵਿੱਚੋਂ ਭਾਰੀ ਮਾਤਰਾ ਵਿੱਚ ਹੈਰਇਨ ਸਮੇਤ ਇੱਕ ਪਿਸਟਲ ਅਤੇ ਕੁੱਝ ਜਿੰਦਾ ਕਾਰਤੂਸ ਬ੍ਰਾਮਦ ਕੀਤੀ ਗਈ। ਮੁਕੱਦਮਾ ਵਿੱਚ ਸੋਨੂੰ ਸਰਦਾਰ ਨੂੰ ਦੋਸੀ ਨਾਮਜ਼ਦ ਕੀਤਾ ਜਾ ਚੁੱਕਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













