Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਮੁਕਤਸਰ

ਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ,ਪੜਤਾਲ 28 ਅਕਤੂਬਰ ਨੂੰ

39 Views

ਗਿੱਦੜਬਾਹਾ, 25 ਅਕਤੂਬਰ:ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਹੁਣ ਤੱਕ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ ਇਹ ਜਾਣਕਾਰੀ ਸ੍ਰੀ ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਦਿੱਤੀ।ਭਰੇ ਗਏ ਨਾਮਜ਼ਦਗੀ ਪੱਤਰਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸ੍ਰੀ ਰਾਜੇਸ਼ ਗਰਗ (ਆਜ਼ਾਦ) ਵੱਲੋਂ ਦੋ ਸੈਟ, ਸ੍ਰੀ ਗੁਰਪ੍ਰੀਤ ਸਿੰਘ (ਆਜ਼ਾਦ), ਸ੍ਰੀ ਓਮ ਪ੍ਰਕਾਸ਼ (ਆਜ਼ਾਦ), ਸ੍ਰੀ ਮਨਪ੍ਰੀਤ ਸਿੰਘ ਬਾਦਲ (ਭਾਰਤੀ ਜਨਤਾ ਪਾਰਟੀ),

ਇਹ ਵੀ ਪੜ੍ਹੋ:ਵਿਜੀਲੈਂਸ ਬਿਊਰੋ ਵੱਲੋਂ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਕਾਬੂ

ਸ੍ਰੀ ਹਰਦੀਪ ਸਿੰਘ (ਆਮ ਆਦਮੀ ਪਾਰਟੀ), ਸ੍ਰੀਮਤੀ ਹਰਜੀਤ ਕੌਰ (ਆਮ ਆਦਮੀ ਪਾਰਟੀ), ਸ੍ਰੀਮਤੀ ਅੰਮ੍ਰਿਤਾ ਵੜਿੰਗ (ਇੰਡੀਅਨ ਨੈਸ਼ਨਲ ਕਾਂਗਰਸ), ਸ੍ਰੀ ਹਰਚਰਨ ਸਿੰਘ ਬਰਾੜ (ਇੰਡੀਅਨ ਨੈਸ਼ਨਲ ਕਾਂਗਰਸ), ਸ੍ਰੀ ਇਕਬਾਲ ਸਿੰਘ (ਆਜ਼ਾਦ), ਸ੍ਰੀ ਸੁਖਦੇਵ ਸਿੰਘ (ਆਜ਼ਾਦ), ਸ੍ਰੀ ਜਗਮੀਤ ਸਿੰਘ (ਆਜ਼ਾਦ), ਸ੍ਰੀ ਮਨਪ੍ਰੀਤ ਸਿੰਘ (ਆਜ਼ਾਦ), ਸ੍ਰੀ ਹਰਦੀਪ ਸਿੰਘ (ਆਜ਼ਾਦ), ਸ੍ਰੀ ਮਨੀਸ਼ ਵਰਮਾ (ਆਜ਼ਾਦ), ਸ੍ਰੀ ਸੁਖ ਰਾਜਕਰਨ ਸਿੰਘ (ਆਜ਼ਾਦ), ਸ੍ਰੀ ਪਰਵੀਨ ਹਿਤੇਸ਼ੀ (ਆਜ਼ਾਦ), ਸ੍ਰੀਮਤੀ ਵੀਰਪਾਲ ਕੌਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਸ੍ਰੀ ਸਤੀਸ਼ ਕੁਮਾਰ ਅਸੀਜਾ (ਭਾਰਤੀ ਜਨਤਾ ਪਾਰਟੀ), ਸ੍ਰੀ ਗੁਰਮੇਲ ਸਿੰਘ (ਆਜ਼ਾਦ)

ਇਹ ਵੀ ਪੜ੍ਹੋ:ਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਜਾਰੀ

ਅਤੇ ਸ੍ਰੀ ਗੁਰਮੀਤ ਸਿੰਘ ਰੰਘਰੇਟਾ (ਪੰਜਾਬ ਲੇਬਰ ਪਾਰਟੀ) ਵੱਲੋਂ ਉਮੀਦਵਾਰ ਵਜੋਂ ਜ਼ਿਮਨੀ ਚੋਣ ਲਈ ਆਪਣੇ ਦਸਤਾਵੇਜ਼ ਜ਼ਮ੍ਹਾਂ ਕਰਵਾਏ ਹਨ।ਭਰੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ, 30 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ, 13 ਨਵੰਬਰ 2024 ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ 2024 ਨੂੰ ਵੋਟਾਂ ਦੀ ਗਿਣਤੀ ਹੋਵੇਗੀ ।ਉਹਨਾਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਲਕੇ ਵਿੱਚ 1,66,489 ਵੋਟਰ ਹਨ, ਜਿਹਨਾਂ ਵਿੱਚ 86,724 ਪੁਰਸ਼ ਵੋਟਰ, 79,754 ਇਸਤਰੀ ਵੋਟਰ ਅਤੇ 11 ਥਰਡ ਜੈਂਡਰ ਵੋਟਰ ਵੀ ਸ਼ਾਮਿਲ ਹਨ ਅਤੇ ਵੋਟਾਂ ਲਈ 173 ਪੋਲਿੰਗ ਬੂਥ ਬਣਾਏ ਗਏ ਹਨ।

 

 

Related posts

Big News: ਜਮੀਨ ਮੁਆਵਜ਼ੇ ਘੁਟਾਲੇ ’ਚ ਵਿਜੀਲੈਂਸ ਵੱਲੋਂ ਵੀਆਈਪੀ ਜ਼ਿਲ੍ਹੇ ’ਚ ਤੈਨਾਤ ਏਡੀਸੀ ਗ੍ਰਿਫਤਾਰ

punjabusernewssite

ਇਸ਼ਕ ’ਚ ਅੰਨੀ ਪਤਨੀ ਨੇ ‘ਬੁਆਏਫ੍ਰੈਡ’ ਨਾਲ ਮਿਲਕੇ ਪਤੀ ਦਾ ਕੀਤਾ ਕਤਲ,ਪ੍ਰੇਮੀ ਵੀ ਸੀ ਪਤੀ ਦਾ ਜਿਗਰੀ ਯਾਰ

punjabusernewssite

ਸਰਕਾਰ ਵੱਲੋਂ ਅਗਲੇ ਪੰਜ ਵਰਿ੍ਹਆਂ ’ਚ ਝੀਂਗਾ ਪਾਲਣ ਅਧੀਨ ਰਕਬਾ 5000 ਏਕੜ ਕਰਨ ਦੇ ਟੀਚੇ ਨੂੰ ਲੈ ਕੇ ਰਾਜ ਪੱਧਰੀ ਸੈਮੀਨਾਰ

punjabusernewssite